APEC ਫੋਰਮ ਤੋਂ ਬਾਅਦ ਹਾਂਗਕਾਂਗ ਦੇ ਨੇਤਾ ਜੌਨ ਲੀ ਨੂੰ ਹੋਇਆ ਕੋਰੋਨਾ

Monday, Nov 21, 2022 - 04:05 PM (IST)

APEC ਫੋਰਮ ਤੋਂ ਬਾਅਦ ਹਾਂਗਕਾਂਗ ਦੇ ਨੇਤਾ ਜੌਨ ਲੀ ਨੂੰ ਹੋਇਆ ਕੋਰੋਨਾ

ਹਾਂਗਕਾਂਗ (ਬਿਊਰੋ) : ਹਾਂਗਕਾਂਗ ਦੇ ਨੇਤਾ ਜਾਨ ਲੀ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੀ ਜਾਣਕਾਰੀ ਹਾਂਗਕਾਂਗ ਸਰਕਾਰ ਵੱਲੋਂ ਸੋਮਵਾਰ ਨੂੰ ਦਿੱਤੀ ਗਈ। ਲੀ ਬੈਕਾਂਕ 'ਚ ਏਸ਼ੀਆ-ਪ੍ਰਸ਼ਾਂਕ ਆਰਥਿਕ ਸਹਿਯੋਗ (ADEC) ਫੋਰਮ ਦੇ ਹਾਲ ਹੀ ਵਿਚ ਆਯੋਜਿਤ ਸੰਮੇਲਨ ਵਿਚ ਸ਼ਾਮਲ ਹੋਣ ਤੋਂ ਬਾਅਦ ਹਾਂਗਕਾਂਗ ਪਰਤੇ ਸਨ। ਸਰਕਾਰ ਦੇ ਮੁਤਾਬਕ ਬੈਂਕਾਂਕ ਦੀ ਚਾਰ ਦਿਨ ਦੀ ਇਸ ਯਾਤਰਾ ਦੌਰਾਨ ਲੀ ਦੇ ਕੋਰੋਨਾ ਸਬੰਧੀ ਟੈਸਟ ਨੈਗੇਟਿਵ ਆਉਂਦੇ ਰਹੇ ਪਰ ਜਦੋਂ ਉਹ ਐਤਵਾਰ ਨੂੰ ਹਾਂਗਕਾਂਗ ਦੇ ਹਵਾਈ ਅੱਡੇ ਪਹੁੰਚੇ ਤਾਂ ਉਨ੍ਹਾਂ ਦਾ ਟੈਸਟ ਪਾਜੇਟਿਵ ਆਇਆ। 

ਇਹ ਵੀ ਪੜ੍ਹੋ- ਇੰਡੋਨੇਸ਼ੀਆ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 46 ਹੋਈ , 700 ਜ਼ਖ਼ਮੀ

ਚੀਫ ਐਗਜ਼ੀਕਿਊਟਿਵ ਦੇ ਦਫ਼ਤਰ ਦੇ ਬੁਲਾਰੇ ਮੁਤਾਬਰ ਲੀ ਹੁਣ ਇਕੱਲੇ ਰਹਿ ਕੇ ਕੰਮ ਕਰਨਗੇ। ਇਸ ਯਾਤਰਾ ਦੌਰਾਨ ਲੀ ਨੇ ਇੰਡੋਨੇਸ਼ੀਆਂ ਦੀ ਰਾਸ਼ਟਰਪਤੀ ਜੋਕੋ ਵਿਡੋਡੋ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਸਮੇਤ ਕਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਕੁਝ ਬੰਦ ਕਮਰਾ ਮੀਟਿੰਗਾਂ ਦੌਰਾਨ ਚੀਨੀ ਰਾਸ਼ਤਰਪਤੀ ਸ਼ੀ ਜਿਨਪਿੰਗ ਦੇ ਬਹੁਤ ਨੇੜੇ ਬੈਠੇ ਸਨ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News