ਇਥੇ ਵਿਰੋਧੀਆਂ ਨੂੰ ਮੌਤ ਤੋਂ ਬਾਅਦ ਵੀ ਦਿੰਦੇ ਸਨ ਸ਼ਰਾਪ
Wednesday, Feb 12, 2020 - 12:57 AM (IST)

ਅਥੈਂਸ - ਜ਼ਿੰਦਗੀ ਦੇ ਵੱਖ-ਵੱਖ ਖੇਤਰ ਵਿਚ ਸਫਲਤਾ ਹਾਸਲ ਕਰਨ 'ਤੇ ਵਿਰੋਧੀ ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਕੋਸਦੇ ਸਨ ਅਤੇ ਉਨ੍ਹਾਂ ਨੂੰ ਸ਼ਰਾਪ ਦਿਆਂ ਕਰਦੇ ਸਨ। ਸੁਣ ਕੇ ਥੋਡ਼ਾ ਅਜੀਬ ਲੱਗੇਗਾ ਪਰ ਇਹ ਹਕੀਕਤ ਹੈ ਅਤੇ ਸਦੀਆਂ ਪੁਰਾਣੀ ਗ੍ਰੀਸ ਦੀ ਕਹਾਣੀ ਹੈ। ਦਰਅਸਲ, ਪ੍ਰਾਚੀਨ ਅਥੈਂਸ ਦੇ 2500 ਸਾਲ ਪੁਰਾਣੇ ਇਕ ਖੂਹ ਤੋਂ 30 ਸਮਰਣ ਕਿਤਾਬਾਂ ਮਿਲਿਆਂ ਹਨ, ਜਿਸ ਵਿਚ ਇਹ ਸ਼ਰਾਪ ਦਰਜ ਹੈ। ਇਨ੍ਹਾਂ ਸਮਰਣ ਕਿਤਾਬਾਂ ਨੂੰ 'ਗਾਈਡਸ ਆਫ ਦਿ ਅੰਡਰਵਰਲਡ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇਹ ਸ਼ਰਾਪ ਦਰਅਸਲ, ਰੀਤੀ-ਰਿਵਾਜ਼ ਦਾ ਹਿੱਸਾ ਸੀ। ਸਮਰਣ ਕਿਤਾਬਾਂ 'ਤੇ ਮੈਸੇਜ ਲੋਕ ਆਪਣੇ ਵਿਰੋਧੀਆਂ ਲਈ ਲਿੱਖਦੇ ਸਨ, ਜਿਨ੍ਹਾਂ ਦੀ ਮੌਤ ਹੋ ਜਾਂਦੀ ਸੀ। ਜ਼ਿਕਰਯੋਗ ਹੈ ਕਿ ਆਤਮਾ ਅਸ਼ਾਂਤ ਰਹਿੰਦੀ ਸੀ ਅਤੇ ਉਹ ਇਨ੍ਹਾਂ ਸੰਦੇਸ਼ਾਂ ਨੂੰ ਇਸ ਜਨਮ ਤੋਂ ਬਾਅਦ ਲੈ ਕੇ ਜਾਂਦੀ ਸੀ। ਖੁਦਾਈ ਨਾਲ ਜੁਡ਼ੇ ਪੁਰਾਤੱਤਵ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਨੂੰ ਖੂਹ ਵਿਚ ਪਾ ਦੇਣਾ ਠੀਕ ਮੰਨਿਆ ਗਿਆ ਹੋਵੇਗਾ, ਕਿਉਂਕਿ ਸ਼ਾਇਦ ਉਨ੍ਹਾਂ ਨੂੰ ਲੱਗਾ ਹੋਵੇਗਾ ਇਹ ਸੰਦੇਸ਼ ਦੂਜੀ ਦੁਨੀਆ ਵਿਚ ਆਪਣੀ ਥਾਂ ਖੁਦ ਚਲੇ ਜਾਣਗੇ।
ਜਰਮਨ ਆਰਕੀਲਾਜ਼ਿਕਲ ਇੰਸਟੀਚਿਊਟ ਵੱਲੋਂ ਕੇਰਮਿਕੋਸ ਐਕਸਕੇਵੇਸ਼ਨ ਦੇ ਡਾਇਰੈਕਟਰ ਨੇ ਆਖਿਆ ਕਿ ਜਿਹਡ਼ੇ ਵਿਅਕਤੀ ਸ਼ਰਾਪ ਦਿੰਦੇ ਸੀ, ਉਸ ਦਾ ਨਾਂ ਨਹੀਂ ਹੁੰਦਾ ਸੀ, ਸਿਰਫ ਸ਼ਰਾਪ ਜਿਸ ਨੂੰ ਦਿੱਤਾ ਜਾਂਦਾ ਸੀ ਉਸ ਦਾ ਨਾਂ ਇਸ ਵਿਚ ਲਿੱਖਿਆ ਹੁੰਦਾ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਮਿ੍ਰਤਕਾਂ ਨੂੰ ਸ਼ਰਾਪ ਦੇਣ ਦੇ 4 ਕਾਰਨ ਸਨ, ਕੇਸ ਜਿੱਤਣਾ, ਬਿਜਨੈੱਸ ਵਿਚ ਸਫਲਤਾ ਹਾਸਲ ਕਰਨਾ, ਐਥਲੇਟਿਕਸ ਦਾ ਮੁਕਾਬਲਾ ਜਿੱਤਣਾ, ਪਿਆਰ ਨਫਰਤ ਦਾ ਕੋਈ ਮਾਮਲਾ। ਇਹ ਸਮਰਣ ਕਿਤਾਬ ਜਿਸ ਖੂਹ ਵਿਚ ਮਿਲੀ ਹੈ, ਉਹ ਸਦੀਆਂ ਪੁਰਾਣੇ ਬਾਥਰੂਮ ਦਾ ਹਿੱਸਾ ਹੈ। ਜਿਸ ਦੀ ਪਹਿਲੀ ਵਾਰ 2016 ਵਿਚ ਖੁਦਾਈ ਹੋਈ ਸੀ। ਉਸ ਵੇਲੇ 4 ਕਿਤਾਬਾਂ ਪਾਈਆਂ ਗਈਆਂ ਸਨ। ਖੂਹ ਦੀ ਡੂੰਘਾਈ 32 ਫੁੱਟ ਸੀ।