ਹਾਂਗਕਾਂਗ ਸਰਕਾਰ ਨੇ ਕੀਤਾ ਚੀਨ ਦਾ ਬਚਾਅ, ਬੀਜਿੰਗ ਵੱਲੋਂ ਥੋਪੇ ਸੁਰੱਖਿਆ ਕਾਨੂੰਨ ਨੂੰ ਦੱਸਿਆ ਸਹੀ

Friday, Jul 02, 2021 - 01:23 PM (IST)

ਹਾਂਗਕਾਂਗ (ਭਾਸ਼ਾ) :ਹਾਂਗਕਾਂਗ ਦੇ ਚੀਨੀ ਕੰਟਰੋਲ ਵਿਚ ਵਾਪਸ ਆਉਣ ਦੀ ਵਰ੍ਹੇਗੰਢ ਮੌਕੇ ਨਗਰ ਦੇ ਇਕ ਉੱਚ ਅਧਿਕਾਰੀ ਜੌਨ ਲੀ ਨੇ ਬੀਜਿੰਗ ਵੱਲੋਂ ਥੋਪੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਬਚਾਅ ਕੀਤਾ। ਉਹਨਾਂ ਨੇ ਕਿਹਾ ਕਿ ਸਥਿਰਤਾ ਯਕੀਨੀ ਕਰਨ ਲਈ ਆਉਣ ਵਾਲੇ ਸਾਲਾਂ ਵਿਚ ਇਸ ਦੀ ਵੱਧ ਵਰਤੋਂ ਕੀਤੀ ਜਾਵੇਗੀ। ਇਹ ਕਾਨੂੰਨ ਲੋਕਤੰਤਰ ਸਮਰਥਕ ਅੰਦੋਲਨ ਨੂੰ ਦਬਾਉਣ ਲਈ ਲਾਗੂ ਕੀਤਾ ਗਿਆ ਹੈ। ਪੁਲਸ ਨੇ ਲੋਕਤੰਤਰ ਸਮਰਥਕ ਅੰਦੋਲਨ ਦੀ ਪ੍ਰਮੁੱਖ ਥਾਂ ਵਿਕਟੋਰੀਆ ਪਾਰਕ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਹ ਇਸ ਖੇਤਰ ਵਿਚ ਦਾਖਲ ਹੁੰਦੇ ਹਨ ਤਾਂ ਉਹਨਾਂ ਖ਼ਿਲਾਫ਼ ਮੁਕੱਦਮਾ ਚਲਾਇਆ ਜਾ ਸਕਦਾ ਹੈ।

ਹਾਂਗਕਾਂਗ 1997 ਵਿਚ ਇਸੇ ਦਿਨ ਵਾਪਸ ਚੀਨ ਨੂੰ ਸੌਂਪ ਦਿੱਤਾ ਗਿਆ ਸੀ। ਪੁਲਸ ਨੇ ਕਿਹਾ ਕਿ ਲੋਕਤੰਤਰ ਸਮਰਥਕ ਲੋਕਾਂ ਨੂੰ ਪ੍ਰਦਰਸ਼ਨ ਵਾਲੀ ਜਗ੍ਹਾ 'ਤੇ ਇਕੱਠੇ ਹੋਣ ਲਈ ਆਨਲਾਈਨ ਢੰਗ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਸੀ। ਸੁਰੱਖਿਆ ਕਾਨੂੰਨ ਇਕ ਸਾਲ ਪਹਿਲਾਂ ਲਾਗੂ ਕੀਤਾ ਗਿਆ ਸੀ ਅਤੇ ਅਧਿਕਾਰੀਆਂ ਨੇ ਹਾਂਗਕਾਂਗ ਵਿਚ ਅਸੰਤੋਸ਼ 'ਤੇ ਸਖ਼ਤ ਕਾਰਵਾਈ ਕੀਤੀ ਸੀ। ਆਲੋਚਕਾਂ ਦਾ ਕਹਿਣਾ ਹੈ ਕਿ ਚੀਨ 50 ਸਾਲਾਂ ਤੱਕ ਹਾਂਗਕਾਂਗ ਨੂੰ ਵਿਸ਼ੇਸ਼ ਅਧਿਕਾਰ ਦੇਣ ਦੇ ਵਾਅਦੇ ਤੋਂ ਮੁਕਰ ਗਿਆ। ਹਾਂਗਕਾਂਗ ਦੇ ਮੁੱਖ ਸਕੱਤਰ ਜੌਨ ਲੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਵਿਚ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਨਾਗਰਿਕਾਂ ਨੂੰ ਪ੍ਰੈੱਸ ਦੀ ਆਜ਼ਾਦੀ ਅਤੇ ਇਕੱਠੇ ਹੋਣ ਦਾ ਅਧਿਕਾਰ ਦਿੰਦਾ ਹੈ। ਭਾਵੇਂਕਿ ਵੱਡੇ ਪ੍ਰਦਰਸ਼ਨਾਂ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ ਜਾਂਦੀ ਹੈ ਅਤੇ ਲੋਕਤੰਤਰ ਸਮਰਥਕ ਕਈ ਕਾਰਕੁਨਾਂ ਅਤੇ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਰਿਕਾਰਡ ਬਰਫ਼ਬਾਰੀ, ਉਡਾਣਾਂ ਰੱਦ ਅਤੇ ਐਮਰਜੈਂਸੀ ਦੀ ਘੋਸ਼ਣਾ

