ਹਾਂਗਕਾਂਗ : ਬੀਜਿੰਗ ਸਮਰਥਕ ਸਾਂਸਦ ''ਤੇ ਚਾਕੂ ਨਾਲ ਹਮਲਾ

11/06/2019 3:53:55 PM

ਹਾਂਗਕਾਂਗ (ਭਾਸ਼ਾ): ਹਾਂਗਕਾਂਗ ਵਿਚ ਬੀਜਿੰਗ ਸਮਰਥਕ ਇਕ ਨੇਤਾ 'ਤੇ ਬੁੱਧਵਾਰ ਨੂੰ ਚਾਕੂ ਨਾਲ ਹਮਲਾ ਕੀਤਾ ਗਿਆ। ਇਹ ਹਮਲਾ ਉਦੋਂ ਹੋਇਆ ਜਦੋਂ ਸਾਂਸਦ ਜੂਨਿਸ ਹੋ ਹਾਂਗਕਾਂਗ ਦੇ ਬਾਹਰੀ ਖੇਤਰ ਵਿਚ ਚੀਨ ਦੀ ਸੀਮਾ ਨਾਲ ਲੱਗਦੇ ਆਪਣੇ ਹਲਕੇ ਤੇਨ ਮੂਨ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਹਮਲਾਵਰ ਉਨ੍ਹਾਂ ਕੋਲ ਬੁਕੇ (ਗੁਲਦਸਤਾ) ਲੈ ਕੇ ਆਇਆ ਸੀ। ਆਨਲਾਈਨ ਮੌਜੂਦਾ ਫੁਟੇਜ ਵਿਚ ਹਮਲਾਵਰ ਵਿਅਕਤੀ ਨੇਤਾ ਨੂੰ ਇਕ ਤਸਵੀਰ ਖਿੱਚਵਾਉਣ ਦੀ ਅਪੀਲ ਕਰਦਾ ਦਿੱਸ ਰਿਹਾ ਹੈ। ਇਸ ਦੇ ਤੁਰੰਤ ਬਾਅਦ ਹੀ ਉਹ ਆਪਣੇ ਬੈਗ ਵਿਚੋਂ ਚਾਕੂ ਕੱਢ ਕੇ ਨੇਤਾ 'ਤੇ ਹਮਲਾ ਕਰ ਦਿੰਦਾ ਹੈ। 

PunjabKesari

ਲੋਕਤੰਤਰ ਸਮਰਥਕਾਂ ਦੇ ਵਿਚ ਜੂਨਿਸ ਬਹੁਤ ਅਲੋਕਪ੍ਰਿਅ ਹਨ। ਪੁਲਸ ਨੇ ਕਿਹਾ ਕਿ ਹਮਲੇ ਵਿਚ 3 ਲੋਕ ਜ਼ਖਮੀ ਹੋਏ ਹਨ। ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਵਿਚ ਹਾਂਗਕਾਂਗ ਦੀ ਨੇਤਾ ਕੈਰੀ ਲੈਮ ਨੇ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਕ ਮੁਲਾਕਾਤ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ ਨੂੰ ਸਮਰਥਨ ਦਿੱਤਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇਕ ਵਿਅਕਤੀ ਨੇ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ 'ਤੇ ਚਾਕੂ ਨਾਲ ਹਮਲਾ ਕੀਤਾ ਸੀ।


Vandana

Content Editor

Related News