ਇਥੇ ਲੜਕੀਆਂ ਨੂੰ ਅਮੀਰ ਲੜਕੇ ਫਸਾਉਣ ਲਈ ਦਿੱਤੀ ਜਾਂਦੀ ਹੈ ਸਪੈਸ਼ਲ ਟ੍ਰੇਨਿੰਗ (ਤਸਵੀਰਾਂ)

10/06/2015 5:39:47 PM

ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਪਤੀ ਬਹੁਤ ਅਮੀਰ ਹੋਵੇ, ਜਿਸ ਨਾਲ ਉਸ ਦਾ ਭਵਿੱਖ ਆਸਾਨੀ ਨਾਲ ਅਤੇ ਮਜ਼ੇ ਨਾਲ ਗੁਜ਼ਰ ਸਕੇ ਪਰ ਹਰ ਕਿਸੇ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਪਰ ਜੇਕਰ ਤੁਸੀਂ ਵੀ ਕਿਸੇ ਅਮੀਰ ਸਖਸ਼ ਨਾਲ ਵਿਆਹ ਕਰਨ ਦੇ ਸੁਪਨੇ ਦੇਖੇ ਹੋ ਤਾਂ ਇਹ ਚੀਨੀ ਮਹਿਲਾ ਤੁਹਾਡੀ ਮਦਦ ਕਰ ਸਕਦੀ ਹੈ। ਜੀ ਹਾਂ ਇਕ ਕਰੋੜਪਤੀ ਨਾਲ ਵਿਆਹ ਕਰਾਉਣ ਵਾਲੀ ਚੀਨੀ ਮਹਿਲਾ ਦੂਜੀ ਮਹਿਲਾ ਨੂੰ ਅਮੀਰ ਪਤੀ ਪਾਉਣ ਦੀ ਟ੍ਰੇਨਿੰਗ ਦਿੰਦੀ ਹੈ। 
ਤੁਹਾਨੂੰ ਦੱਸ ਦਈਏ ਕਿ ਦੱਖਣ-ਪੱਛਮੀ ਚੀਨ ਦੇ ਸਿਚੁਆਨ ਸੂਬੇ ''ਚ ਚੱਲਣ ਵਾਲੀ ਇਸ ਕਲਾਸ ਦੀ ਫੀਸ ḙ 1600 ਹੈ। 42 ਸਾਲ ਦੀ ਸੂ ਕੇਈ ਆਪਣੇ ਕੋਰਸ ''ਚ ਸਟੂਡੈਂਟਸ ਨੂੰ ਅਮੀਰ ਲੜਕਿਆਂ ਨਾਲ ਮਿਲਵਾਉਣ ਦਾ ਵਾਅਦਾ ਕਰਦੀ ਹੈ। ਸੂ ਨੇ ਖੁਦ 37 ਸਾਲ ਦੀ ਉਮਰ ''ਚ ਇਕ ਕਰੋੜਪਤੀ ਨਾਲ ਵਿਆਹ ਕੀਤਾ ਅਤੇ 7 ਸਾਲ ਤੋਂ ਸ਼ੁਰੂ ਹੋਈ ਇਸ ਕਲਾਸ ''ਚ 100 ਤੋਂ ਜ਼ਿਆਦਾ ਔਰਤਾਂ ਸ਼ਾਮਿਲ ਹੋ ਚੁੱਕੀਆਂ ਹਨ। 

ਗੌਰ ਕਰੋ ਇਸ ਕਲਾਸ ''ਚ ਦੱਸੀਆਂ ਜਾਣ ਵਾਲੀਆਂ ਕੁਝ ਖਾਸ ਗੱਲਾਂ ''ਤੇ-

- ਤੁਸੀਂ ਜਿਸ ਸਖਸ਼ ਨੂੰ ਪਸੰਦ ਕਰਦੇ ਹੋ ਉਸ ਦੀਆਂ ਆਦਤਾਂ ਨੂੰ ਅਤੇ ਜਿਨ੍ਹਾਂ ਥਾਵਾਂ ''ਤੇ ਹਮੇਸ਼ਾ ਉਹ ਜਾਂਦੇ ਹਨ ਉਸ ਬਾਰੇ ਚੰਗੀ ਤਰ੍ਹਾਂ ਪਤਾ ਕਰ ਲਓ। ਧਿਆਨ ਰਹੇ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਕਿ ਤੁਸੀਂ ਪਹਿਲਾਂ ਤੋਂ ਹੀ ਉਸ ਨੂੰ ਜਾਣਦੇ ਹੋ। ਜੇਕਰ ਤੁਹਾਡਾ ਅਚਾਨਕ ਸਾਹਮਣਾ ਹੁੰਦਾ ਹੈ ਤਾਂ ਇਸ ਤਰ੍ਹਾਂ ਵਰਤਾਅ ਕਰੋ ਜਿਵੇਂ ਤੁਹਾਡੇ ਦੋਹਾਂ ਦੇ ਵਿਅਕਤੀਤੱਵ ''ਚ ਤਾਂ ਬਹੁਤ ਅੰਤਰ ਹੈ। 

