ਨਾਈਜੀਰੀਆ ''ਚ ਇਮਾਰਤ ਨਾਲ ਟਕਰਾਇਆ ਹੈਲੀਕਾਪਟਰ, 4 ਜ਼ਖ਼ਮੀ
Wednesday, Aug 02, 2023 - 03:16 PM (IST)

ਅਬੂਜਾ (ਵਾਰਤਾ)- ਦੱਖਣ-ਪੱਛਮੀ ਸੂਬੇ ਲਾਗੋਸ ਦੇ ਇਕੇਜਾ ਇਲਾਕੇ ਵਿਚ ਇਕ ਹੈਲੀਕਾਪਟਰ ਦੇ ਇਮਾਰਤ ਨਾਲ ਟਕਰਾਉਣ ਕਾਰਨ 4 ਲੋਕ ਜ਼ਖ਼ਮੀ ਹੋ ਗਏ। ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (NEMA) ਅਤੇ ਨਾਈਜੀਰੀਅਨ ਸੁਰੱਖਿਆ ਜਾਂਚ ਬਿਊਰੋ ਨੇ ਇਹ ਜਾਣਕਾਰੀ ਦਿੱਤੀ।
NEMA ਦੇ ਲਾਗੋਸ ਦਫ਼ਤਰ ਦੇ ਕੋਆਰਡੀਨੇਟਰ ਇਬਰਾਹਿਮ ਫਰੀਨਲੋਏ ਨੇ ਘਟਨਾ ਸਥਾਨ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਜਹਾਜ਼ ਵਿਚ ਸਵਾਰ ਸਾਰੇ 4 ਲੋਕਾਂ ਨੂੰ ਬਚਾ ਲਿਆ ਗਿਆ, ਹਾਲਾਂਕਿ ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਨਾਈਜੀਰੀਆ ਦੇ ਸੁਰੱਖਿਆ ਜਾਂਚ ਬਿਊਰੋ ਦੇ ਬੁਲਾਰੇ ਤੁਨਜੀ ਓਕਤੁੰਬੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਦਾ ਕਾਰਨ ਅਜੇ ਅਸਪਸ਼ਟ ਹੈ, ਪਰ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਜਾਵੇਗੀ।