Pakistan Election 2024: ਪਾਕਿਸਤਾਨ ’ਚ ਪਹਿਲੀ ਵਾਰ ਚੋਣ ਦੇ ਮੈਦਾਨ 'ਚ ਉਤਰੇਗੀ ਇਹ 'ਹਿੰਦੂ ਮਹਿਲਾ'
Tuesday, Dec 26, 2023 - 05:12 PM (IST)
ਇਸਲਾਮਾਬਾਦ (ਏ. ਐੱਨ. ਆਈ.)- ਪਾਕਿਸਤਾਨ ਵਿਚ ਇਨ੍ਹੀਂ ਦਿਨੀਂ ਆਮ ਚੋਣਾਂ ਨੂੰ ਲੈ ਕੇ ਸਰਗਰਮੀਆਂ ਜ਼ੋਰਾਂ 'ਤੇ ਹਨ। ਇਸ ਵਾਰ ਪਾਕਿਸਤਾਨ ਦੀਆਂ ਚੋਣਾਂ ਕੁਝ ਖ਼ਾਸ ਹਨ। ਹਿੰਦੂ ਭਾਈਚਾਰੇ ਦੀ ਮੈਡੀਕਲ ਡਾ. ਸਵੀਰਾ ਪ੍ਰਕਾਸ਼ ਖੈਬਰ ਪਖਤੂਨਖਵਾ ਦੇ ਬੁਨੇਰ ਜ਼ਿਲ੍ਹੇ ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਪਹਿਲੀ ਮਹਿਲਾ ਘੱਟਗਿਣਤੀ ਉਮੀਦਵਾਰ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਸ ਨੇ ਹਾਲ ਹੀ ’ਚ ਪੀ. ਕੇ.-25 ਸੀਟ ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ।
ਇਹ ਵੀ ਪੜ੍ਹੋ - ਪਾਕਿਸਤਾਨ ਦੇ ਚੋਣ ਮੈਦਾਨ 'ਚ ਅੱਤਵਾਦੀ 'ਹਾਫਿਜ਼ ਸਈਦ' ਦੀ ਪਾਰਟੀ, ਸਾਰੀਆਂ ਸੀਟਾਂ ’ਤੇ ਲੜੇਗੀ ਚੋਣ
ਦੱਸ ਦੇਈਏ ਕਿ ਡਾ. ਸਵੀਰਾ ਪ੍ਰਕਾਸ਼ ਦੇ ਪਿਤਾ ਓਮ ਪ੍ਰਕਾਸ਼ ਇਕ ਸੇਵਾਮੁਕਤ ਡਾਕਟਰ ਹਨ, ਜੋ 35 ਸਾਲਾਂ ਤੋਂ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਸਰਗਰਮ ਮੈਂਬਰ ਰਹੇ ਹਨ। ਸਵੀਰਾ ਨੇ 2022 ’ਚ ਐਬਟਾਬਾਦ ਇੰਟਰਨੈਸ਼ਨਲ ਮੈਡੀਕਲ ਕਾਲਜ ਤੋਂ ਐੱਮ.ਬੀ.ਬੀ.ਐੱਸ ਕੀਤੀ ਅਤੇ ਉਹ ਬੁਨੇਰ ਚ ਪੀ.ਪੀ.ਪੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਵਜੋਂ ਕੰਮ ਕਰ ਰਹੀ ਹੈ। ਪਾਕਿਸਤਾਨ ਵਿੱਚ ਅਗਲੇ ਸਾਲ 8 ਫਰਵਰੀ ਨੂੰ 16ਵੀਂ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਹੋਣੀਆਂ ਹਨ। ਪ੍ਰਕਾਸ਼ ਨੇ ਕਿਹਾ ਕਿ ਉਸਦੇ ਡਾਕਟਰੀ ਪਿਛੋਕੜ ਕਾਰਨ "ਮਨੁੱਖਤਾ ਦੀ ਸੇਵਾ ਕਰਨਾ ਮੇਰੇ ਖੂਨ ਵਿੱਚ ਹੈ।"
ਇਹ ਵੀ ਪੜ੍ਹੋ - ਨਵੇਂ ਸਾਲ ਤੋਂ ਪਹਿਲਾਂ Paytm ਨੇ ਦਿੱਤਾ ਵੱਡਾ ਝਟਕਾ, 1000 ਤੋਂ ਵੱਧ ਕਰਮਚਾਰੀ ਕੱਢੇ ਨੌਕਰੀ ਤੋਂ ਬਾਹਰ
ਦੱਸ ਦੇਈਏ ਕਿ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 20 ਦਸੰਬਰ ਨੂੰ ਸ਼ੁਰੂ ਹੋਈ ਸੀ। ਸ਼ੁਰੂਆਤ 'ਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਸਮਾਂ ਸੀਮਾ ਸ਼ੁੱਕਰਵਾਰ ਤੈਅ ਕੀਤੀ ਗਈ ਸੀ ਪਰ ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੀ ਬੇਨਤੀ 'ਤੇ ਇਸ ਨੂੰ ਦੋ ਦਿਨ ਵਧਾ ਦਿੱਤਾ ਹੈ। ਨੈਸ਼ਨਲ ਅਸੈਂਬਲੀ ਵਿੱਚ 336 ਸੀਟਾਂ ਹੋਣਗੀਆਂ, ਜਿਨ੍ਹਾਂ ਵਿੱਚੋਂ 266 ਜਨਰਲ, 70 ਰਾਖਵੀਆਂ ਹੋਣਗੀਆਂ। ਨਿਰਧਾਰਿਤ ਚੋਣ ਪ੍ਰੋਗਰਾਮ ਅਨੁਸਾਰ ਰਿਟਰਨਿੰਗ ਅਫ਼ਸਰ (ਆਰ.ਓ.) 25 ਦਸੰਬਰ ਤੋਂ 30 ਦਸੰਬਰ ਤੱਕ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕਰਨਗੇ।
ਇਹ ਵੀ ਪੜ੍ਹੋ - ਵਿਦੇਸ਼ੀ ਦੌਰੇ ਤੋਂ ਪਰਤੇ ਮੁਸਾਫ਼ਰ ਦਾ ਚੈੱਕ-ਇਨ ਸਾਮਾਨ ਹੋਇਆ ਗੁੰਮ, ਏਅਰਲਾਈਨ ਨੂੰ ਲੱਗਾ ਇੰਨਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8