ਹਾਂਗਕਾਂਗ ਪੁਲਸ ਨੇ ਸ਼ਾਪਿੰਗ ਮਾਲ ''ਚ ਪ੍ਰਦਰਸ਼ਨਕਾਰੀਆਂ ''ਤੇ ਕੀਤਾ ਹੰਝੂ ਗੈਸ ਦਾ ਇਸਤੇਮਾਲ
Saturday, May 02, 2020 - 12:53 AM (IST)
ਹਾਂਗਕਾਂਗ - ਹਾਂਗਕਾਂਗ ਪੁਲਸ ਨੇ ਇਕ ਸ਼ਾਪਿੰਗ ਮਾਲ ਵਿਚ ਲੋਕਤੰਤਰ ਦੇ ਸਮਰਥਨ ਵਿਚ ਨਾਅਰੇਬਾਜ਼ੀ ਕਰ ਰਹੇ ਅਤੇ ਗੀਤ ਗਾ ਰਹੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਦੌੜਾਉਣ ਲਈ ਸ਼ੁੱਕਰਵਾਰ ਨੂੰ ਹੰਝੂ ਗੈਸ ਦਾ ਇਸਤੇਮਾਲ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹਾਂਗਕਾਂਗ ਵਿਚ ਨਿਊ ਟੇਰਿਟਰੀਜ਼ ਦੇ ਨਿਊ ਟਾਊਨ ਪਲਾਜ਼ਾ ਮਾਲ ਵਿਚ ਗਲੋਰੀ ਟੂ ਹਾਂਗਕਾਂਗ ਗੀਤ ਗਾਇਆ ਅਤੇ ਗਲੋਰੀ ਟੂ ਹਾਂਗਕਾਂਗ, ਰੈਵੂਲਿਊਸ਼ਨ ਆਫ ਆਰ ਟਾਈਮ ਦੇ ਨਾਅਰੇ ਲਾਏ।
ਪ੍ਰਦਰਸ਼ਨਕਾਰੀਆਂ ਦੇ ਮਾਲ ਵਿਚ ਇਕੱਠੇ ਹੋਣ 'ਤੇ ਪੁਲਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਕੁਝ ਪ੍ਰਦਰਸ਼ਨਕਾਰੀਆਂ ਦੀ ਤਲਾਸ਼ੀ ਵੀ ਲਈ।ਪੁਲਸ ਨੇ ਉਨ੍ਹਾਂ ਨੂੰ ਮਾਲ ਨਾ ਜਾਣ ਦੇ ਆਦੇਸ਼ ਦਿੰਦੇ ਹੋਏ ਆਖਿਆ ਕਿ ਉਹ ਸਮਾਜਿਕ ਦੂਰੀ ਦੇ ਨਿਯਮਾਂ ਦਾ ਉਲੰਘਣ ਕਰ ਰਹੇ ਹਨ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੌੜਾਉਣ ਲਈ ਹੰਝੂ ਗੈਸ ਦਾ ਇਸਤੇਮਾਲ ਕੀਤਾ। ਚਾਰ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਦੇ ਬਾਵਜੂਦ ਲੇਬਰ ਡੇਅ ਤੋਂ ਪਹਿਲਾਂ ਕਈ ਥਾਂਵਾਂ 'ਤੇ ਲੋਕਤੰਤਰ ਸਮਰਥਨ ਪ੍ਰਦਰਸ਼ਨ ਹੋਇਆ। ਕੋਵਲੂਨ ਦੇ ਮੋਂਗ ਕੋਕ ਅਤੇ ਕਿਊਨ ਤੋਂਗ ਸਟੇਸ਼ਨਾਂ 'ਤੇ ਵੀ ਪ੍ਰਦਰਸ਼ਨਕਾਰੀ ਇਕੱਠੇ ਹੋਏ।