ਹਾਂਗਕਾਂਗ ''ਚ ਪੁਲਸ ਨੇ ਯੂਨੀਵਰਸਿਟੀ ਦੀ ਘੇਰਾਬੰਦੀ ਕੀਤੀ ਖਤਮ, ਪ੍ਰਦਰਸ਼ਨ ਮੁੜ ਸ਼ੁਰੂ ਹੋਣ ਦਾ ਖਦਸ਼ਾ

11/29/2019 1:53:17 PM

ਹਾਂਗਕਾਂਗ- ਹਾਂਗਕਾਂਗ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਪ੍ਰਦਰਸ਼ਨਾਂ ਦਾ ਕੇਂਦਰ ਬਣ ਚੁੱਕੀ ਯੂਨੀਵਰਸਿਟੀ ਦੀ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਖਤਮ ਕਰਨ ਜਾ ਰਹੇ ਹਨ। ਇਸ ਵਿਚਾਲੇ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਨਵੇਂ ਸਿਰੇ ਤੋਂ ਰੈਲੀਆਂ ਕੱਢਣਗੇ ਤੇ ਹੜਤਾਲ ਕਰਨਗੇ।

ਪਿਛਲੇ ਹਫਤੇ ਸਥਾਨਕ ਚੋਣਾਂ ਵਿਚ ਲੋਕਤੰਤਰ ਸਮਰਥਕ ਦਲਾਂ ਨੂੰ ਮਿਲੀ ਵੱਡੀ ਜਿੱਤ ਦੇ ਬਾਵਜੂਦ ਹਾਂਗਕਾਂਗ ਦੀ ਨੇਤਾ ਕੈਰੀ ਲੈਮ ਤੇ ਬੀਜਿੰਗ ਨੇ ਹੋਰ ਜ਼ਿਆਦਾ ਸਿਆਸੀ ਰਿਆਇਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਉਤਰਣ ਦਾ ਨਵੇਂ ਸਿਰੇ ਤੋਂ ਸੱਦਾ ਦਿੱਤਾ। ਐਤਵਾਰ ਨੂੰ ਜ਼ਿਲਾ ਪਰੀਸ਼ਦ ਚੋਣਾਂ ਦੇ ਲੋਕਤੰਤਰ ਸਮਰਥਕ ਦਲਾਂ ਦੇ ਪੱਖ ਵਿਚ ਆਏ ਨਤੀਜਿਆਂ ਨਾਲ ਇਸ ਵਿੱਤੀ ਕੇਂਦਰ ਦੇ ਬੀਜਿੰਗ ਸਮਰਥਕ ਸ਼ਾਸਨ ਨੂੰ ਧੱਕਾ ਲੱਗਿਆ ਹੈ ਤੇ ਉਹਨਾਂ ਦਾ ਇਹ ਤਰਕ ਵੀ ਕਮਜ਼ੋਰ ਪੈ ਰਿਹਾ ਹੈ ਕਿ ਲਗਭਗ 6 ਮਹੀਨੇ ਤੋਂ ਜਾਰੀ ਹਿੰਸਕ ਪ੍ਰਦਰਸ਼ਨਾਂ ਨਾਲ ਜ਼ਿਆਦਾਤਰ ਲੋਕ ਪਰੇਸ਼ਾਨ ਹਨ। ਇਸ ਵਿਚਾਲੇ ਇਕ ਹਫਤੇ ਤੋਂ ਜ਼ਿਆਦਾ ਸਮੇਂ ਤੱਕ ਪ੍ਰਦਰਸ਼ਨਕਾਰੀਆਂ ਤੇ ਪੁਲਸ ਦੇ ਵਿਚਾਲੇ ਕੋਈ ਝੜਪ ਨਹੀਂ ਹੋਈ।

ਚੋਣ ਨਤੀਜਿਆਂ ਨੂੰ ਲੈ ਕੇ ਬੀਜਿੰਗ ਤੇ ਹਾਂਗਕਾਂਗ ਦੇ ਨੇਤਾਵਾਂ ਵਲੋਂ ਕੋਈ ਖਾਸ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ, ਜਿਸ ਨਾਲ ਜਨਤਾ ਦਾ ਗੁੱਸਾ ਵਧ ਗਿਆ। ਅਜਿਹਾ ਲੱਗ ਰਿਹਾ ਹੈ ਕਿ ਪ੍ਰਦਰਸ਼ਨ ਮੁੜ ਸ਼ੁਰੂ ਹੋ ਸਕਦੇ ਹਨ। ਸਮੂਹਿਕ ਅੰਦੋਲਨ ਆਯੋਜਿਤ ਕਰਨ ਦੇ ਲਈ ਲਈ ਵਰਤੇ ਜਾਣ ਵਾਲੇ ਆਨਲਾਈਨ ਫੋਰਮ ਨਾਲ ਐਤਵਾਰ ਨੂੰ ਇਕ ਵੱਡੀ ਰੈਲੀ ਦਾ ਅਤੇ ਸੋਮਵਾਰ ਨੂੰ ਇਕ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। 


Baljit Singh

Content Editor

Related News