ਪਾਕਿਸਤਾਨ 'ਚ ਹਿੰਦੂ ਔਰਤ ਅਤੇ ਤਿੰਨ ਕੁੜੀਆਂ ਅਗਵਾ, ਕਰਾਇਆ ਗਿਆ ਧਰਮ ਪਰਿਵਰਤਨ

Monday, Oct 31, 2022 - 01:27 PM (IST)

ਪਾਕਿਸਤਾਨ 'ਚ ਹਿੰਦੂ ਔਰਤ ਅਤੇ ਤਿੰਨ ਕੁੜੀਆਂ ਅਗਵਾ, ਕਰਾਇਆ ਗਿਆ ਧਰਮ ਪਰਿਵਰਤਨ

ਇੰਟਰਨੈਸ਼ਨਲ ਡੈਸਕ (ਬਿਊਰੋ) ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂ ਭਾਈਚਾਰਾ ਸੁਰੱਖਿਅਤ ਨਹੀਂ ਹੈ।ਸਿੰਧ ਸੂਬੇ ਵਿਚ ਪੀਰ ਬਰਚੁੰਡੀ ਸ਼ਰੀਫ ਦਰਗਾਹ ਦੇ ਸੂਫੀ ਪੀਰ ਅਯੂਬ ਜਾਨ ਸਰਹੰਦੀ ਵੱਲੋਂ ਦੋ ਹਿੰਦੂ ਕੁੜੀਆਂ ਨੂੰ ਅਗਵਾ ਕਰ ਕੇ ਜ਼ਬਰੀ ਧਰਮ ਪਰਿਵਰਤਨ ਕਰਵਾਏ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚ ਜ਼ਿਲ੍ਹਾ ਮੀਰਪੁਰ ਖਾਸ ਦੀ ਤਹਿਸੀਲ ਭੁੰਦੋ ਦੀ ਸਗੀਰ ਕਾਲੋਨੀ ਦੀ ਵਸਨੀਕ ਹਿੰਦੂ ਕੁੜੀ ਗੁੱਡੀ ਕੋਲਹੀ ਦਾ ਦਰਗਾਹ ਵਿਚ ਜ਼ਬਰਦਸਤੀ ਧਰਮ ਪਰਿਵਰਤਨ ਕਰਾ ਕੇ ਅਗਵਾਕਾਰ ਗੁਲ ਰਹੀਮ ਨਾਲ ਵਿਆਹ ਕਰਵਾਇਆ ਗਿਆ। 

PunjabKesari

ਉਕਤ ਦੇ ਇਲਾਵਾ ਸੂਬੇ ਦੇ ਕੁਨਗੀ ਸ਼ਹਿਰ ਵਿਚ ਹਿੰਦੂ ਨਾਬਾਲਗ ਕੁੜੀ ਰੇਖਾ ਕੋਲਹੀ ਨਾਲ ਉਸ ਦੀ ਉਮਰ ਤੋਂ ਤਿੰਨ ਗੁਣਾ ਵੱਡੇ ਵਿਅਕਤੀ ਨਾਲ ਜ਼ਬਰਦਸਤੀ ਵਿਆਹ ਕਰਵਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਉਕਤ ਵਿਅਕਤੀ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ ਅਤੇ ਉਸ ਦਾ ਪਹਿਲਾ ਬੱਚਾ ਉਮਰ ਵਿਚ ਰੇਖਾ ਤੋਂ ਵੀ ਵੱਡਾ ਦੱਸਿਆ ਜਾ ਰਿਹਾ ਹੈ। ਜਦਕਿ ਇਕ ਹੋਰ ਮਾਮਲੇ ਵਿਚ ਜ਼ਿਲ੍ਹਾ ਕੰਧਕੋਟ ਦੇ ਗਰੀਬਾਬਾਦ ਵਿਖੇ ਰਹਿਣ ਵਾਲੇ ਅਲੀ ਹਸਨ ਲਾਸ਼ਾਰੀ ਬਲੋਚ ਵੱਲੋਂ ਤਿੰਨ ਬੱਚਿਆਂ ਦੀ ਮਾਂ ਰੀਮਾ ਭੀਲ ਪੁੱਤਰੀ ਨਜ਼ੀਰ ਭੀਲ ਨੂੰ ਅਗਵਾ ਕਰ ਕੇ ਜ਼ਬਰਦਸਤੀ ਉਕਤ ਦਰਗਾਹ ਵਿਚ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ। ਇਸ ਤੋਂ ਬਾਅਦ ਸੈਸ਼ਨ ਅਦਾਲਤ ਗੋਟਕੀ ਵਿਚ ਉਸ ਨੇ ਰੀਮਾ ਦੇ ਵਿਆਹੁਤਾ ਹੋਣ ਦੇ ਬਾਵਜੂਦ ਉਸ ਨਾਲ ਵਿਆਹ ਕਰਾ ਲਿਆ।  

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਸਿੱਖ ਫ਼ੌਜੀਆਂ ਦੇ ਸਨਮਾਨ 'ਚ ਬਣੇ 'ਬੁੱਤ' ਦਾ ਉਦਘਾਟਨ

ਉੱਧਰ ਵਕੀਲ ਸਰਵਣ ਕੁਮਾਰ ਨੇ ਪਾਕਿਸਤਾਨ ਦੀ ਮਨੁੱਖੀ ਅਧਿਕਾਰਾਂ ਬਾਰੇ ਨੈਸ਼ਨਲ ਕਾਨਫਰੰਸ ਵਿਚ ਚੰਦਾ ਮਹਰਾਜ ਦਾ ਮਾਮਲਾ ਉਠਾਇਆ ਅਤੇ ਦੱਸਿਆ ਕਿ ਸ਼ਮਨ ਮਾਗਸੀ ਬਲੋਚ ਨਾਮੀ ਵਿਅਕਤੀ ਵੱਲੋਂ ਅਗਵਾ ਕੀਤੀ ਗਈ ਉਕਤ ਨਾਬਾਲਗ ਹਿੰਦੂ ਕੁੜੀ ਨੂੰ ਪੁਲਸ ਨੇ ਕਰਾਚੀ ਤੋਂ ਬਰਾਮਦ ਕਰਕੇ ਅਦਾਲਤ ਵਿਚ ਪੇਸ਼ ਕੀਤਾ ਸੀ, ਜਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਵਿਅਕਤੀ ਨੇ ਉਸ ਨੂੰ ਅਗਵਾ ਕਰ ਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਅਤੇ ਫਿਰ ਇਕ ਹਫ਼ਤੇ ਤੱਕ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਪੀੜਤਾ ਦੀ ਮਾਂ ਲਗਾਤਾਰ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਅਪੀਲ ਕਰ ਰਹੀ ਹੈ।


 


author

Vandana

Content Editor

Related News