ਆਸਟਰੇਲੀਆ : ਮਾਸ ਦੇ ਪ੍ਰਚਾਰ ਵਾਲੇ ਇਸ਼ਤਿਹਾਰ 'ਚ 'ਭਗਵਾਨ' ਦਿਖਾਉਣ 'ਤੇ ਹਿੰਦੂ ਭਾਈਚਾਰਾ ਨਾਰਾਜ਼

09/06/2017 9:42:00 PM

ਮੈਲਬਰਨ — ਆਸਟਰੇਲੀਆ 'ਚ ਹਿੰਦੂ ਭਾਈਚਾਰੇ ਨੇ ਇਕ ਇਸ਼ਤਿਹਾਰ ਵਾਪਲ ਲੈਣ ਦੀ ਮੰਗ ਕੀਤੀ ਹੈ, ਜਿਸ 'ਚ ਭਗਵਾਨ ਗਣੇਸ਼ ਅਤੇ ਹੋਰਨਾਂ ਰੱਬੀ ਰੂਪ ਮੇਮਣੇ ਦੇ ਮਾਸ ਦੀ ਵਿਕਰੀ ਨੂੰ ਵਧਾਉਣ ਲਈ ਦਿਖਾਏ ਦਾ ਰਹੇ ਹਨ। ਇਥੇ ਮੀਡੀਆ 'ਚ ਚੱਲ ਰਹੀਆਂ ਖਬਰਾਂ ਮੁਤਾਬਕ ਮੀਟ ਐਂਡ ਲਾਇਨਸਟਾਰ ਆਲਟਰੇਲੀਆ (ਐੱਮ. ਐੱਲ. ਏ.) ਵੱਲੋਂ ਸੋਮਵਾਰ ਨੂੰ ਜਾਰੀ ਇਸ਼ਤਿਹਾਰਾਂ ਨੂੰ ਪਹਿਲਾਂ ਹੀ ਆਸਟਰੇਲੀਆਈ ਸਟੈਂਡਰਡ ਬਿਊਰੋ ਦੇ ਨੋਟਿਸ 'ਚ ਲਿਆਂਦਾ ਜਾ ਚੁੱਕਿਆ ਹੈ।  

PunjabKesari
ਇਸ ਇਸ਼ਤਿਹਾਰ 'ਚ ਗਣੇਸ਼ ਤੋਂ ਇਲਾਵਾ ਯੀਸ਼ੂ, ਬੁੱਧ ਅਕੇ ਜੀਓਸ ਨੂੰ ਖਾਣ ਲਈ ਇਕ ਮੇਜ਼ ਦੇ ਚਾਰੋਂ ਪਾਸੇ ਬੈਠ ਕੇ ਮੇਮਣੇ ਦਾ ਮਾਸ ਖਾਂਦੇ ਹੋਏ ਦਿਖਾਏ ਗਏ ਹਨ। ਇਸ਼ਤਿਹਾਰ 'ਚ ਕਿਹਾ ਗਿਆ ਹੈ ਕਿ 'ਮੇਮਣੇ ਦੇ ਮਾਸ ਨੂੰ ਅਸੀਂ ਸਾਰੇ ਖਾ ਸਕਦੇ ਹਾਂ।'' ਇੰਡੀਅਨ ਸੋਸਾਇਟੀ ਆਫ ਵੈਸਟਰਨ ਆਸਟਰੇਲੀਆ ਦੇ ਬੁਲਾਰੇ ਨਿਤੀਨ ਨੇ ਇਸ਼ਤਿਹਾਰ ਨੂੰ ਅਸੰਵੇਦਨਸ਼ੀਲ ਕਰਾਰ ਦਿੱਤਾ। ਇਕ ਨਿਊਜ਼ ਚੈਨਲ ਮੁਤਾਬਕ ਨਿਤੀਨ ਨੇ ਕਿਹਾ ''ਉਨ੍ਹਾਂ ਨੂੰ ਮੇਮਣੇ ਦਾ ਮਾਂਸ ਖਾਂਦੇ ਹੋਏ ਅਤੇ ਆਪਣੀ ਲਈ ਨਵੀਂ ਮਾਰਕਿਟਿੰਗ ਪਾਲਿਸੀ 'ਤੇ ਵਿਚਾਰ ਕਰਦੇ ਹੋਏ ਦਿਖਾਇਆ ਗਿਆ ਹੈ ਅਤੇ ਭਾਈਚਾਰੇ ਦੇ ਲਿਹਾਜ਼ ਨਾਲ ਉਹ ਸੰਵਦਨਸ਼ੀਲ ਹੈ। 
ਲੋਕਾਂ ਨੇ ਇਸ ਇਸ਼ਤਿਹਾਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਜ਼ਗੀ ਜ਼ਾਹਿਰ ਕੀਤੀ ਹੈ। ਵਿਵਾਦ ਤੋਂ ਬਾਅਦ ਐੱਮ. ਐੱਲ. ਏ. ਸਮੂਹ ਦੇ ਮਾਰਕਿਟਿੰਗ ਮੈਨੇਜਰ ਏਂਡ੍ਰਯੂ ਹੋਵੀ ਨੇ ਕਿਹਾ ਕਿ , ''ਯੂ ਨੇਬਰ ਲੈਂਬ ਅਲੋਨ' ਦੇ ਬੈਨਰ ਰਾਹੀਂ ਇਹ ਅਭਿਆਨ ਜਾਰੀ ਹੈ।


Related News