ਬੇਘਰ ਲੋਕਾਂ ਲਈ ਆਸਟਰੇਲੀਅਨ ਵਿਦਿਆਰਥਣਾਂ ਬਣੀਆਂ ਸਹਾਰਾ, ਇੰਝ ਕਰ ਰਹੀਆਂ ਨੇ ਮਦਦ

06/05/2017 1:19:32 PM

ਕੈਨਬਰਾ— ਜਿੱਥੇ ਭਾਰਤ 'ਚ ਇਸ ਸਮੇਂ ਤਪਦੀ ਗਰਮੀ ਪੈ ਰਹੀ ਹੈ, ਉੱਥੇ ਹੀ ਆਸਟਰੇਲੀਆ 'ਚ ਇਸ ਸਮੇਂ ਠੰਡ ਪੈ ਰਹੀ ਹੈ। ਠੰਡ ਤੋਂ ਬਚਣ ਲਈ ਲੋਕਾਂ ਨੇ ਗਰਮ ਕੱਪੜੇ ਪਹਿਨੇ ਹੋਏ ਹਨ। ਆਸਟਰੇਲੀਆ ਦੀ ਰਾਜਧਾਨੀ ਕੈਨਬਰਾ 'ਚ ਸਭ ਤੋਂ ਜ਼ਿਆਦਾ ਠੰਡਾ ਹੈ। ਸੋਚੋ, ਅਜਿਹੇ ਸਰਦ ਮੌਸਮ 'ਚ ਬੇਘਰ ਲੋਕਾਂ ਦਾ ਕੀ ਹੁੰਦਾ ਹੋਵੇਗਾ? ਆਸਟਰੇਲੀਆ ਦੀ ਰਾਜਧਾਨੀ ਖੇਤਰ 'ਚ ਦੂਜੀ ਸਭ ਤੋਂ ਉੱਚੀ ਦਰ ਬੇਘਰ ਲੋਕਾਂ ਦੀ ਹੈ, ਜਿੱਥੇ ਠੰਡ ਬਹੁਤ ਪੈਂਦੀ ਹੈ ਅਤੇ  ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਅਜਿਹੇ ਸਰਦ ਮੌਸਮ ਵਿਚ ਬੇਘਰ ਲੋਕਾਂ ਦਾ ਸਹਾਰਾ ਬਣੇ ਹਨ, ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥਣਾਂ। ਲੌਰੇਨ ਅਤੇ ਜੇਨਾ ਐਲਨ ਨਾਂ ਦੇ ਦੋ ਵਿਦਿਆਰਥਣਾਂ ਨੇ ਇਨ੍ਹਾਂ ਬੇਘਰ ਲੋਕਾਂ ਦੀ ਬਾਂਹ ਫੜੀ ਹੈ। ਉਹ ਦੋਵੇਂ ਬੇਘਰ ਲੋਕਾਂ ਲਈ ਗਰਮ ਕੱਪੜੇ ਇਕੱਠੇ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਦਾਨ ਦਿੰਦੀਆਂ ਹਨ। ਲੌਰੇਨ ਅਤੇ ਜੇਨਾ ਨੇ ਇਸ ਕੰਮ ਦੀ ਪਹਿਲ ਕੀਤੀ ਹੈ, ਜਿਸ ਨੂੰ ਟੇਕ ਵਨ, ਲੀਵ ਵਨ :  ਦਿ ਵੀਟਰ ਕੋਟ ਪ੍ਰਾਜੈਕਟ ਦਾ ਨਾਂ ਦਿੱਤਾ ਹੈ। 
ਇਸ ਪ੍ਰਾਜੈਕਟ 'ਚ ਬੇਘਰ ਲੋਕਾਂ ਲਈ ਕੋਟ ਦੀ ਮੰਗ, ਛਾਂਟੀ ਅਤੇ ਉਸ ਨੂੰ ਵੰਡਣਾ ਸ਼ਾਮਲ ਹੈ। ਇਸ ਕੰਮ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ, ਜਿਸ 'ਤੇ ਉਨ੍ਹਾਂ ਨੂੰ ਭਾਰੀ ਪ੍ਰਤੀਕਿਰਿਆ ਮਿਲੀ ਅਤੇ ਸੈਂਕੜੇ ਲੋਕ ਆਪਣੇ ਕੋਟ ਦਾਨ ਵਜੋਂ ਦੇ ਰਹੇ ਹਨ। ਕੈਨਬਰਾ ਸਿਟੀ ਦੇ ਯੂਨੀਟਿੰਗ ਚਰਚ 'ਚ ਕੋਟ ਨੂੰ ਇਕੱਠਾ ਕੀਤਾ ਜਾਂਦਾ, ਉਸ ਦੀ ਸਾਫ-ਸਫਾਈ, ਛਾਂਟੀ ਕਰ ਕੇ ਉਹ ਉਸ ਨੂੰ ਹਫਤੇ ਦੇ ਅਖੀਰ 'ਚ ਬੇਘਰ ਲੋਕਾਂ ਨੂੰ ਦਾਨ ਕਰ ਦਿੰਦੀਆਂ ਹਨ ਤਾਂ ਕਿ ਉਹ ਇਸ ਠੰਡ ਤੋਂ ਬਚ ਸਕਣ। ਲੋਕਾਂ ਨੂੰ ਗਰਮ ਸਵੈਟਰ, ਜੁਰਾਬਾਂ, ਕੰਬਲ ਦਾਨ ਦੇਣ ਲਈ ਕਿਹਾ ਜਾਂਦਾ ਹੈ।


Related News