ਪ੍ਰੇਸ਼ਾਨ ਨੌਜਵਾਨਾਂ ਦੇ ਜੋਖਿਮ ਭਰੇ ਵਰਤਾਓ ਨੂੰ ਘੱਟ ਕਰਨ ’ਚ ਮਦਦ ਦੇ ਸਕਦੈ ਸਮਝਦਾਰੀ ਨਾਲ ਕੀਤਾ ਯੋਗ

12/10/2017 5:56:10 PM

ਵਾਸ਼ਿੰਗਟਨ (ਭਾਸ਼ਾ)- ਸਮਝਦਾਰੀ ਨਾਲ ਕੀਤਾ ਜਾਣ ਵਾਲਾ ਯੋਗ ਨੌਜਵਾਨਾਂ ਨੂੰ ਤਣਾਅਪੂਰਨ ਸਥਿਤੀਆਂ ਵਰਗੇ ਹਿੰਸਕ ਹਾਲਾਤਾਂ ਅਤੇ ਪਰਿਵਾਰਕ ਵਿਸਥਾਰ ਵਰਗੇ ਹਾਲਾਤਾਂ ਵਿਚ ਨਾਂ ਪੱਖੀ ਹੋਣ, ਜੋਖਮ ਭਰਿਆ ਵਰਤਾਓ ਕਰਨ ਤੋਂ ਰੋਕਣ ਵਿਚ ਮਦਦਗਾਰ ਸਾਬਿਤ ਹੋ ਸਕਦਾ ਹੈ। ਵਿਗਿਆਨੀਆਂ ਦਾ ਇਹ ਕਹਿਣਾ ਹੈ, ਅਮਰੀਕਾ ਵਿਚ ਸਿਨਸਿਨਾਟੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਜੀਵਨ ਦੀ ਤਣਾਅਪੂਰਨ ਘਟਨਾਵਾਂ ਅਤੇ ਨਸ਼ੇ ਦੀ ਆਦਤ, ਜੋਖਮ ਭਰਿਆ ਯੌਨ ਵਿਵਹਾਰ ਅਤੇ ਅਪਰਾਧ ਵੱਲ ਰੁਝਾਨ ਵਿਚ ਸਬੰਧ ਭਾਲਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ 18 ਤੋਂ 24 ਸਾਲ ਦੇ ਉਮਰ ਵਰਗ ਦੇ ਨੌਜਵਾਨਾਂ ਨੂੰ ਖੋਜ ਵਿਚ ਸ਼ਾਮਲ ਕੀਤਾ। 10 ਸਾਲ ਦੀ ਖੋਜ ਵਿਚ ਯੂਨੀਵਰਸਿਟੀ ਵਿਚ ਜਨ ਸਿਹਤ ਖੋਜਕਰਤਾ ਜਾਸਿੰਦਾ ਡੇਰੀਓਟਿਸ ਨੇ ਜੋਖਿਮਭਰਿਆ ਯੌਨ ਵਿਵਹਾਰ, ਨਸ਼ਾ ਅਤੇ ਅਪਰਾਧ ਦਾ ਅੰਦਾਜ਼ਾ ਲਗਾਉਣ ਲਈ 12 ਮਹੀਨੇ ਸ਼ੁਰੂਆਤੀ ਜੀਵਨ ਵਿਚ ਤਣਾਅ ’ਤੇ ਕੇਂਦਰਿਤ ਕੀਤਾ। ਖੋਜ ਵਿਚ ਪਾਇਆ ਗਿਆ ਕਿ ਸ਼ੁਰੂਆਤੀ ਜੀਵਨ ਵਿਚ ਤਣਾਅ ਦੇ ਬਾਵਜੂਦ ਹਾਂ ਪੱਖੀ ਵਿਵਹਾਰ ਦਾ ਹਾਂ ਪੱਖੀ ਪ੍ਰਭਾਵ ਹੋ ਸਕਦਾ ਹੈ। 


Related News