ਹਿਜ਼ਬੁੱਲਾ ਨੇਤਾ ਕਾਸਿਮ ਦੀ ਧਮਕੀ; ਹਮਲੇ ਦਾ ਵਧੇਗਾ ਘੇਰਾ,ਹੋਰ ਇਜ਼ਰਾਈਲੀਆਂ ਨੂੰ ਹੋਣਾ ਪਵੇਗਾ ਬੇਘਰ

Tuesday, Oct 08, 2024 - 04:59 PM (IST)

ਬੇਰੂਤ (ਏਜੰਸੀ): ਹਿਜ਼ਬੁੱਲਾ ਦੇ ਕਾਰਜਕਾਰੀ ਨੇਤਾ ਸ਼ੇਖ ਨਈਮ ਕਾਸਿਮ ਨੇ ਧਮਕੀ ਦਿੱਤੀ ਹੈ ਕਿ ਹੋਰ ਇਜ਼ਰਾਈਲੀ ਨਾਗਰਿਕਾਂ ਨੂੰ ਬੇਘਰ ਹੋਣਾ ਪਵੇਗਾ, ਕਿਉਂਕਿ ਉਨ੍ਹਾਂ ਦਾ ਸਮੂਹ ਇਜ਼ਰਾਈਲ ਦੇ ਅੰਦਰੂਨੀ ਹਿੱਸੇ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਦਾਗ ਰਿਹਾ ਹੈ। ਕਾਸਿਮ ਨੇ ਮੰਗਲਵਾਰ ਨੂੰ ਇੱਕ ਟੈਲੀਵਿਜ਼ਨ ਬਿਆਨ ਵਿੱਚ ਕਿਹਾ ਕਿ ਉਸਦੇ ਸਮੂਹ ਦੀ ਫੌਜੀ ਸਮਰੱਥਾ ਅਜੇ ਵੀ ਬਰਕਰਾਰ ਹੈ ਅਤੇ ਉਸਨੇ ਲੇਬਨਾਨ ਦੇ ਵੱਡੇ ਹਿੱਸੇ 'ਤੇ ਕਈ ਹਫ਼ਤਿਆਂ ਤੱਕ ਇਜ਼ਰਾਈਲੀ ਹਵਾਈ ਹਮਲਿਆਂ ਤੋਂ ਬਾਅਦ ਆਪਣੇ ਸੀਨੀਅਰ ਕਮਾਂਡਰਾਂ ਦੀ ਜਗ੍ਹਾ ਨਵੇਂ ਕਮਾਂਡਰ ਨਿਯੁਕਤ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਇਮਰਾਨ ਅਤੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ

ਇਜ਼ਰਾਈਲ ਦੇ ਇਨ੍ਹਾਂ ਹਮਲਿਆਂ ਵਿਚ ਲੇਬਨਾਨ ਦੀ ਸਿਖਰਲੀ ਕਮਾਂਡ ਦੇ ਜ਼ਿਆਦਾਤਰ ਮੈਂਬਰ ਮਾਰੇ ਗਏ ਸਨ। ਉਸ ਨੇ ਇਹ ਵੀ ਕਿਹਾ ਕਿ ਪਿਛਲੇ ਹਫ਼ਤੇ ਲੇਬਨਾਨ ਵਿੱਚ ਜ਼ਮੀਨੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਇਜ਼ਰਾਈਲੀ ਫੌਜ਼ ਅੱਗੇ ਨਹੀਂ ਵਧ ਸਕੀ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਹੁਣ ਚੌਥੀ ਡਿਵੀਜ਼ਨ ਜ਼ਮੀਨੀ ਕਾਰਵਾਈ ਵਿੱਚ ਹਿੱਸਾ ਲੈ ਰਹੀ ਹੈ, ਜੋ ਪੱਛਮ ਵਿੱਚ ਫੈਲ ਗਈ ਹੈ। ਹਾਲਾਂਕਿ, ਮੁਹਿੰਮ ਅਜੇ ਵੀ ਸਰਹੱਦ ਦੇ ਨਾਲ ਇੱਕ ਤੰਗ ਪੱਟੀ ਤੱਕ ਸੀਮਿਤ ਨਜ਼ਰ ਆ ਰਹੀ ਹੈ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉਸਨੇ ਹਿਜ਼ਬੁੱਲਾ ਦੇ ਸੈਂਕੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਸਰਹੱਦੀ ਖੇਤਰਾਂ ਵਿੱਚ ਅੱਤਵਾਦੀ ਢਾਂਚਿਆਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਸੈਂਕੜੇ ਹਿਜ਼ਬੁੱਲਾ ਲੜਾਕਿਆਂ ਨੂੰ ਮਾਰ ਦਿੱਤਾ ਹੈ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਦਰਦਨਾਕ ਮੌਤ

