ਬੰਗਲਾਦੇਸ਼ ''ਚ ਰੂਹ ਕੰਬਾਊ ਵਾਰਦਾਤ, ਮੁਸਲਿਮ ਪ੍ਰੇਮੀ ਵੱਲੋੋਂ ਹਿੰਦੂ ਕੁੜੀ ਦਾ ਕਤਲ, ਨਾਲੇ ''ਚ ਸੁੱਟੇ ਲਾਸ਼ ਦੇ ਟੁਕੜੇ

Saturday, Nov 19, 2022 - 06:18 PM (IST)

ਬੰਗਲਾਦੇਸ਼ ''ਚ ਰੂਹ ਕੰਬਾਊ ਵਾਰਦਾਤ, ਮੁਸਲਿਮ ਪ੍ਰੇਮੀ ਵੱਲੋੋਂ ਹਿੰਦੂ ਕੁੜੀ ਦਾ ਕਤਲ, ਨਾਲੇ ''ਚ ਸੁੱਟੇ ਲਾਸ਼ ਦੇ ਟੁਕੜੇ

ਢਾਕਾ (ਏਜੰਸੀ)- ਦਿੱਲੀ ਵਿਚ ਵਾਪਰੇ ਸ਼ਰਧਾ ਕਤਲਕਾਂਡ ਮਗਰੋਂ ਹੁਣ ਬੰਗਲਾਦੇਸ਼ ਵਿਚ ਵੀ ਅਜਿਹੀ ਹੀ ਘਟਨਾ ਵਾਪਰੀ ਹੈ। ਦਰਅਸਲ ਅਬੂ ਬਕਰ ਨਾਮ ਦੇ ਸ਼ਖਸ ਨੇ ਆਪਣੀ ਹਿੰਦੂ ਪ੍ਰੇਮਿਕਾ ਦਾ ਪਹਿਲਾ ਸਿਰ ਵੱਢਿਆ ਅਤੇ ਫਿਰ ਉਸ ਦੀ ਲਾਸ਼ ਦੇ ਟੋਟੇ ਕਰਕੇ ਬਾਡੀ ਪਾਰਟਸ ਨੂੰ ਪਲਾਸਟਿਕ ਦੇ ਲਿਫਾਫੇ ਵਿਚ ਲਪੇਟ ਕੇ ਨਾਲੇ ਵਿਚ ਸੁੱਟ ਦਿੱਤਾ। ਵਾਇਸ ਆਫ ਬੰਗਲਾਦੇਸ਼ ਹਿੰਦੂਆਂ ਨੇ ਇਕ ਟਵੀਟ ਵਿਚ ਕਿਹਾ ਕਿ 7 ਨਵੰਬਰ ਨੂੰ ਹਿੰਦੂ ਕੁੜੀ ਕਵਿਤਾ ਰਾਣੀ ਦਾ ਉਸ ਦੇ ਵਿਆਹੁਤਾ ਪ੍ਰੇਮੀ ਅਬੂ ਬਕਰ ਨੇ ਬੰਗਲਾਦੇਸ਼ ਦੇ ਖੁਲਮਾ ਜ਼ਿਲ੍ਹੇ ਦੇ ਸੋਨਾਡਾਂਗਾ ਵਿਚ ਸਿਰ ਕਲਮ ਕਰ ਦਿੱਤਾ ਸੀ। ਮਾਮਲਾ ਊਜਾਗਰ ਹੁੰਦੇ ਹੀ ਰੈਪਿਡ ਐਕਸ਼ਨ ਬਟਾਲੀਅਨ (ਆਰ.ਏ.ਬੀ) ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਕਵਿਤਾ ਰਾਣੀ ਨੂੰ ਪਤਾ ਲੱਗਾ ਕਿ ਅਬੂ ਬਕਰ ਵਿਆਹਿਆ ਹੋਇਆ ਹੈ ਤਾਂ ਇਸ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋਈ, ਜਿਸ ਤੋਂ ਬਾਅਦ ਅਬੂ ਬਕਰ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ: ਉਡਾਣ ਭਰਨ ਵੇਲੇ ਜਹਾਜ਼ ਦੀ ਟਰੱਕ ਨਾਲ ਟੱਕਰ ਮਗਰੋਂ ਮਚੇ ਅੱਗ ਦੇ ਭਾਂਬੜ, 102 ਯਾਤਰੀ ਸਨ ਸਵਾਰ

ਦੱਸ ਦੇਈਏ ਕਿ ਅਜਿਹੀ ਹੀ ਇੱਕ ਘਟਨਾ ਨੇ ਹਾਲ ਹੀ ਵਿੱਚ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਦੋਂ ਆਫਤਾਬ ਅਮੀਨ ਪੂਨਾਵਾਲਾ (28) ਨੇ ਜਾਂਚਕਰਤਾਵਾਂ ਦੇ ਸਾਹਮਣੇ ਕਬੂਲ ਕੀਤਾ ਕਿ ਉਸ ਨੇ ਪਛਾਣ ਲੁਕਾਉਣ ਲਈ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦਾ ਚਿਹਰਾ ਸਾੜ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ 18 ਮਈ ਨੂੰ ਉਸ ਦਾ ਕਤਲ ਕਰਨ ਤੋਂ ਬਾਅਦ, ਆਫਤਾਬ ਨੇ 10 ਘੰਟਿਆਂ ਵਿੱਚ ਲਾਸ਼ ਦੇ 35 ਟੋਟੇ ਕੀਤੇ ਦਿੱਤੇ ਅਤੇ ਫਿਰ ਪੀੜਤਾ ਦਾ ਚਿਹਰਾ ਉਦੋਂ ਤੱਕ ਸਾੜਿਆ ਜਦੋਂ ਤੱਕ ਕਿ ਉਸਦੀ ਪਛਾਣ ਨਾ ਹੋ ਸਕੇ।

ਇਹ ਵੀ ਪੜ੍ਹੋ: ਪਾਕਿ ਦੇ ਕਰਾਚੀ 'ਚ 7 ਸਾਲਾ ਬੱਚੀ ਨਾਲ ਦਰਿੰਦਗੀ, ਪਹਿਲਾਂ ਕੀਤਾ ਜਬਰ ਜ਼ਿਨਾਹ ਫਿਰ ਦਿੱਤੀ ਬੇਦਰਦ ਮੌਤ


author

cherry

Content Editor

Related News