ਅੱਜ ਧਰਤੀ ਨਾਲ ਟਕਰਾਅ ਸਕਦਾ ਹੈ ਸੋਲਰ ਤੂਫਾਨ, GPS ਅਤੇ ਮੋਬਾਈਲ ਸਿਗਨਲ ’ਤੇ ਪੈ ਸਕਦੈ ਅਸਰ
Monday, Jul 12, 2021 - 09:27 AM (IST)
ਵਾਸ਼ਿੰਗਟਨ - ਸੂਰਜ ਤੋਂ ਉੱਠਿਆ ਸੋਲਰ ਤੂਫਾਨ ਸੋਮਵਾਰ ਨੂੰ ਧਰਤੀ ਨਾਲ ਟਕਰਾਅ ਸਕਦਾ ਹੈ। ਇਹ ਤੂਫਾਨ 1.6 ਲੱਖ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧਰਤੀ ਵੱਲ ਵਧ ਰਿਹਾ ਹੈ। ਸਪੇਸ ਵੈਦਰ ਡਾਟ ਕਾਮ ਦੀ ਇਕ ਰਿਪੋਰਟ ਮੁਤਾਬਕ ਇਸ ਟੱਕਰ ਨਾਲ ਖੂਬਸੂਰਤ ਰੋਸ਼ਨੀ ਨਿਕਲੇਗੀ। ਇਸ ਰੋਸ਼ਨੀ ਨੂੰ ਉੱਤਰੀ ਜਾਂ ਦੱਖਣੀ ਪੋਲ ’ਤੇ ਰਹਿ ਰਹੇ ਲੋਕ ਰਾਤ ਦੇ ਸਮੇਂ ਦੇਖ ਸਕਣਗੇ।
ਇਹ ਵੀ ਪੜ੍ਹੋ: ਪਾਕਿ ’ਚ ਵਿਦੇਸ਼ੀ ਅੱਤਵਾਦੀਆਂ ਨੂੰ ਧੜੱਲੇ ਨਾਲ ਮਿਲ ਰਹੀ ਹੈ ਨਾਗਰਿਕਤਾ
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਤੂਫਾਨ ਦੀ ਰਫ਼ਤਾਰ 1609344 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਹੈ। ਜੇ ਇਹ ਸੂਰਜੀ ਤੂਫਾਨ ਧਰਤੀ ਨਾਲ ਟਕਰਾਉਂਦਾ ਹੈ ਤਾਂ ਇਥੋਂ ਦੀ ਮੈਗਨੈਟਿਕ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ। ਇਸ ਦਾ ਸੈਟਾਲਾਈਟ ’ਤੇ ਵੀ ਸਿੱਧਾ ਅਸਰ ਪਏਗਾ। ਇਸ ਕਾਰਨ ਜੀ.ਪੀ.ਐੱਸ., ਮੋਬਾਈਲ ਫੋਨ, ਸੈਟਾਲਾਈਟ ਟੀ.ਵੀ. ਦੇ ਨਾਲ ਹੀ ਰੇਡੀਓ ਸਿਗਨਲ ਵੀ ਕਮਜ਼ੋਰ ਹੋ ਸਕਦੇ ਹਨ। ਇਸ ਤੋਂ ਇਲਾਵਾ ਬਿਜਲੀ ਦੀਆਂ ਲਾਈਨਾਂ ਵਿਚ ਕਰੰਟ ਵਧ ਸਕਦਾ ਹੈ ਅਤੇ ਟਰਾਂਸਫਾਰਮਰ ਸੜ ਸਕਦੇ ਹਨ।
ਇਹ ਵੀ ਪੜ੍ਹੋ: ਕੋਰੋਨਾ ਮਾਮਲੇ ਘੱਟਦੇ ਹੀ ਇਨ੍ਹਾਂ 10 ਦੇਸ਼ਾਂ ਨੇ ਖੋਲ੍ਹੇ ਭਾਰਤੀਆਂ ਲਈ ਦਰਵਾਜ਼ੇ