ਦੋਵਾਂ ਪੱਖਾਂ ਵੱਲੋਂ ਯੁੱਧ ਨੂੰ ਲੈ ਕੇ ਕੀਤੇ ਗਏ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਕਰਨ ਦਾ ਕੋਈ ਤਰੀਕਾ ਨਹੀਂ ਹੈ। ਕਾਸਿਮ ਨੇ ਕਿਹਾ, “ਅਸੀਂ ਸੈਂਕੜੇ ਰਾਕੇਟ ਅਤੇ ਦਰਜਨਾਂ ਡਰੋਨ ਦਾਗ ਰਹੇ ਹਾਂ। ਵੱਡੀ ਗਿਣਤੀ ਵਿੱਚ ਬਸਤੀਆਂ ਅਤੇ ਸ਼ਹਿਰ ਸਾਡੀ ਜਵਾਬੀ ਕਾਰਵਾਈ ਦਾ ਨਿਸ਼ਾਨਾ ਹਨ। ਸਾਡੀਆਂ ਸਮਰੱਥਾਵਾਂ ਮਜ਼ਬੂਤ ​​ਹਨ ਅਤੇ ਸਾਡੇ ਲੜਾਕੇ ਫਰੰਟ ਲਾਈਨਾਂ 'ਤੇ ਤਾਇਨਾਤ ਹਨ।'' ਉਸ ਨੇ ਕਿਹਾ ਕਿ ਹਿਜ਼ਬੁੱਲਾ ਦੀ ਚੋਟੀ ਦੀ ਲੀਡਰਸ਼ਿਪ ਜੰਗੀ ਰਣਨੀਤੀ ਤੈਅ ਕਰ ਰਹੀ ਹੈ ਅਤੇ ਇਜ਼ਰਾਈਲੀ ਹਮਲੇ 'ਚ ਮਾਰੇ ਗਏ ਕਮਾਂਡਰਾਂ ਦੀ ਥਾਂ 'ਤੇ ਨਵੇਂ ਕਮਾਂਡਰ ਨਿਯੁਕਤ ਕੀਤੇ ਗਏ ਹਨ। ਸਾਡੇ ਇੱਥੇ ਕੋਈ ਖਾਲੀ ਅਸਾਮੀ ਨਹੀਂ ਹੈ।

ਇਹ  ਵੀ ਪੜ੍ਹੋ: SCO Summit: ਜੈਸ਼ੰਕਰ ਦਾ ਪਾਕਿਸਤਾਨ ਦੌਰਾ, ਹੁਣ ਗੁਆਂਢੀ ਦੇਸ਼ ਨੇ ਵੀ ਦੁਵੱਲੀ ਗੱਲਬਾਤ ਨੂੰ ਲੈ ਕੇ ਦਿੱਤਾ ਬਿਆਨ

