ਹਾਲੀਵੁੱਡ ਐਕਟ੍ਰੈੱਸ ਗਿਗੀ ਹਦੀਦ ਗ੍ਰਿਫ਼ਤਾਰ, ਏਅਰਪੋਰਟ 'ਤੇ ਬੈਗ 'ਚੋਂ ਬਰਾਮਦ ਹੋਇਆ ਗਾਂਜਾ

Wednesday, Jul 19, 2023 - 04:53 AM (IST)

ਹਾਲੀਵੁੱਡ ਐਕਟ੍ਰੈੱਸ ਗਿਗੀ ਹਦੀਦ ਗ੍ਰਿਫ਼ਤਾਰ, ਏਅਰਪੋਰਟ 'ਤੇ ਬੈਗ 'ਚੋਂ ਬਰਾਮਦ ਹੋਇਆ ਗਾਂਜਾ

ਇੰਟਰਨੈਸ਼ਨਲ ਡੈਸਕ : ਸੁਪਰਮਾਡਲ, ਐਕਟ੍ਰੈੱਸ ਅਤੇ ਟੀਵੀ ਪ੍ਰਸਨੈਲਿਟੀ ਗਿਗੀ ਹਦੀਦ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਟ੍ਰੈਵਲਿੰਗ ਦੌਰਾਨ ਉਸ ਕੋਲੋਂ ਗਾਂਜਾ (ਨਸ਼ੀਲਾ ਪਦਾਰਥ) ਬਰਾਮਦ ਹੋਇਆ, ਜਿਸ ਤੋਂ ਬਾਅਦ ਉਸ ਨੂੰ ਏਅਰਪੋਰਟ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਸੁਪਰਮਾਡਲ ਅਤੇ ਉਸ ਦੀ ਦੋਸਤ ਲਿਆਹ ਨਿਕੋਲ ਮੈਕਕਾਰਥੀ 'ਤੇ ਡਰੱਗਜ਼ ਰੱਖਣ ਦਾ ਦੋਸ਼ ਲੱਗਾ ਹੈ। ਲਿਆਹ ਵੀ ਉਸ ਸਮੇਂ ਗਿਗੀ ਦੇ ਨਾਲ ਸਫ਼ਰ ਕਰ ਰਹੀ ਸੀ। ਬਾਅਦ ਵਿੱਚ ਅਭਿਨੇਤਰੀ ਨੂੰ ਭਾਰੀ ਕੀਮਤ ਚੁਕਾਉਣੀ ਪਈ, ਜਿਸ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ।

ਇਹ ਵੀ ਪੜ੍ਹੋ : OMG! ਰੈਸਟੋਰੈਂਟ 'ਚ ਖਾਣੇ ਦਾ ਆਨੰਦ ਲੈ ਰਹੀ ਸੀ ਔਰਤ, ਅਚਾਨਕ ਆ ਡਿੱਗਾ ਮਰਿਆ ਚੂਹਾ

PunjabKesari

ਓਵੇਨ ਰੌਬਰਟਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੂੰ ਸੁਪਰਮਾਡਲ ਗਿਗੀ ਹਦੀਦ ਕੋਲੋਂ ਗਾਂਜਾ ਬਰਾਮਦ ਹੋਇਆ। ਖ਼ਬਰਾਂ ਮੁਤਾਬਕ ਦਿ ਨੇਬਰਹੁੱਡ ਟਾਕ 'ਤੇ ਇਕ ਪੋਸਟ ਦੇ ਅਨੁਸਾਰ "ਪਿਛਲੇ ਹਫਤੇ ਗਿਗੀ ਹਦੀਦ ਦੇ ਬੈਗ 'ਚੋਂ ਗਾਂਜਾ ਬਰਾਮਦ ਹੋਇਆ ਸੀ।" ਉਸ 'ਤੇ ਡਰੱਗਜ਼ ਰੱਖਣ ਦਾ ਦੋਸ਼ ਲੱਗਾ। ਗਿਗੀ ਅਤੇ ਲਿਆਹ ਦੇ ਬੈਗ ਦੀ ਤਲਾਸ਼ੀ ਦੌਰਾਨ ਅਫ਼ਸਰਾਂ ਨੂੰ ਗਾਂਜੇ ਦੀ ਵਰਤੋਂ ਨਾਲ ਸਬੰਧਤ ਹੋਰ ਸਾਮਾਨ ਵੀ ਮਿਲਿਆ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News