ਹਾਂਗਕਾਂਗ ''ਚ ਮੁੱਖ ਸੁਰੰਗ ਨੇੜੇ ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਾਲੇ ਝੜਪ

11/17/2019 1:48:11 PM

ਹਾਂਗਕਾਂਗ (ਭਾਸ਼ਾ): ਹਾਂਗਕਾਂਗ ਦੀ ਪੁਲਸ ਨੇ ਇੱਥੋਂ ਦੀ ਮੁੱਖ ਸੁਰੰਗ 'ਤੇ ਮਜ਼ਬੂਤੀ ਨਾਲ ਆਪਣੀ ਪਕੜ ਬਣਾਈ ਰੱਖਣ ਦੇ ਲਈ ਐਤਵਾਰ ਸਵੇਰੇ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਦੇ ਗੋਲੇ ਛੱਡੇ। ਇੱਥੇ ਕਾਵਲੂਨ ਪੌਲੀਟੈਕਨਿਕ ਯੂਨੀਵਰਸਿਟੀ 'ਤੇ ਪ੍ਰਦਰਸ਼ਨਕਾਰੀ ਆਪਣਾ ਕਬਜ਼ਾ ਕਰ ਰਹੇ ਹਨ ਅਤੇ ਇਸ ਦੇ ਨੇੜੇ ਹੀ ਬੰਦ ਕੀਤੀ ਗਈ ਸੁਰੰਗ 'ਕਰਾਸ ਟਨਲ' ਹਾਰਬਰ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚ ਮੁੱਖ ਯੁੱਧਭੂਮੀ ਬਣਦੀ ਜਾ ਰਹੀ ਹੈ। ਉੱਥੇ ਯੂਨੀਵਰਸਿਟੀ ਕੰਪਲੈਕਸ ਦੇ ਨੇੜੇ ਸਰਕਾਰ ਸਮਰਥਕ ਲੋਕ ਵੀ ਅਵਰੋਧਕਾਂ ਨੰ ਹਟਾਉਣ ਲਈ ਇਕੱਠੇ ਹੋਏ। 

PunjabKesari

ਇਸ ਸਥਾਨ 'ਤੇ ਰਾਤ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਬਲ ਦੇ ਵਿਚ ਝੜਪ ਹੋਈ ਅਤੇ ਉੱਥੇ ਮਲਬਾ ਫੈਲਿਆ ਨਜ਼ਰ ਆਇਆ। ਇਹ ਸੁਰੰਗ ਹਾਂਗਕਾਂਗ ਲਈ ਬਹੁਤ ਮਹੱਤਵਪੂਰਨ ਹੈ ਜੋ ਮੰਗਲਵਾਰ ਤੋਂ ਬੰਦ ਹੈ। ਪਿਛਲੇ ਹਫਤੇ ਵਿਦਿਆਰਥੀਆਂ ਅਤੇ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਆਲੇ-ਦੁਆਲੇ ਕਈ ਮੁੱਖ ਯੂਨੀਵਰਸਿਟੀਆਂ 'ਤੇ ਕਬਜ਼ਾ ਕਰ ਲਿਆ ਸੀ ਅਤੇ ਪੌਲੀਟੈਕਨਿਕ ਯੂਨੀਵਰਸਿਟੀ ਪ੍ਰਦਰਸ਼ਨ ਦਾ ਪ੍ਰਮੁੱਖ ਕੇਂਦਰ ਬਣ ਗਈ ਹੈ।


Vandana

Content Editor

Related News