ਹਾਂਗਕਾਂਗ ਦੀ ਪੁਲਸ ਨੇ ਥਿਆਨਮਿਨ ਚੌਕ ਦੀ ਬਰਸੀ ਮਨਾਉਣ ਵਾਲੇ ਨੇਤਾਵਾਂ ਨੂੰ ਕੀਤਾ ਗ੍ਰਿਫ਼ਤਾਰ
Thursday, Sep 09, 2021 - 12:19 AM (IST)
ਹਾਂਗਕਾਂਗ-ਹਾਂਗਕਾਂਗ ਦੀ ਪੁਲਸ ਨੇ ਬੁੱਧਵਾਰ ਨੂੰ ਇਕ ਸਮੂਹ ਦੇ ਚਾਰ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਮਹਾਨਗਰ 'ਚ ਸਾਲਾਨਾ ਥਿਆਨਮਿਨ ਚੌਕ ਯਾਗਦਾਗੀ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਸਮੂਹ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਜਾਂਚ 'ਚ ਸਹਿਯੋਗ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਂਗਕਾਂਗ ਅਲਾਇੰਸ ਨੇ ਪੈਟ੍ਰੀਉਟ੍ਰਿਕ ਡੈਮੋਕ੍ਰੇਟਿਕ ਮੂਵਮੈਂਟਸ ਆਫ ਚਾਈਨਾ ਨਾਲ ਮਿਲ ਕੇ 14 ਮਹੀਨੇ ਪੁਰਾਣੇ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਖੁੱਲ੍ਹ ਦੇ ਚੁਣੌਤੀ ਦਿੱਤੀ ਸੀ ਅਤੇ ਕਿਹਾ ਕਿ ਪੁਲਸ ਆਪਣੀ ਮਰਜ਼ੀ ਨਾਲ ਲੋਕਤੰਕਰ ਸਮਰਥਨ ਸੰਗਠਨਾਂ ਨੂੰ ਵਿਦੇਸ਼ੀ ਏਜੰਟ ਦੱਸ ਰਹੀ ਹੈ।
ਇਹ ਵੀ ਪੜ੍ਹੋ : ਜੋਅ ਬਾਈਡੇਨ ਨੇ ਨਿਊਜਰਸੀ ਤੇ ਨਿਊਯਾਰਕ 'ਚ ਲਿਆ ਤੂਫਾਨ ਇਡਾ ਦੇ ਨੁਕਸਾਨ ਦਾ ਜਾਇਜ਼ਾ
ਗ੍ਰਿਫਤਾਰ ਚਾਰ ਲੋਕਾਂ 'ਚ ਇਕ ਚਾਊ ਹਾਂਗ-ਤੁੰਗ ਨੇ ਸਵੇਰੇ ਸੱਤ ਵਜੇ ਤੋਂ ਪਹਿਲਾਂ ਫੇਸਬੁੱਕ 'ਤੇ ਪੋਸਟ ਦੀ ਲੜੀ ਸ਼ੁਰੂ ਕਰ ਦਿੱਤੀ ਅਤੇ ਫੇਸਬੁੱਕ 'ਤੇ ਦੋ ਸਿੱਧੇ ਪ੍ਰਸਾਰਣ (ਲਾਈਵ ਸਟ੍ਰੀਮ) ਵੀ ਕੀਤੇ ਗਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਦਰਵਾਜ਼ੇ ਦੀਆਂ ਘੰਟੀਆਂ ਵਜਾ ਰਹੇ ਹਨ। ਉਹ ਅਲਾਇੰਸ ਦੀ ਉਪ ਮੁਖੀ ਹੈ। ਵਕੀਲ ਚਾਊ ਆਪਣੇ ਦਫਤਰ 'ਚ ਦਿਖ ਰਹੀ ਹੈ ਅਤੇ ਉਨ੍ਹਾਂ ਦੇ ਪਿੱਛੇ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਇਹ ਸੰਗਠਨ ਬੀਜਿੰਗ ਦੇ ਥਿਆਨਮਿਨ ਚੌਕ 'ਤੇ ਚਾਰ ਜੂਨ 1989 ਨੂੰ ਲੋਕਤੰਤਰ ਸਮਰਥਕਨ ਪ੍ਰਦਰਨਸ਼ਾਕੀਆਂ ਵਿਰੁੱਧ ਖੂਨੀ ਹਿੰਸਾ ਦੀ ਬਰਸੀ 'ਤੇ ਹਾਂਗਕਾਂਗ 'ਚ ਮੋਮਬੱਤੀ ਜਗਾ ਕੇ ਸ਼ੋਕ ਸਭਾ ਆਯੋਜਿਤ ਕਰਨ ਲਈ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ :ਕੋਲੋਰਾਡੋ ਦੇ ਮਨੋਰੰਜਨ ਪਾਰਕ 'ਚ 6 ਸਾਲਾ ਬੱਚੀ ਦੀ ਹੋਈ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।