ਹਾਂਗਕਾਂਗ : ਪੁਲਸ ਕਰਮਚਾਰੀਆਂ ਦਾ ਨਿੱਜੀ ਵੇਰਵਾ ਸਾਂਝਾ ਕਰਨ ''ਤੇ ਲੱਗੀ ਰੋਕ

Saturday, Oct 26, 2019 - 11:53 AM (IST)

ਹਾਂਗਕਾਂਗ : ਪੁਲਸ ਕਰਮਚਾਰੀਆਂ ਦਾ ਨਿੱਜੀ ਵੇਰਵਾ ਸਾਂਝਾ ਕਰਨ ''ਤੇ ਲੱਗੀ ਰੋਕ

ਹਾਂਗਕਾਂਗ, (ਭਾਸ਼ਾ)— ਹਾਂਗਕਾਂਗ ਦੀ ਅਦਾਲਤ ਨੇ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਵਲੋਂ 'ਡਾਕਸਿੰਗ' ਰੋਕਣ ਲਈ ਪੁਲਸ ਅਧਿਕਾਰੀਆਂ ਦੇ ਨਿੱਜੀ ਵੇਰਵੇ ਨੂੰ ਪ੍ਰਕਾਸ਼ਿਤ ਕਰਨ 'ਤੇ ਰੋਕ ਲਗਾ ਦਿੱਤੀ ਹੈ। ਚੀਨੀ ਸ਼ਹਿਰ 'ਚ ਪਿਛਲੇ 5 ਮਹੀਨਿਆਂ ਤੋਂ ਲੋਕਤੰਤਰ ਸਮਰਥਕਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਕਈ ਵਾਰ ਹਿੰਸਾਤਮਕ ਝੜਪਾਂ ਦੇਖਣ ਨੂੰ ਮਿਲੀਆਂ। ਪੁਲਸ ਬਲ ਨੇ ਦੱਸਿਆ ਕਿ ਉਨ੍ਹਾਂ ਦੇ ਕਈ ਅਧਿਕਾਰੀਆਂ ਦੀ ਨਿੱਜੀ ਜਾਣਕਾਰੀ ਇੰਟਰਨੈੱਟ 'ਤੇ ਜਾਰੀ ਕੀਤੀ ਗਈ ਹੈ, ਜਿਸ ਦੇ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਕਿਸੇ ਦੀ ਵੀ ਨਿੱਜੀ ਜਾਣਕਾਰੀ ਆਨਲਾਈਨ ਜਾਰੀ ਕਰਕੇ ਉਸ ਨੂੰ ਤੰਗ ਕੀਤੇ ਜਾਣ ਨੂੰ 'ਡਾਕਸਿੰਗ' ਕਿਹਾ ਜਾਂਦਾ ਹੈ।

ਪੁਲਸ ਦੇ ਵਕੀਲਾਂ ਨੇ ਸ਼ੁੱਕਰਵਾਰ  ਨੂੰ ਹਾਂਗਕਾਂਗ ਉੱਚ ਅਦਾਲਤ ਕੋਲੋਂ ਲੋਕਾਂ ਦੇ ਨਾਂ, ਪਤਾ, ਜਨਮ ਤਰੀਕ ਅਤੇ ਪਛਾਣ ਪੱਤਰ ਸਣੇ ਹੋਰ ਨਿੱਜੀ ਜਾਣਕਾਰੀ ਪ੍ਰਕਾਸ਼ਿਤ ਕਰਨ 'ਤੇ ਰੋਕ ਲਗਾਉਣ ਦੀ ਇਜਾਜ਼ਤ ਮੰਗੀ। ਅਦਾਲਤ ਨੇ ਸੁਣਵਾਈ ਪੂਰੀ ਹੋਣ ਤਕ 14 ਦਿਨ ਦੀ ਰੋਕ ਲਗਾਈ ਹੈ। ਇਸ 'ਚ ਇਹ ਸਪੱਸ਼ਟ ਹੈ ਕਿ ਇਸ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ ਅਤੇ ਇਹ ਪੱਤਰਕਾਰਾਂ ਦੇ ਕੰਮ ਨੂੰ ਰੋਕਦੇ ਹਨ ਜਾਂ ਨਹੀਂ। ਇਸ ਵਿਚਕਾਰ ਪੁਲਸ ਨੇ ਕਿਹਾ ਕਿ ਇਹ ਜਨਤਾ ਦੇ ਗੁੱਸੇ ਅਤੇ ਦੁਰਵਿਵਹਾਰ ਦਾ ਸਾਹਮਣਾ ਕਰ ਰਹੀ ਹੈ, ਜਿਸ ਨਾਲ ਉਹ ਆਪਣਿਆਂ ਨੂੰ ਬਚਾਉਣਾ ਚਾਹੁੰਦੇ ਹਨ।


Related News