ਸ੍ਰੀਲੰਕਾ ਨੂੰ ਮਦਦ ਉਦੋਂ, ਜਦੋਂ ਚੀਨ ਆਪਣੇ ਕਰਜ਼ ’ਚ ਛੋਟ ਦੇਵੇ : ਆਈ. ਐੱਮ. ਐੱਫ.

Thursday, Aug 25, 2022 - 05:15 PM (IST)

ਸ੍ਰੀਲੰਕਾ ਨੂੰ ਮਦਦ ਉਦੋਂ, ਜਦੋਂ ਚੀਨ ਆਪਣੇ ਕਰਜ਼ ’ਚ ਛੋਟ ਦੇਵੇ : ਆਈ. ਐੱਮ. ਐੱਫ.

ਕੋਲੰਬੋ (ਬਿਊਰੋ)– ਆਪਣੀ ਟੀਮ ਨਾਲ ਸ੍ਰੀਲੰਕਾ ਦੌਰੇ ਤੋਂ ਪਹਿਲਾਂ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਕਿਹਾ ਹੈ ਕਿ ਸ੍ਰੀਲੰਕਾ ਦਾ ਆਰਥਿਕ ਭਵਿੱਕ ਚੀਨ ਦੇ ਪਹਿਲੂ ਤੋਂ ਤੈਅ ਹੋਵੇਗਾ। ਮਾਹਿਰਾਂ ਮੁਤਾਬਕ ਇਸ ਦਾ ਅਰਥ ਇਹ ਹੈ ਕਿ ਸ੍ਰੀਲੰਕਾ ਜਦੋਂ ਤਕ ਚੀਨ ਨੂੰ ਆਪਣੇ ਕਰਜ਼ ਨੂੰ ਚੁਕਾਉਣ ’ਤੇ ਛੋਟ ਦੇਣ ’ਤੇ ਰਾਜ਼ੀ ਨਹੀਂ ਕਰਦਾ, ਆਈ. ਐੱਮ. ਐੱਫ. ਤੋਂ ਉਸ ਨੂੰ ਸਹਾਇਤਾ ਨਹੀਂ ਮਿਲੇਗੀ। ਆਈ. ਐੱਮ. ਐੱਫ. ਦੀ ਟੀਮ ਇਸ ਮਹੀਨੇ ਦੇ ਅਖੀਰ ’ਚ ਸ੍ਰੀਲੰਕਾ ਦਾ ਦੌਰਾ ਕਰੇਗੀ।

ਆਈ. ਐੱਮ. ਐੱਫ. ਨੇ ਸ੍ਰੀਲੰਕਾ ਨੂੰ ਜੋ ਸੁਨੇਹਾ ਭੇਜਿਆ ਹੈ, ਉਸ ’ਚ ਚੀਨ ਦਾ ਸਿੱਧੇ ਤੌਰ ’ਤੇ ਨਾਂ ਨਹੀਂ ਲਿਆ ਗਿਆ ਹੈ ਪਰ ਮਾਹਿਰਾਂ ਮੁਤਾਬਕ ਉਸ ’ਚ ਆਖੀ ਗਈ ਗੱਲ ਦਾ ਮਤਲਬ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਸਰਕਾਰ ’ਤੇ ਇਸ ਗੱਲ ਲਈ ਦਬਾਅ ਬਣਾਉਣਾ ਹੀ ਹੈ ਕਿ ਉਹ ਚੀਨ ਨੂੰ ਕਰਜ਼ ਭੁਗਤਾਨ ’ਚ ਛੋਟ ਦੇਣ ਲਈ ਤਿਆਰ ਕਰੇ।

ਇਹ ਖ਼ਬਰ ਵੀ ਪੜ੍ਹੋ : ਬਿਜਲੀ ਬਿੱਲਾਂ 'ਤੇ ਵੱਧਦੇ ਟੈਕਸ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਲੋਕ, ਸਰਕਾਰ ਖ਼ਿਲਾਫ ਕੀਤਾ ਪ੍ਰਦਰਸ਼ਨ