ਲੀ ਸਾਬਕਾ ਬ੍ਰਿਟਿਸ਼ ਬਸਤੀ ਦੀ ਚੀਨ ਨੂੰ ਵਾਪਸੀ ਦੀ 24ਵੀਂ ਵਰ੍ਹੇਗੰਢ ਮੌਕੇ ਆਯੋਜਿਤ ਇਕ ਸਮਾਰੋਹ ਵਿਚ ਬੋਲ ਰਹੇ ਸਨ। ਲੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਤੋਂ ਸਮਾਜਿਕ ਅਤੇ ਰਾਜਨੀਤਕ ਸਥਿਰਤਾ ਬਹਾਲ ਹੋਈ ਹੈ ਅਤੇ ਹਾਂਗਕਾਂਗ ਵਿਚ ਤਬਦੀਲੀ ਹੋਈ ਹੈ। ਉਹਨਾਂ ਨੇ ਕਿਹਾ,''ਹਾਂਗਕਾਂਗ ਦੀਆਂ ਸੰਭਾਵਨਾਵਾਂ ਨੂੰ ਲੈਕੇ ਸਾਡੀ ਟੀਮ ਨੂੰ ਪਹਿਲਾਂ ਤੋਂ ਕਿਤੇ ਵੱਧ ਭਰੋਸਾ ਹੈ। ਆਉਣ ਵਾਲੇ ਸਾਲਾਂ ਵਿਚ ਅਸੀਂ ਦ੍ਰਿੜ੍ਹਤਾ ਨਾਲ ਰਾਸ਼ਟਰੀ ਸੁਰੱਖਿਆ ਨੂੰ ਬਣਾਈ ਰੱਖਾਂਗੇ ਅਤੇ 'ਇਕ ਦੇਸ਼, ਦੋ ਪ੍ਰਣਾਲੀ' ਸਿਧਾਂਤ ਨੂੰ ਲਾਗੂ ਕਰਨ ਵਿਚ ਸੁਧਾਰ ਲਿਆਵਾਂਗੇ। '' ਇਸ ਵਿਚਕਾਰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚੀਨੀ ਕਮਿਊਨਿਸਟ ਪਾਰਟੀ ਦੇ 100 ਸਾਲ ਪੂਰੇ ਹੋਣ 'ਤੇ ਬੀਜਿੰਗ ਵਿਚ ਆਯੋਜਿਤ ਸਦੀ ਸਮਾਹੋਰ ਵਿਚ ਕਿਹਾ ਕਿ ਚੀਨ ਪੂਰਨ ਪ੍ਰਭੂਸੱਤਾ, ਸਮਾਜਿਕ ਸਥਿਰਤਾ ਯਕੀਨੀ ਕਰਨ ਅਤੇ ਖੁਸ਼ਹਾਲ ਬਣਾਈ ਰੱਖਣ ਲਈ ਹਾਂਗਕਾਂਗ ਅਤੇ ਮਕਾਉ ਵਿਚ 'ਇਕ ਦੇਸ਼ ਦੋ ਪ੍ਰਣਾਲੀ' ਢਾਂਚੇ ਨੂੰ ਬਣਾਈ ਰੱਖੇਗਾ।


Vandana

Content Editor

Related News