ਹਾਂਗਕਾਂਗ ਵਿੱਚ ਐਪਲ ਡੇਲੀ ਦੇ ਸਾਬਕਾ ਸੀਨੀਅਰ ਸੰਪਾਦਕ ਗ੍ਰਿਫ਼ਤਾਰ

Wednesday, Jul 21, 2021 - 04:11 PM (IST)

ਹਾਂਗਕਾਂਗ ਵਿੱਚ ਐਪਲ ਡੇਲੀ ਦੇ ਸਾਬਕਾ ਸੀਨੀਅਰ ਸੰਪਾਦਕ ਗ੍ਰਿਫ਼ਤਾਰ

ਹਾਂਗਕਾਂਗ (ਬਿਊਰੋ) : ਹਾਂਗਕਾਂਗ ਦੀ ਰਾਸ਼ਟਰੀ ਸੁਰੱਖਿਆ ਪੁਲਸ ਨੇ ਹੁਣ ਬੰਦ ਹੋ ਚੁੱਕੇ ਲੋਕਤੰਤਰ ਪੱਖੀ ਅਖਬਾਰ ਐਪਲ ਡੇਲੀ ਦੇ ਇਕ ਸਾਬਕਾ ਸੰਪਾਦਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਨਾਲ ਕੁਝ ਹਫ਼ਤੇ ਪਹਿਲਾਂ ਅਖ਼ਬਾਰ ਦੀ ਜਾਇਦਾਦ ਜ਼ਬਤ ਕਰਨ ਤੋਂ ਬਾਅਦ ਇਸ ਦਾ ਕੰਮਕਾਰ ਬੰਦ ਕਰਨਾ ਪਿਆ ਸੀ। ਸਾਊਥ ਚਾਈਨਾ ਮਾਰਨਿੰਗ ਪੋਸਟ ਅਖ਼ਬਾਰ ਨੇ ਇਕ ਅਣਜਾਣ ਸਰੋਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਐਪਲ ਡੇਲੀ ਦੇ ਕਾਰਜਕਾਰੀ ਪ੍ਰਧਾਨ ਸੰਪਾਦਕ ਲਾਮ-ਮੈਨ-ਚੁੰਗ ਨੂੰ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ’ਚ ਪਾਉਣ ਲਈ ਵਿਦੇਸ਼ੀ ਤਾਕਤਾਂ ਦੇ ਨਾਲ ਮਿਲੀ ਭੁਗਤ ਦੀ ਸਾਜਿਸ਼ ਰਚਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਕਾਂਗਰਸ ਪ੍ਰਧਾਨ ਬਣਨ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਨਵਜੋਤ ਸਿੰਘ ਸਿੱਧੂ (ਤਸਵੀਰਾਂ)

ਚੁੰਗ ਅਖ਼ਬਾਰ ਨਾਲ ਜੁੜਿਆ ਹੋਇਆ ਇਹ 8ਵਾਂ ਵਿਅਕਤੀ ਹੈ, ਜਿਸ ਨੂੰ ਕੁਝ ਸਮਾਂ ਪਹਿਲਾ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਜੂਨ ’ਚ ਇਸ ਤਰ੍ਹਾਂ ਦੇ ਮਾਮਲੇ ਦੇ ਸਬੰਧ ’ਚ 51 ਸਾਲ ਦੇ ਇਕ ਸਾਬਕਾ ਸੰਪਾਦਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਉਸ ਦੀ ਪਛਾਣ ਨਹੀਂ ਕਰਵਾਈ ਗਈ। ਜੂਨ ’ਚ ਪੁਲਸ ਨੇ ਅਖ਼ਬਾਰ ਦੇ ਦਫ਼ਤਰਾਂ ’ਤੇ ਛਾਪੇਮਾਰੀ ਕੀਤੀ ਸੀ ਅਤੇ ਉਥੋਂ ਹਾਰਡ ਡਰਾਈਵ ਅਤੇ ਲੈਪਟਾਪ ਨੂੰ ਆਪਣੇ ਨਾਲ ਲੈ ਗਏ। ਅਖ਼ਬਾਰ ਦੇ ਉੱਚ ਕਾਰਜਕਾਰੀ ਅਧਿਕਾਰੀਆਂ, ਸੰਪਾਦਕਾਂ ਅਤੇ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ 23 ਲੱਖ ਡਾਲਰ ਦੀ ਜਾਇਦਾਦ ਜ਼ਬਤ ਕਰਨ ਤੋਂ ਬਾਅਦ ਐਪਲ ਡੇਲੀ ਨੂੰ ਪਿਛਲੇ ਮਹੀਨੇ ਆਪਣਾ ਕੰਮ ਬੰਦ ਕਰਨਾ ਪਿਆ ਸੀ। 

ਪੜ੍ਹੋ ਇਹ ਵੀ ਖ਼ਬਰ - ਕ੍ਰਿਕਟ ਦੇ ਗੁਰੂ ‘ਨਵਜੋਤ ਸਿੰਘ ਸਿੱਧੂ’ ਨੇ ਬਦਲੇ ਪੰਜਾਬ ਦੇ ਸਿਆਸੀ ਸਮੀਕਰਨ

ਉਸ ਦੇ ਅੰਤਮ ਸੰਸਕਰਣ ਦੀਆਂ ਲੱਖਾਂ ਕਾਪੀਆਂ ਵਿਕ ਗਈਆਂ ਸਨ। 2019 ’ਚ ਕਈ ਮਹੀਨੇ ਤੱਕ ਚੱਲੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਬੀਜਿੰਗ ਨੇ ਪਿਛਲੇ ਸਾਲ ਸੈਮੀਆਟੋਨੋਮਸ ਸ਼ਹਿਰ ਵਿੱਚ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰ ਦਿੱਤਾ। ਇਸ ਤੋਂ ਬਾਅਦ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਬ੍ਰਿਟਿਸ਼ ਦੇ ਸਾਬਕਾ ਉਪਨਿਵੇਸ਼ ਨੂੰ ਕੀਤੇ ਗਏ ਉਸ ਆਜ਼ਾਦੀ ਦੇ ਵਾਅਦਿਆਂ ਨੂੰ ਪ੍ਰਤੀਬਿੰਬ ਕਰਦਾ ਹੈ, ਜੋ ਮੁੱਖ ਭੂਮੀ ਚੀਨ ’ਤੇ ਲੋਕਾਂ ਨੂੰ ਨਹੀਂ ਮਿਲਦੇ। ਲੋਕਤੰਤਰ ਦੇ 100 ਤੋਂ ਵੱਧ ਸਮਰਥਕਾਂ ਨੂੰ ਇਸ ਕਾਨੂੰਨ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਈ ਵਿਦੇਸ਼ ਚਲੇ ਗਏ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ


author

rajwinder kaur

Content Editor

Related News