ਕੈਨੇਡਾ 'ਚ ਮੁੜ ਗੈਂਗਵਾਰ, ਪੰਜਾਬੀ ਮੂਲ ਦੇ ਹਰਬੀਰ ਖੋਸਾ ਅਤੇ ਜਾਰਡਨ ਕ੍ਰਿਸ਼ਨਾ ਦੀ ਮੌਤ

08/08/2022 3:30:25 PM

ਇੰਟਰਨੈਸ਼ਨਲ ਡੈਸਕ (ਬਿਊਰੋ) ਕੈਨੇਡਾ ਦੇ ਦੱਖਣੀ ਸਰੀ ਵਿਚ ਇਕ ਵਾਰ ਫਿਰ ਗੈਂਗਵਾਰ ਹੋਈ ਹੈ। ਇੱਥੇ ਐਥਲੇਟਿਕ ਪਾਰਕ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਿਹਨਾਂ ਵਿਚ ਦੋ ਹਰਬੀਰ ਖੋਸਾ ਅਤੇ ਜਾਰਡਨ ਕ੍ਰਿਸ਼ਨਾ ਪੰਜਾਬੀ ਮੂਲ ਦੇ ਹਨ ਅਤੇ ਰੋਬੀਨ ਸੋਰੋਨੀ ਅਫਰੀਕੀ ਮੂਲ ਦਾ ਹੈ। ਘਟਨਾ 30 ਜੁਲਾਈ ਨੂੰ ਦੁਪਹਿਰ 2:45 ਵਜੇ ਸਰੀ ਦੇ 20ਵੇਂ ਐਵੇਨਿਊ ਦੇ 14600-ਬਲਾਕ ਵਿੱਚ ਵਾਪਰੀ ਅਤੇ ਪੁਲਸ ਨੇ ਹੁਣ ਇਹਨਾਂ ਦੀ ਪਛਾਣ ਜਾਰੀ ਕੀਤੀ ਹੈ। 

PunjabKesari

ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਲੋਅਰ ਮੇਨਲੈਂਡ ਵਿੱਚ ਗੈਂਗਵਾਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ।ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਘਟਨਾ ਵੀ ਬ੍ਰਿਟਿਸ਼ ਕੋਲੰਬੀਆ ਵਿਚ ਜਾਰੀ ਗੈਂਗਵਾਰ ਦਾ ਨਤੀਜਾ ਹੈ। ਪੰਜਾਬੀ ਮੂਲ ਦੇ ਖੋਸਾ ਅਤੇ ਜਾਰਡਨ ਦਾ ਪਹਿਲਾਂ ਤੋਂ ਹੀ ਪੁਲਸ ਰਿਕਾਰਡ ਹੈ। ਪੁਲਸ ਨੇ ਮੌਕੇ ਤੋਂ ਫਰਾਰ ਹੁੰਦੀ ਇਕ ਐੱਸਯੂਵੀ ਦੀ ਡਿਟੇਲ ਵੀ ਜਾਰੀ ਕੀਤੀ ਹੈ ਅਤੇ ਆਮ ਲੋਕਾਂ ਤੋਂ ਕਾਤਲਾਂ ਦੀ ਪਛਾਣ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ PM ਦੀ ਦੌੜ 'ਚ ਸੁਨਕ ਨੂੰ ਝਟਕਾ, ਟਰਸ ਨੂੰ 28 ਫੀਸਦੀ ਬੜਤ

ਗੋਲੀਬਾਰੀ ਜਾਂ ਸ਼ੱਕੀ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ IHIT ਸੂਚਨਾ ਲਾਈਨ ਨੂੰ 1-877-551-IHIT (4448) 'ਤੇ ਜਾਂ ihitinfo@rcmp-grc.gc.ca 'ਤੇ ਈਮੇਲ ਰਾਹੀਂ ਕਾਲ ਕਰਨ ਲਈ ਕਿਹਾ ਗਿਆ ਹੈ।ਉੱਥੇ ਇਕ ਹੋਰ ਮਾਮਲੇ ਵਿਚ ਪੁਲਸ ਨੇ ਮਿਸੀਸਾਗਾ ਵਸਨੀਕ 26 ਸਾਲ ਦੇ ਜਪਦੀਪ ਰੰਧਾਵਾ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News