ਮਰਦਮਸ਼ੁਮਾਰੀ ਦੀ ਰਿਪੋਰਟ 'ਚ ਖ਼ੁਲਾਸਾ; ਬ੍ਰਿਟੇਨ 'ਚ ਸਿੱਖਾਂ ਕੋਲ ਆਪਣੇ ਘਰ, 'ਹਿੰਦੂ' ਸਿਹਤਮੰਦ ਧਾਰਮਿਕ ਸਮੂਹ

Monday, Mar 27, 2023 - 12:16 PM (IST)

ਮਰਦਮਸ਼ੁਮਾਰੀ ਦੀ ਰਿਪੋਰਟ 'ਚ ਖ਼ੁਲਾਸਾ; ਬ੍ਰਿਟੇਨ 'ਚ ਸਿੱਖਾਂ ਕੋਲ ਆਪਣੇ ਘਰ, 'ਹਿੰਦੂ' ਸਿਹਤਮੰਦ ਧਾਰਮਿਕ ਸਮੂਹ

ਲੰਡਨ (ਭਾਸ਼ਾ)- ਬ੍ਰਿਟੇਨ ਵਿਚ ਹਿੰਦੂ ਦੇਸ਼ ਦੇ ਸਭ ਤੋਂ ਸਿਹਤਮੰਦ ਅਤੇ ਸਭ ਤੋਂ ਵੱਧ ਪੜ੍ਹੇ-ਲਿਖੇ ਧਾਰਮਿਕ ਭਾਈਚਾਰਿਆਂ ਵਿਚ ਸ਼ਾਮਲ ਹਨ, ਜਦੋਂਕਿ ਸਿੱਖਾਂ ਕੋਲ ਖ਼ੁਦ ਦਾ ਘਰ ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ। ਇੰਗਲੈਂਡ ਅਤੇ ਵੇਲਜ਼ ਵਿਚ ਜਨਗਣਨਾ ਦੇ ਹਾਲੀਆ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ। ਬ੍ਰਿਟੇਨ ਦਾ ਰਾਸ਼ਟਰੀ ਅੰਕੜਾ ਦਫ਼ਤਰ (ONS) ਮਾਰਚ 2021 ਵਿਚ ਕੀਤੀ ਗਈ ਆਨਲਾਈਨ ਜਨਗਣਨਾ ਦੇ ਡਾਟਾ ਦਾ ਵਿਸ਼ਲੇਸ਼ਣ ਕਰਕੇ ਆਬਾਦੀ ਦੇ ਸਬੰਧ ਵਿਚ ਵੱਖ-ਵੱਖ ਸ਼੍ਰੇਣੀਆਂ ਦੇ ਅੰਕੜੇ ਜਾਰੀ ਕਰ ਰਿਹਾ ਹੈ। ਇਸ ਹਫ਼ਤੇ ਜਾਰੀ 'ਰਿਲੀਜਨ ਬਾਈ ਹਾਊਸਿੰਗ, ਹੈਲਥ, ਇੰਪਲਾਇਮੈਂਟ ਐਂਡ ਐਜੂਕੇਸ਼ਨ' ਰਿਪੋਰਟ ਵਿਚ ਓ.ਐੱਨ.ਐੱਸ. ਨੇ ਦੱਸਿਆ ਹੈ ਕਿ ਦੇਸ਼ ਵਿਚ ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਜੀਵਨ ਪੱਧਰ ਵਿਚ ਮਹੱਤਵਪੂਰਨ ਅੰਤਰ ਹੈ।

ਇਹ ਵੀ ਪੜ੍ਹੋ: ਅਮਰੀਕਾ ’ਚ ਖਾਲਿਸਤਾਨ ਸਮਰਥਕਾਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਤੇ ਦੂਤਘਰ ਦੇ ਕਰਮੀਆਂ ਨੂੰ ਧਮਕਾਇਆ