ਆਈ. ਐੱਮ. ਐੱਫ. ਨੇ ਕਿਹਾ, ‘‘ਸ੍ਰੀਲੰਕਾ ’ਤੇ ਮੌਜੂਦ ਕਰਜ਼ ਸੁਰੱਖਿਅਤ ਨਹੀਂ ਹੈ। ਇਸ ਲਈ ਆਈ. ਐੱਮ. ਐੱਫ. ਦਾ ਕਾਰਜਕਾਰੀ ਬੋਰਡ ਉਦੋਂ ਹੀ ਸ੍ਰੀਲੰਕਾ ਨੂੰ ਸਹਾਇਤਾ ਦੇਣ ਦੇ ਪ੍ਰੋਗਰਾਮ ਨੂੰ ਮਨਜ਼ੂਰੀ ਦੇਵੇਗਾ, ਜਦੋਂ ਸ੍ਰੀਲੰਕਾ ਦੇ ਕਰਜ਼ਦਾਤਾ ਉਸ ਨੂੰ ਭਰੋਸਾ ਨਹੀਂ ਦਿੰਦੇ ਕਿ ਉਸ ਨੂੰ ਦਿੱਤਾ ਜਾਣ ਵਾਲਾ ਕਰਜ਼ ਸੁਰੱਖਿਅਤ ਹੈ।’’

ਆਈ. ਐੱਮ. ਐੱਫ. ਦਾ ਸੁਨੇਹਾ ਮਿਲਣ ਤੋਂ ਬਾਅਦ ਵਿਕਰਮਸਿੰਘੇ ਨੇ ਚੀਨ ਤੋਂ ਮੰਗ ਕੀਤੀ ਕਿ ਕਰਜ਼ ਰਾਹਤ ਦੇ ਮਾਮਲੇ ’ਚ ਉਹ ਆਪਣੇ ਰੁਖ਼ ’ਚ ਬਦਲਾਅ ਕਰੇ। ਵੈੱਬਸਾਈਟ ਨਿੱਕਈਏਸ਼ੀਆ ਡਾਟ ਕਾਮ ਨੂੰ ਦਿੱਤੇ ਇਕ ਇੰਟਰਵਿਊ ’ਚ ਉਨ੍ਹਾਂ ਕਿਹਾ, ‘‘ਅਸੀਂ ਚੀਨ ਸਰਕਾਰ ਨੂੰ ਸੂਚਿਤਾ ਕੀਤਾ ਹੈ ਕਿ ਉਸ ਨੂੰ ਕਰਜ਼ ਨੂੰ ਚੁਕਾਉਣ ’ਚ ਛੋਟ ਦੇਣੀ ਹੋਵੇਗੀ। ਲੋੜ ਇਸ ਗੱਲ ਦੀ ਹੈ ਕਿ ਸਾਡੇ ਸਾਰੇ ਕਰਜ਼ਦਾਤਾ ਸਮਾਨ ਭਾਸ਼ਾ ਵਾਲੇ ਪੱਤਰ ’ਤੇ ਹਸਤਾਖ਼ਰ ਕਰਨ। ਬਿਨਾਂ ਕਿਸੇ ਸ਼ੱਕ ਚੀਨ ਨੇ ਇਸ ਮਾਮਲੇ ’ਚ ਅਲੱਗ ਰੁਖ਼ ਅਪਣਾਇਆ ਹੈ, ਇਸ ਲਈ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਬਾਕੀ ਕਰਜ਼ਦਾਤਾਵਾਂ ਨਾਲ ਕਿਸ ਤਰ੍ਹਾਂ ਦਾ ਸਮਝੌਤਾ ਹੋ ਸਕਦਾ ਹੈ, ਜੋ ਚੀਨ ਨੂੰ ਵੀ ਪਸੰਦ ਆਏ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News