- ਪਹਿਲੀ ਡੇਟ ਨੂੰ ਜ਼ਰਾ ਖਾਸ ਬਣਾਓ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਇੰਪ੍ਰੈਸ ਕਰੋ। ਜੇਕਰ ਤੁਸੀਂ ਕਿਸੇ ਰੈਸਟੋਰੈਂਟ ''ਚ ਲੰਚ ਜਾਂ ਡਿਨਰ ਲਈ ਜਾ ਰਹੇ ਹੋ ਤਾਂ ਅਜਿਹੀ ਸੀਟ ''ਤੇ ਬੈਠੋ ਜਿਥੇ ਰੋਸ਼ਨੀ ਸਿੱਧੀ ਤੁਹਾਡੇ ਚਿਹਰੇ ''ਤੇ ਪਵੇ, ਇਸ ਨਾਲ ਤੁਹਾਡੀ ਖੂਬਸੂਰਤੀ ਦੁਗਣੀ ਹੋ ਜਾਵੇਗੀ। 

- ਤੁਸੀਂ ਨਾ ਤਾਂ ਮਹਿੰਗਾ ਖਾਣਾ ਆਰਡਰ ਕਰੋ ਅਤੇ ਨਾ ਹੀ ਉਸ ਕੋਲੋਂ ਕੋਈ ਮਹਿੰਗਾ ਗਿਫਟ ਲਓ। ਮੰਨਿਆ ਜਾਂਦਾ ਹੈ ਕਿ ਅਮੀਰ ਲੜਕੇ ਨੂੰ ਆਮਤੌਰ ''ਤੇ ਟੀਚਰਸ, ਡਾਕਟਰਸ ਅਤੇ ਸਿਵਲ ਸਰਵਿਸ ਵਰਗੇ ਪ੍ਰੋਫੈਸ਼ਨਲ ਵਾਲੀਆਂ ਲੜਕੀਆਂ ਜ਼ਿਆਦਾ ਪਸੰਦ ਹੁੰਦੀਆਂ ਹਨ। ਇਸ ਲਈ ਆਪਣਾ ਪ੍ਰੋਫੈਸ਼ਨਲ ਸੋਚ ਸਮਝ ਕੇ ਚੁਣੋ। 

- ਨਵੇਂ-ਨਵੇਂ ਰਿਲੇਸ਼ਨ ''ਚ ਹੀ ਉਸ ਨਾਲ ਸਰੀਰਕ ਸਬੰਧ ਨਾ ਬਣਾਓ। ਜੇਕਰ ਤੁਸੀਂ ਇਕ ਸਾਲ ਦੇ ਅੰਦਰ ਉਸ ਨਾਲ ਵਿਆਹ ਕਰਨਾ ਚਾਹੁੰਦੇ ਹੋ ਤਾਂ ਆਪਣੇ ਮੀਟਿੰਗ ਸ਼ਡੀਊਲ ਨੂੰ ਥੋੜ੍ਹਾ ਟਾਈਟ ਹੀ ਰੱਖੋ। 

- ਜੇਕਰ ਕੋਈ ਕਰੋੜਪਤੀ ਲੜਕਾ ਤੁਹਾਨੂੰ ਪਿਛਲੇ 1 ਤੋਂ 2 ਸਾਲ ਤੋਂ ਡੇਟ ਕਰ ਰਿਹਾ ਹੈ ਅਤੇ ਵਿਆਹ ਲਈ ਟਾਲ-ਮਟੋਲ ਕਰ ਰਿਹਾ ਹੈ ਤਾਂ ਸਮਝ ਲਓ ਉਹ ਤੁਹਾਡੇ ਨਾਲ ਟਾਈਮਪਾਸ ਕਰ ਰਿਹਾ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News