ਓ.ਐੱਨ.ਐੱਸ. ਨੇ ਕਿਹਾ, '2021 ਵਿਚ ਜਿਨ੍ਹਾਂ ਲੋਕਾਂ ਨੇ ਖ਼ੁਦ ਦੀ ਧਾਰਮਿਕ ਪਛਾਣ 'ਹਿੰਦੂ' ਦੇ ਰੂਪ ਵਿਚ ਦੱਸੀ, ਉਨ੍ਹਾਂ ਵਿਚੋਂ ਲੱਗਭਗ 87.8 ਫ਼ੀਸਦੀ ਨੇ ਆਪਣੀ ਸਿਹਤ ਨੂੰ 'ਬਹੁਤ ਵਧੀਆ' ਜਾਂ 'ਚੰਗੀ' ਹੋਣ ਦੀ ਗੱਲ ਕਹੀ, ਜਦੋਂਕਿ ਰਾਸ਼ਟਰੀ ਪੱਧਰ 'ਤੇ ਇਹ ਅੰਕੜਾ 82.0 ਫ਼ੀਸਦੀ ਸੀ। ਹਿੰਦੂਆਂ ਵਿਚ ਅਪੰਗਤਾ ਦੇ ਮਾਮਲੇ ਵੀ ਸਭ ਤੋਂ ਘੱਟ ਦਰਜ ਕੀਤੇ ਗਏ।' ਓ.ਐੱਨ.ਐੱਸ. ਨੇ ਦੱਸਿਆ, 'ਪੱਧਰ-ਚਾਰ ਜਾਂ ਉਸ ਤੋਂ ਜ਼ਿਆਦਾ ਵਿਦਿਅਕ ਯੋਗਤਾ ਰੱਖਣ ਵਾਲੇ ਲੋਕਾਂ ਵਿਚ ਖ਼ੁਦ ਨੂੰ 'ਹਿੰਦੂ' ਦੱਸਣ ਵਾਲਿਆਂ ਦੀ ਸੰਖਿਆ ਸਭ ਤੋਂ ਵੱਧ (54.8 ਫ਼ੀਸਦੀ) ਸੀ, ਜਦੋਂਕਿ ਕੁੱਲ ਆਬਾਦੀ ਦੀ ਗੱਲ ਕਰੀਏ ਤਾਂ ਇਹ ਅੰਕੜਾ 33.8 ਫ਼ੀਸਦੀ ਦਰਜ ਕੀਤਾ ਗਿਆ ਹੈ।' ਨੈਸ਼ਨਲ ਸਟੈਟਿਸਟਿਕਸ ਦੇ ਦਫਤਰ ਨੇ ਕਿਹਾ, 'ਖ਼ੁਦ ਦੀ ਧਾਰਮਿਕ ਪਛਾਣ 'ਸਿੱਖ' ਦੇ ਰੂਪ ਵਿਚ ਦੱਸਣ ਵਾਲੇ 77.7 ਫ਼ੀਸਦੀ ਲੋਕਾਂ ਕੋਲ ਖ਼ੁਦ ਦਾ ਘਰ ਸੀ।' ਜਨਗਣਨਾ ਵਿਚ ਧਰਮ ਜ਼ਾਹਿਰ ਕਰਨ ਦਾ ਵਿਕਲਪ ਆਪਣੀ ਮਰਜ਼ੀ ਨਾਲ ਰੱਖਿਆ ਗਿਆ ਸੀ। 2021 ਵਿਚ ਇੰਗਲੈਂਡ ਅਤੇ ਵੇਲਜ਼ ਦੀ ਕੁੱਲ 5.6 ਕਰੋੜ ਦੀ ਆਬਾਦੀ ਵਿਚੋਂ 94 ਫ਼ੀਸਦੀ ਨੇ ਧਰਮ ਨਾਲ ਜੁੜੇ ਸਵਾਲ ਦਾ ਜਵਾਬ ਦਿੱਤਾ। 

ਇਹ ਵੀ ਪੜ੍ਹੋ: ਅਮਰੀਕਾ 'ਚ ਨਗਰ ਕੀਰਤਨ ਦੌਰਾਨ ਹੋਈ ਗੋਲੀਬਾਰੀ, 2 ਲੋਕ ਜ਼ਖ਼ਮੀ

ਓ.ਐੱਨ.ਐੱਸ. ਨੇ ਪਾਇਆ, '2021 ਵਿਚ ਇੰਗਲੈਂਡ ਅਤੇ ਵੇਲਜ਼ ਵਿਚ ਖ਼ੁਦ ਨੂੰ 'ਮੁਸਲਮਾਨ' ਦੱਸਣ ਵਾਲੇ ਲੋਕਾਂ ਦੇ ਅਜਿਹੇ ਘਰਾਂ ਵਿਚ ਰਹਿਣ ਦੀ ਸੰਭਾਵਨਾ ਚਾਰ ਗੁਣਾ ਜ਼ਿਆਦਾ ਪਾਈ ਗਈ, ਜੋ ਪਰਿਵਾਰ ਦੇ ਮੈਂਬਰਾਂ ਦੀ ਸੰਖਿਆ ਦੇ ਲਿਹਾਜ ਨਾਲ ਕਾਫ਼ੀ ਛੋਟੇ ਹਨ।' ਨੈਸ਼ਨਲ ਸਟੈਟਿਸਟਿਕਸ ਦੇ ਦਫਤਰ ਦੇ ਅਨੁਸਾਰ, '2021 ਵਿਚ ਜਿਨ੍ਹਾਂ ਲੋਕਾਂ ਨੇ ਖ਼ੁਦ ਦੀ ਧਾਰਮਿਕ ਪਛਾਣ 'ਮੁਸਲਮਾਨ' ਦੇ ਰੂਪ ਵਿਚ ਦੱਸੀ, ਉਨ੍ਹਾਂ ਵਿਚ 16 ਤੋਂ 64 ਸਾਲ ਦੀ ਉਮਰ ਵਰਗ ਵਾਲੇ ਅਜਿਹੇ ਲੋਕਾਂ ਦੀ ਸੰਖਿਆ ਸਭ ਤੋਂ ਘੱਟ (51.4 ਫ਼ੀਸਦੀ) ਸੀ, ਜਿਨ੍ਹਾਂ ਕੋਲ ਰੋਜ਼ੀ-ਰੋਟੀ ਦਾ ਜ਼ਰੀਆ ਮੌਜੂਦ ਸੀ। ਕੁੱਲ ਆਬਾਦੀ ਵਿਚ ਅਜਿਹੇ ਲੋਕਾਂ ਦੀ ਸੰਖਿਆ 70.9 ਫ਼ੀਸਦੀ ਦਰਜ ਕੀਤੀ ਗਈ ਹੈ।'

ਇਹ ਵੀ ਪੜ੍ਹੋ: ਅਮਰੀਕਾ ਦੇ ਟੈਨੇਸੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 1 ਸਾਲ ਦੀ ਬੱਚੀ ਸਮੇਤ 6 ਕੁੜੀਆਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News