ਭਗਵਾਨ ਗਣੇਸ਼ ਦੀ ਤਸਵੀਰ ਵਾਲੇ ਅੰਦਰੂਨੀ ਵਸਤਰਾਂ ''ਤੇ ਭੜਕੇ ਹਿੰਦੂ

01/10/2018 2:50:45 AM

ਵਾਸ਼ਿੰਗਟਨ— ਆਨਲਾਈਨ ਉਤਪਾਦ ਵੇਚਣ ਵਾਲੀ ਹਾਂਗਕਾਂਗ ਦੀ ਕੰਪਨੀ 'ਕਾਓਕਾਓ.ਕਾਮ' ਵਲੋਂ ਹਿੰਦੂਆਂ ਦੇ ਪੂਜਨੀਕ ਭਗਵਾਨ ਗਣੇਸ਼ ਜੀ ਦੀ ਤਸਵੀਰ ਵਾਲੇ ਅੰਦਰੂਨੀ ਵਸਤਰਾਂ 'ਤੇ ਹਿੰਦੂ ਭੜਕ ਗਏ ਹਨ। ਉਨ੍ਹਾਂ ਇਸ ਨੂੰ ਗਲਤ ਦੱਸਦੇ ਹੋਏ ਉਤਪਾਦ ਨੂੰ ਵੈੱਬਸਾਈਟ ਤੋਂ ਹਟਾਉਣ ਦੀ ਮੰਗ ਕੀਤੀ ਹੈ।
ਯੂਨੀਵਰਸਲ ਸੁਸਾਇਟੀ ਆਫ ਹਿੰਦੂਇਜ਼ਮ ਦੇ ਪ੍ਰਧਾਨ ਰਾਜਨ ਜੇਦ ਨੇ ਕਿਹਾ ਕਿ ਭਗਵਾਨ ਗਣੇਸ਼ ਜੀ ਕਰੋੜਾਂ ਹਿੰਦੂਆਂ ਲਈ ਪਰਮ ਪੂਜਨੀਕ ਹਨ। ਉਨ੍ਹਾਂ ਕਿਹਾ ਕਿ ਹਿੰਦੂ ਦੇਵੀ-ਦੇਵਤਿਆਂ ਦੀ ਘਰਾਂ ਅਤੇ ਮੰਦਰਾਂ ਵਿਚ ਪੂਜਾ ਕੀਤੀ ਜਾਂਦੀ ਹੈ, ਇਸ ਲਈ ਉਨ੍ਹਾਂ ਦੀ ਤਸਵੀਰ  ਅੰਦਰੂਨੀ ਵਸਤਰਾਂ 'ਤੇ ਇਸ ਤਰ੍ਹਾਂ ਨਹੀਂ ਛਾਪੀ ਜਾ ਸਕਦੀ। ਰਾਜਨ ਨੇ ਕੰਪਨੀ ਦੇ ਸੀ. ਈ. ਓ. ਨੂੰ ਮੁਆਫੀ ਮੰਗਣ ਲਈ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਕੰਪਨੀ ਵਲੋਂ ਕਾਰੋਬਾਰੀ ਹਿੱਤਾਂ ਲਈ ਹਿੰਦੂ ਦੇਵੀ-ਦੇਵਤਿਆਂ ਦੀ ਵਰਤੋਂ ਕਿਸੇ ਵੀ ਤਰ੍ਹਾਂ ਢੁੱਕਵੀਂ ਨਹੀਂ। ਇਸ ਨਾਲ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।


Related News