ਸਿਆਟਲ ''ਚ ਜਾਹਨਵੀ ਕੰਦੂਲਾ ਲਈ ਪ੍ਰਾਰਥਨਾ ਸਭਾ ਦਾ ਆਯੋਜਨ, ਪੁਲਸ ਕਾਰ ਦੀ ਟੱਕਰ ਨਾਲ ਹੋਈ ਸੀ ਮੌਤ
Wednesday, Sep 27, 2023 - 04:49 PM (IST)
ਸਿਆਟਲ (ਭਾਸ਼ਾ)- ਅਮਰੀਕਾ ਦੇ ਸਿਆਟਲ ਵਿਚ ਸੜਕ ਪਾਰ ਕਰਦੇ ਸਮੇਂ ਇਕ ਤੇਜ਼ ਰਫਤਾਰ ਪੁਲਸ ਕਾਰ ਦੀ ਲਪੇਟ ਵਿਚ ਆਉਣ ਨਾਲ ਆਪਣੀ ਜਾਨ ਗਵਾਉਣ ਵਾਲੀ 23 ਸਾਲਾ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਲਈ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ। ਸਿਆਟਲ ਟਾਈਮਜ਼ ਦੀ ਖ਼ਬਰ ਮੁਤਾਬਕ ਐਤਵਾਰ ਦੁਪਹਿਰ ਨੂੰ ਡੇਨੀ ਪਾਰਕ ਵਿਖੇ ਸ਼ਾਂਤੀ ਪ੍ਰਾਰਥਨਾ ਲਈ ਲਗਭਗ 25 ਲੋਕ ਇਕੱਠੇ ਹੋਏ। ਇਹ ਇੱਕ ਹਿੰਦੂ ਪ੍ਰਾਰਥਨਾ ਸਮਾਰੋਹ ਹੈ, ਜੋ ਵਿਛੜੀ ਆਤਮਾ ਦੀ ਸ਼ਾਂਤੀ ਲਈ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਨਿੱਝਰ ਕਤਲਕਾਂਡ ਦੀ ਜਾਂਚ 'ਚ ਦੇਰੀ ਨੂੰ ਲੈ ਕੇ ਕੈਨੇਡੀਅਨ ਪੁਲਸ ਦਾ ਬਿਆਨ ਆਇਆ ਸਾਹਮਣੇ
ਦੱਖਣੀ ਏਸ਼ੀਆਈ ਲੋਕਾਂ ਨੂੰ ਸਥਾਨਕ ਭਾਈਚਾਰੇ ਨਾਲ ਜੋੜਨ ਦੇ ਉਦੇਸ਼ ਨਾਲ ਬਣਾਏ ਗਏ ਸੰਗਠਨ 'ਉਤਸਵ' ਦੇ ਸੰਸਥਾਪਕ ਅਰੁਣ ਸ਼ਰਮਾ ਨੇ ਕਿਹਾ, "ਤੁਸੀਂ ਵਿਰੋਧ ਦੇ ਨਾਲ ਇਕ ਸੰਦੇਸ਼ ਦਿੰਦੇ ਹੋ, ਪਰ ਤੁਸੀਂ ਸ਼ਾਂਤੀ ਨਾਲ ਇੱਕ ਹੋਰ ਵੀ ਮਜ਼ਬੂਤ ਸੰਦੇਸ਼ ਦੇ ਸਕਦੇ ਹੋ।" ਕੰਦੂਲਾ ਨੂੰ 23 ਜਨਵਰੀ ਨੂੰ ਜਦੋਂ ਉਹ ਸੜਕ ਪਾਰ ਕਰ ਰਹੀ ਸੀ ਤਾਂ ਅਧਿਕਾਰੀ ਕੇਵਿਨ ਡੇਵ ਵੱਲੋਂ ਚਲਾਏ ਜਾ ਰਹੇ ਪੁਲਸ ਵਾਹਨ ਨੇ ਟੱਕਰ ਮਾਰ ਦਿੱਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।