ਚੀਨ ਦੇ ਸੂਬੇ ਯੁੰਨਾਨ ਵਿਚ ਫੜੀ ਗਈ 30 ਕਿਲੋ ਹੈਰੋਇਨ

Sunday, Aug 09, 2020 - 02:42 PM (IST)

ਚੀਨ ਦੇ ਸੂਬੇ ਯੁੰਨਾਨ ਵਿਚ ਫੜੀ ਗਈ 30 ਕਿਲੋ ਹੈਰੋਇਨ

ਕੁਨਮਿੰਗ- ਦੱਖਣੀ-ਪੱਛਮੀ ਚੀਨ ਦੇ ਯੁੰਨਾਨ ਸੂਬੇ ਵਿਚ ਪੁਲਸ ਨੇ ਤਿੰਨ ਸ਼ੱਕੀਆਂ ਕੋਲੋਂ 30 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਖੁਫੀਆ ਸੂਚਨਾ ਮਿਲੀ ਸੀ ਕਿ ਕੁਝ ਡਰੱਗ ਮਾਫੀਆ ਯੁੰਨਾਨ ਦੀ ਰਾਜਧਾਨੀ ਕੁਨਮਿੰਗ ਤੋਂ ਡਰੱਗਜ਼ ਦੀ ਖੇਪ ਭੇਜਣ ਦੀ ਯੋਜਨਾ ਬਣਾ ਰਹੇ ਹਨ ਅਤੇ ਇਸ ਦੇ ਬਾਅਦ ਪੁਲਸ ਨੇ ਮੁਹਿੰਮ ਤਹਿਤ 2 ਅਗਸਤ ਨੂੰ ਕਿਓਜਿਓ ਕਾਊਂਟੀ ਵਿਚ 3 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ। 

ਉਨ੍ਹਾਂ ਦੇ ਵਾਹਨ ਵਿਚ ਇਕ ਬਕਸੇ ਵਿਚ ਰੱਖਿਆ ਸੂਟਕੇਸ ਸੀ, ਜਿਸ ਵਿਚੋਂ 30 ਕਿਲੋ ਹੈਰੋਇਨ ਜ਼ਬਤ ਕੀਤੀ ਗਈ। ਤਿੰਨਾਂ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। 


author

Lalita Mam

Content Editor

Related News