ਪਾਕਿਸਤਾਨ ’ਚ ਮਿਲੇ ਇਤਿਹਾਸਕ ਤਾਂਬੇ ਦੇ ਸਿੱਕੇ

Saturday, Nov 18, 2023 - 01:13 PM (IST)

ਪਾਕਿਸਤਾਨ ’ਚ ਮਿਲੇ ਇਤਿਹਾਸਕ ਤਾਂਬੇ ਦੇ ਸਿੱਕੇ

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸਾਂਭ-ਸੰਭਾਲ ਦੇ ਕੰਮ ਦੌਰਾਨ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ‘ਮੋਹਨਜੋਦੜੋ’ ਦੇ ਇਕ ਸਤੂਪ ’ਚੋਂ ਤਾਂਬੇ ਦੇ ਸਿੱਕਿਆਂ ਨਾਲ ਭਰਿਆ ਭਾਂਡਾ ਮਿਲਿਆ ਹੈ। ਕੰਜ਼ਰਵੇਸ਼ਨ ਡਾਇਰੈਕਟਰ ਸਈਅਦ ਸ਼ਾਕਿਰ ਸ਼ਾਹ ਨੇ ਕਿਹਾ ਕਿ ਕਰਮਚਾਰੀ ਵੀਰਵਾਰ ਨੂੰ ਢਹਿ-ਢੇਰੀ ਹੋਈ ਕੰਧ ਦੀ ਖੋਦਾਈ ਕਰ ਰਹੇ ਸਨ ਤਾਂ ਉਥੇ ਉਨ੍ਹਾਂ ਨੂੰ ਪੁਰਾਣੇ ਤਾਂਬੇ ਦੇ ਸਿੱਕਿਆਂ ਨਾਲ ਭਰਿਆ ਇਕ ਭਾਂਡਾ ਮਿਲਿਆ। ਸਿੱਕਿਆਂ ਨੂੰ ਵਿਸ਼ਲੇਸ਼ਣ ਲਈ ਲੈਬਾਰਟਰੀ ’ਚ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: ਹੋਰਾਂ ਲਈ ਮਿਸਾਲ ਬਣਿਆ ਟਾਂਡਾ ਦਾ ਇਹ ਪਰਿਵਾਰ, ਧੀ ਜੰਮਣ 'ਤੇ ਵਿਆਹ ਵਰਗਾ ਮਾਹੌਲ, ਵਾਜਿਆਂ ਨਾਲ ਕੀਤਾ ਸੁਆਗਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News