ਹਵਾਈ ਜਹਾਜ਼ਾਂ ਦੀ ਉਡਾਨ ’ਤੇ ਵੀ ਇਸ ਦਾ ਸਿੱਧਾ ਅਸਰ ਵੇਖਣ ਨੂੰ ਮਿਲੇਗਾ। ਧਰਤੀ ’ਤੇ ਕੋਈ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ। ਆਮ ਤੌਰ ’ਤੇ ਅਜਿਹਾ ਘੱਟ ਹੀ ਹੁੰਦਾ ਹੈ ਕਿਉਂਕਿ ਧਰਤੀ ਦਾ ਚੁੰਬਕੀ ਖੇਤਰ ਇਸ ਵਿਰੁੱਧ ਸੁਰੱਖਿਆ ਕਵਚ ਵਜੋਂ ਕੰਮ ਕਰਦਾ ਹੈ। ਤੂਫਾਨ ਕਾਰਨ ਸੈਟਾਲਾਈਟ ਸਿਗਨਲ ਵਿਚ ਰੁਕਾਵਟ ਆ ਸਕਦੀ ਹੈ। ਦੂਰਸੰਚਾਰ ਅਤੇ ਮੌਸਮ ’ਤੇ ਇਸ ਦਾ ਉਲਟ ਅਸਰ ਵੇਖਣ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ: ਪਾਕਿ ’ਚ ਹੈਰਾਨ ਕਰਦਾ ਮਾਮਲਾ: ਪਤੀ ਦੇ ਅਫੇਅਰ ਦਾ ਬਦਲਾ ਲੈਣ ਲਈ ਮਹਿਲਾ ਦੇ ਭੀੜ ਸਾਹਮਣੇ ਉਤਾਰੇ ਕੱਪੜੇ
ਪਹਿਲਾਂ ਵੀ ਆ ਚੁੱਕੇ ਹਨ ਸੋਲਰ ਤੂਫਾਨ
ਇਸ ਤੋਂ ਪਹਿਲਾਂ 1989 ’ਚ ਸੋਲਰ ਤੂਫਾਨ ਆਇਆ ਸੀ। ਇਸ ਕਾਰਨ ਕੈਨੇਡਾ ਦੇ ਕਿਊਬੇਕ ਸ਼ਹਿਰ ’ਚ ਬਿਜਲੀ 12 ਘੰਟਿਆਂ ਲਈ ਬੰਦ ਰਹੀ ਸੀ। ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। 1859 ਵਿਚ ਜਿਊਮੈਗਨੈਟਿਕ ਤੂਫਾਨ ਆਇਆ ਸੀ। ਉਸ ਨੇ ਯੂਰਪ ਅਤੇ ਅਮਰੀਕਾ ’ਚ ਟੈਲੀਗ੍ਰਾਫ ਨੈੱਟਵਰਕ ਨੂੰ ਨਸ਼ਟ ਕਰ ਦਿੱਤਾ ਸੀ। ਕੁਝ ਆਪ੍ਰੇਟਰਾਂ ਨੂੰ ਬਿਜਲੀ ਦੇ ਝਟਕੇ ਲੱਗੇ ਸਨ। ਰੋਸ਼ਨੀ ਇੰਨੀ ਤੇਜ਼ ਸੀ ਕਿ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਲੋਕ ਅਖਬਾਰ ਤੱਕ ਪੜ੍ਹ ਸਕਦੇ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਇਕ ਸ਼ਕਤੀਸ਼ਾਲੀ ਸੋਲਰ ਤੂਫਾਨ ਕਾਫੀ ਤਬਾਹੀ ਮਚਾ ਸਕਦਾ ਹੈ। ਸਭ ਤੋਂ ਖਰਾਬ ਤੂਫਾਨ ਤੋਂ 20 ਗੁਣਾ ਵਧ ਆਰਥਿਕ ਨੁਕਸਾਨ ਕਰ ਸਕਦਾ ਹੈ।
ਇਹ ਵੀ ਪੜ੍ਹੋ: ਢੀਠ ਪਾਕਿਸਤਾਨ, FATF ਦੀ ਗ੍ਰੇ ਲਿਸਟ ’ਚ ਰਹਿਣ ਦੇ ਬਾਵਜੂਦ ਨਹੀਂ ਲੈ ਰਿਹਾ ਅੱਤਵਾਦੀਆਂ ’ਤੇ ਐਕਸ਼ਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।