ਕੈਨੇਡਾ 'ਚ ਹਿੰਦੂ-ਸਿੱਖ ਮਸਲੇ 'ਤੇ ਸਿਆਸਤ ਤੇਜ਼! ਕੈਨੇਡੀਅਨ ਸੰਸਦ ਅੰਦਰ ਹੋਵੇਗੀ ਹਿੰਦੂਫੋਬੀਆ 'ਤੇ ਬਹਿਸ

Friday, Nov 03, 2023 - 12:32 AM (IST)

ਕੈਨੇਡਾ 'ਚ ਹਿੰਦੂ-ਸਿੱਖ ਮਸਲੇ 'ਤੇ ਸਿਆਸਤ ਤੇਜ਼! ਕੈਨੇਡੀਅਨ ਸੰਸਦ ਅੰਦਰ ਹੋਵੇਗੀ ਹਿੰਦੂਫੋਬੀਆ 'ਤੇ ਬਹਿਸ

ਇੰਟਰਨੈਸ਼ਨਲ ਡੈਸਕ: ਕੈਨੇਡਾ ਦੀ ਪਾਰਲੀਮੈਂਟ ਵਿਚ ਥੌਰਨਹਿਲ ਸੰਸਦੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੀ ਸੰਸਦ ਮੈਂਬਰ ਮੇਲਿਸਾ ਲੈਂਟਸਮੈਨ ਨੇ ਹਿੰਦੂਫੋਬੀਆ ਪਟੀਸ਼ਨ ਈ 4507 ਰੱਖੀ ਹੈ। ਹੁਣ ਇਸ 'ਤੇ ਕੈਨੇਡਾ ਦੀ ਸੰਸਦ 'ਚ ਬਹਿਸ ਹੋਵੇਗੀ। ਕੈਨੇਡਾ 'ਚ ਹਿੰਦੂਆਂ 'ਤੇ ਹੋ ਰਹੇ ਹਮਲਿਆਂ, ਵਿਤਕਰੇ ਅਤੇ ਹਿੰਸਾ ਦੇ ਖ਼ਿਲਾਫ਼ ਸ਼ੁਰੂ ਹੋਈ ਇਸ ਪਟੀਸ਼ਨ 'ਤੇ 25 ਹਜ਼ਾਰ ਲੋਕਾਂ ਨੇ ਦਸਤਖ਼ਤ ਕੀਤੇ ਸਨ। ਇਸ ਲਈ ਇਹ ਪਟੀਸ਼ਨ ਕੈਨੇਡਾ ਦੀ ਪਾਰਲੀਮੈਂਟ ਵਿਚ ਰੱਖਣੀ ਹੁਣ ਨਿਯਮਾਂ ਅਨੁਸਾਰ ਮਜਬੂਰੀ ਬਣ ਗਈ ਸੀ। ਇਸ ਪਟੀਸ਼ਨ 'ਤੇ ਕੈਨੇਡਾ ਦੇ ਹਿੰਦੂ ਭਾਈਚਾਰੇ ਦੇ ਲੋਕ ਪਿਛਲੇ ਕਈ ਮਹੀਨਿਆਂ ਤੋਂ ਕੰਮ ਕਰ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ - ਵਿਵਾਦਾਂ 'ਚ ਘਿਰਿਆ ਹੈਲੀਕਾਪਟਰ ਰਾਹੀਂ ਸ੍ਰੀ ਦਰਬਾਰ ਸਾਹਿਬ ’ਤੇ ਫੁੱਲਾਂ ਦੀ ਵਰਖਾ ਕਰਨ ਵਾਲਾ ਪਰਿਵਾਰ

ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਵਿਚ ਖੜ੍ਹੇ ਹੋ ਕੇ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਖ਼ਾਲਿਸਤਾਨੀ ਅਨਸਰਾਂ ਨੂੰ ਹੌਸਲਾ ਮਿਲਿਆ ਅਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਖੁੱਲ੍ਹੇਆਮ ਕੈਨੇਡਾ ਦੇ ਹਿੰਦੂਆਂ ਨੂੰ ਦੇਸ਼ ਛੱਡਣ ਦੀ ਧਮਕੀ ਦਿੱਤੀ ਸੀ। ਪੰਨੂ ਦੀ ਇਸ ਧਮਕੀ ਤੋਂ ਬਾਅਦ ਹਿੰਦੂਫੋਬੀਆ 'ਤੇ ਇਸ ਪਟੀਸ਼ਨ ਦਾ ਸਮਰਥਨ ਵਧ ਗਿਆ ਅਤੇ ਕੁਝ ਦਿਨ ਪਹਿਲਾਂ ਇਸ ਨੂੰ 25 ਹਜ਼ਾਰ ਤੋਂ ਵੱਧ ਲੋਕਾਂ ਦਾ ਸਮਰਥਨ ਮਿਲਿਆ ਸੀ।

ਇਹ ਖ਼ਬਰ ਵੀ ਪੜ੍ਹੋ - ਨਵਜੋਤ ਕੌਰ ਸਿੱਧੂ ਨੇ ਕੈਂਸਰ ਨੂੰ ਹਰਾਇਆ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ

ਕੈਨੇਡਾ ਦੀ ਸਰਕਾਰੀ ਆਬਾਦੀ ਦੇ ਅੰਕੜਿਆਂ ਅਨੁਸਾਰ ਹਿੰਦੂਆਂ ਦੀ ਆਬਾਦੀ 8 ਲੱਖ 28 ਹਜ਼ਾਰ ਹੈ, ਜਦੋਂ ਕਿ ਸਿੱਖਾਂ ਦੀ ਆਬਾਦੀ 7 ਲੱਖ 70 ਹਜ਼ਾਰ ਹੈ। ਟਰੂਡੋ ਦੀ ਪਾਰਟੀ ਲਿਬਰਲ ਨੂੰ ਖ਼ਾਲਿਸਤਾਨੀ ਵਿਚਾਰਧਾਰਾ ਦੇ ਸਾਰੇ ਸਿੱਖਾਂ ਦਾ ਸਮਰਥਨ ਹਾਸਲ ਹੈ। ਇਸ ਲਈ ਵਿਰੋਧੀ ਪਾਰਟੀ ਕੰਜ਼ਰਵੇਟਿਵ ਵੀ ਹੁਣ ਹਿੰਦੂ ਵੋਟ ਨੂੰ ਇਕਜੁੱਟ ਕਰਨ ਲਈ ਕੰਮ ਕਰ ਰਹੀ ਹੈ। ਇਸ ਕਾਰਨ ਵਿਰੋਧੀ ਪਾਰਟੀ ਨੇ ਇਹ ਪਟੀਸ਼ਨ ਸਦਨ ਵਿਚ ਰੱਖੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News