ਹਾਈਜੈਕ ਹੋਈ ਯਾਤਰੀਆਂ ਨਾਲ ਭਰੀ ਬੱਸ , ਅਮਰੀਕੀ ਪੁਲਸ ਨੂੰ ਪਈਆਂ ਭਾਜੜਾਂ
Wednesday, Sep 25, 2024 - 05:57 PM (IST)
ਲਾਸ ਏਂਜਲਸ - ਅਮਰੀਕਾ 'ਚ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਬੱਸ ਹਾਈਜੈਕ ਕਰਨ ਦੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਲਾਸ ਏਂਜਲਸ ’ਚ ਇਕ ਬੱਸ ਨੂੰ ਹਾਈਜੈਕ ਕਰ ਲਿਆ ਗਿਆ ਹੈ। ਬੱਸ ਡਰਾਈਵਰ ਅਤੇ ਸਵਾਰੀਆਂ ਨੂੰ ਬੱਸ ਦੇ ਅੰਦਰ ਹੀ ਰੱਖਿਆ ਗਿਆ ਹੈ। ਔਨਲਾਈਨ ਫੋਟੋਆਂ ਦਿਖਾਉਂਦੀਆਂ ਹਨ ਕਿ ਇਕ SWAT ਟੀਮ ਘਟਨਾ ਸਥਾਨ 'ਤੇ ਮੌਜੂਦ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਹਾਈਜੈਕ ਕੀਤੀ ਬੱਸ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਖਿੜਕੀ ਤੋਂ ਛਾਲ ਮਾਰ ਕੇ ਭੱਜਣ 'ਚ ਕਾਮਯਾਬ ਹੋ ਗਿਆ। ਪੁਲਸ ਵੀ ਸ਼ੱਕੀ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸ਼੍ਰੀਲੰਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਦਾ ਵੱਡਾ ਐਲਾਨ, 14 ਨਵੰਬਰ ਨੂੰ ਹੋਣਗੀਆਂ ਚੋਣਾਂ
ਬੰਦੂਕ ਨਾਲ ਲੈਸ ਸੀ ਅਗਵਾਕਰਤਾ
ਇਕ ਬੰਦੂਕਧਾਰੀ ਨੇ ਡਾਊਨਟਾਊਨ ਲਾਸ ਏਂਜਲਸ ’ਚ ਇਕ ਬੱਸ ਨੂੰ ਹਾਈਜੈਕ ਕਰ ਲਿਆ ਅਤੇ ਪੁਲਸ ਵੱਲੋਂ ਪਿੱਛਾ ਕੀਤੇ ਜਾਣ ਦੌਰਾਨ ਯਾਤਰੀਆਂ ਨੂੰ ਬੰਧਕ ਬਣਾ ਲਿਆ। ਮਿਲੀ ਸੂਚਨਾ ਅਨੁਸਾਰ ਇਹ ਘਟਨਾ ਬੁੱਧਵਾਰ ਸਵੇਰੇ ਤੜਕੇ ਵਾਪਰੀ। ਅਧਿਕਾਰੀਆਂ ਨੇ ਪੂਰੇ ਸ਼ਹਿਰ ’ਚ ਤੇਜ਼ ਰਫ਼ਤਾਰ ਨਾਲ ਬੱਸ ਦਾ ਪਿੱਛਾ ਕੀਤਾ। ਹਾਲਾਂਕਿ ਪੁਲਸ ਵੱਲੋਂ ਪਿੱਛਾ ਕਰਨ ਦੌਰਾਨ ਅਜਿਹਾ ਸਮਾਂ ਵੀ ਆਇਆ ਜਦੋਂ ਵਾਹਨ ਇਕ ਤਰਫਾ ਸੜਕ ’ਤੇ ਗਲਤ ਦਿਸ਼ਾ ’ਚ ਚਲਾ ਗਿਆ। ਪੁਲਸ ਨੇ ਬੱਸ ਦੇ ਟਾਇਰਾਂ ਨੂੰ ਵਿਗਾੜਨ ਲਈ ਸਪਾਈਕ ਪੱਟੀਆਂ ਦੀ ਵਰਤੋਂ ਕੀਤੀ। ਇਸ ਕਾਰਨ ਬੱਸ ਰੁਕ ਗਈ ਅਤੇ ਉਸ ਦਾ ਰਸਤਾ ਬਖਤਰਬੰਦ ਵਾਹਨ ਨੇ ਰੋਕ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਲਿਬਨਾਨ ’ਚ ਦਹਿਸ਼ਤ : ਮੋਬਾਇਲ ਫਟ ਨਾ ਜਾਵੇ, ਇਸ ਡਰ ਤੋਂ ਬੈਟਰੀ ਕੱਢ ਰਹੇ ਲੋਕ
ਬੱਸ ’ਚ ਕਿੰਨੇ ਲੋਕ ਸਵਾਰ, ਸਪੱਸ਼ਟ ਨਹੀਂ
ਬੰਦੂਕਧਾਰੀ ਪੁਲਸ ਨਾਲ ਗੋਲੀਬਾਰੀ ’ਚ ਫੜਿਆ ਗਿਆ ਸੀ, ਜਿਸ ਨੇ ਘੱਟੋ-ਘੱਟ ਇਕ ਵਿਅਕਤੀ ਨੂੰ ਬੰਧਕ ਬਣਾ ਲਿਆ ਸੀ। ਘਟਨਾ ਨਾਲ ਜੁੜੇ ਇਕ ਗਵਾਹ ਨੇ ਕਿਹਾ, "ਇਹ ਫਿਲਮ 'ਸਪੀਡ' ਵਰਗਾ ਲੱਗ ਰਿਹਾ ਸੀ।" ਦੂਜੇ ਗਵਾਹ ਅਨੁਸਾਰ ਹਥਿਆਰਬੰਦ ਪੁਲਸ ਲਗਾਤਾਰ ਲਾਊਡਸਪੀਕਰ ਰਾਹੀਂ ਸ਼ੱਕੀ ਨਾਲ ਗੱਲ ਕਰ ਰਹੀ ਹੈ। ਹਾਲਾਂਕਿ, ਸ਼ੁਰੂਆਤੀ ਤੌਰ 'ਤੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਈਜੈਕ ਕੀਤੀ ਗਈ ਬੱਸ ’ਚ ਕਿੰਨੇ ਲੋਕ ਸਨ। ਅਜਿਹਾ ਜਾਪਦਾ ਹੈ ਕਿ ਡਰਾਈਵਰ ਬੱਸ ਨੂੰ ਕਿਸੇ ਹਥਿਆਰਬੰਦ ਅਗਵਾਕਾਰ ਦੇ ਨਿਰਦੇਸ਼ਾਂ ਹੇਠ ਚਲਾ ਰਿਹਾ ਸੀ, ਜੋ ਕਿ ਪਹਿਲਾਂ ਗੋਲੀਬਾਰੀ ਦੀ ਘਟਨਾ ਨਾਲ ਜੁੜਿਆ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।