ਉਸਨੇ ਕਿਹਾ ਕਿ ਹਿਜ਼ਬੁੱਲਾ ਹਸਨ ਨਸਰੱਲਾਹ ਦੀ ਥਾਂ ਲੈਣ ਲਈ ਇੱਕ ਨਵੇਂ ਨੇਤਾ ਦਾ ਨਾਮ ਤੈਅ ਕਰੇਗਾ, ਜੋ ਪਿਛਲੇ ਮਹੀਨੇ ਬੇਰੂਤ ਵਿੱਚ ਇੱਕ ਭੂਮੀਗਤ ਬੇਸ ਉੱਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ। ਹਿਜ਼ਬੁੱਲਾ ਨੇ 8 ਅਕਤੂਬਰ, 2023 ਨੂੰ ਉੱਤਰੀ ਇਜ਼ਰਾਈਲ ਵਿੱਚ ਰਾਕੇਟ ਦਾਗਣੇ ਸ਼ੁਰੂ ਕੀਤੇ ਸਨ। ਇਸ ਤੋਂ ਇੱਕ ਦਿਨ ਪਹਿਲਾਂ, ਗਾਜ਼ਾ ਤੋਂ ਇਜ਼ਰਾਈਲ ਵਿੱਚ ਹਮਾਸ ਦੇ ਅਚਾਨਕ ਹਮਲੇ ਨੇ ਜੰਗ ਨੂੰ ਭੜਕਾ ਦਿੱਤਾ ਸੀ। ਹਿਜ਼ਬੁੱਲਾ ਅਤੇ ਹਮਾਸ ਦੋਵੇਂ ਈਰਾਨ ਦੇ ਸਹਿਯੋਗੀ ਹਨ ਅਤੇ ਹਿਜ਼ਬੁੱਲਾ ਦਾ ਕਹਿਣਾ ਹੈ ਕਿ ਉਸ ਦੇ ਹਮਲਿਆਂ ਦਾ ਉਦੇਸ਼ ਫਲਸਤੀਨੀਆਂ ਦੀ ਮਦਦ ਕਰਨਾ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ; 48 ਸਾਲ ਪਹਿਲਾਂ ਨੌਕਰੀ ਲਈ ਕੀਤਾ ਸੀ ਅਪਲਾਈ, ਹੁਣ ਮਿਲਿਆ ਜਵਾਬ

ਲੇਬਨਾਨੀ ਅੱਤਵਾਦੀ ਸਮੂਹ ਨੇ ਕਿਹਾ ਹੈ ਕਿ ਜੇ ਗਾਜ਼ਾ ਵਿੱਚ ਜੰਗਬੰਦੀ ਹੁੰਦੀ ਹੈ ਤਾਂ ਉਹ ਹਮਲੇ ਬੰਦ ਕਰ ਦੇਵੇਗਾ, ਪਰ ਉਸ ਮੋਰਚੇ 'ਤੇ ਮਹੀਨਿਆਂ ਦੇ ਕੂਟਨੀਤਕ ਯਤਨਾਂ ਨੂੰ ਵਾਰ-ਵਾਰ ਰੋਕਿਆ ਗਿਆ ਹੈ। ਇਜ਼ਰਾਈਲ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਹਿਜ਼ਬੁੱਲਾ ਦੇ ਵਿਰੁੱਧ ਕਈ ਹਮਲੇ ਸ਼ੁਰੂ ਕੀਤੇ ਹਨ ਅਤੇ ਕਿਹਾ ਹੈ ਕਿ ਜਦੋਂ ਤੱਕ ਹਜ਼ਾਰਾਂ ਵਿਸਥਾਪਿਤ ਇਜ਼ਰਾਈਲੀ ਨਾਗਰਿਕ ਉੱਤਰ ਵਿੱਚ ਆਪਣੇ ਘਰਾਂ ਨੂੰ ਵਾਪਸ ਨਹੀਂ ਆ ਜਾਂਦੇ, ਉਦੋਂ ਤੱਕ ਇਹ ਲੜਾਈ ਜਾਰੀ ਰੱਖੇਗੀ। ਸਤੰਬਰ ਦੇ ਅੱਧ ਵਿੱਚ ਸ਼ੁਰੂ ਹੋਈ ਲੜਾਈ ਵਿੱਚ 1 ਮਿਲੀਅਨ ਤੋਂ ਵੱਧ ਲੇਬਨਾਨੀ ਲੋਕ ਬੇਘਰ ਹੋ ਗਏ ਹਨ।

ਇਹ ਵੀ ਪੜ੍ਹੋ: ਪਾਕਿ ਦੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ; ਪਤਨੀ, ਵਕੀਲ ਤੇ ਪਾਰਟੀ ਨੇਤਾਵਾਂ ਨੂੰ ਨਹੀਂ ਮਿਲ ਸਕਣਗੇ ਇਮਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News