ਹਾਂਗਕਾਂਗ ਦੇ ਅਖ਼ਬਾਰ ''ਐਪਲ ਡੇਲੀ'' ਦੀ ਮਾਲਕਾਨਾ ਕੰਪਨੀ ਦਿਵਾਲੀਆ, ਜਾਇਦਾਦ ਵੇਚਣ ਦੀ ਤਿਆਰੀ

Sunday, Sep 05, 2021 - 09:11 PM (IST)

ਹਾਂਗਕਾਂਗ ਦੇ ਅਖ਼ਬਾਰ ''ਐਪਲ ਡੇਲੀ'' ਦੀ ਮਾਲਕਾਨਾ ਕੰਪਨੀ ਦਿਵਾਲੀਆ, ਜਾਇਦਾਦ ਵੇਚਣ ਦੀ ਤਿਆਰੀ

ਤਾਈਪੇ-ਹਾਂਗਕਾਂਗ 'ਚ ਲੋਕਤੰਤਰ ਸਮਰਥਕ ਅਖ਼ਬਾਰ 'ਐਪਲ ਡੇਲੀ' ਦੇ ਬੰਦ ਹੋਣ ਤੋਂ ਬਾਅਦ ਉਸ ਦੀ ਮਾਲਕਾਨਾ ਕੰਪਨੀ ਦਿਵਾਲੀਆ ਹੋ ਗਈ ਹੈ ਅਤੇ ਉਸ ਦੇ ਬੋਰਡ ਦੇ ਮੈਂਬਰ ਅਤਸੀਫ਼ਾ ਦੇਣਗੇ। ਐਤਵਾਰ ਨੂੰ ਸ਼ੇਅਰ ਬਾਜ਼ਾਰ 'ਚ ਦਾਇਰ ਬਿਆਨ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। 'ਨੈਕਸਟ ਡਿਜੀਟਲ' ਨਾਂ ਦੀ ਕੰਪਨੀ ਨੇ ਕਿਹਾ ਕਿ ਉਸ ਦੇ ਬੋਰਡ ਦੇ ਸਾਰੇ ਮੈਂਬਰ ਅਸਤੀਫ਼ਾ ਦੇਣਗੇ ਅਤੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਜਾਇਦਾਦ ਨੂੰ ਵੇਚਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਇਹ ਵੀ ਪੜ੍ਹੋ : US 'ਚ ਸਕੂਲ ਖੁੱਲ੍ਹਦੇ ਹੀ 3 ਹਫ਼ਤਿਆਂ 'ਚ 5 ਲੱਖ ਤੋਂ ਜ਼ਿਆਦਾ ਬੱਚੇ ਹੋਏ ਕੋਰੋਨਾ ਇਨਫੈਕਟਿਡ

ਕੰਪਨੀ ਦੇ ਸ਼ੇਅਰਾਂ ਦੇ ਵਪਾਰ 'ਤੇ ਜੂਨ 'ਚ ਰੋਕ ਲੱਗਾ ਦਿੱਤੀ ਗਈ। ਕੰਪਨੀ ਦੇ ਬੈਂਕ ਖਾਤੇ ਨਾਲ ਲੈਣ-ਦੇਣ 'ਤੇ ਵੀ ਪਾਬੰਦੀ ਲੱਗਾ ਦਿੱਤੀ ਗਈ ਹੈ। ਅਖ਼ਬਾਰ 'ਐਪਲ ਡੇਲੀ' ਦੇ ਪੰਜ ਸੰਪਾਦਕਾਂ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲੇ 'ਚ ਜਾਂਚ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਅਖ਼ਬਾਰ ਨੂੰ ਬੰਦ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਉੱਤਰੀ ਇਰਾਕ 'ਚ ਸ਼ੱਕੀ ਆਈ.ਐੱਸ. ਦੇ ਹਮਲੇ 'ਚ 13 ਪੁਲਸ ਮੁਲਾਜ਼ਮ ਮਾਰੇ ਗਏ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News