ਆਸਟ੍ਰੇਲੀਆ 'ਚ ਭਾਰੀ ਤੂਫਾਨ, ਬਚਾਏ ਗਏ 38 ਲੋਕ ਤੇ ਸੈਂਕੜੇ ਘਰ ਕਰਾਏ ਗਏ ਖਾਲੀ
Monday, Jan 08, 2024 - 04:55 PM (IST)
ਮੈਲਬੌਰਨ (ਪੋਸਟ ਬਿਊਰੋ)- ਆਸਟ੍ਰੇਲੀਆ ਦੇ ਦੱਖਣ-ਪੂਰਬ ਵਿੱਚ ਤੂਫਾਨੀ ਮੌਸਮ ਦਾ ਕਹਿਰ ਜਾਰੀ ਹੈ। ਤੂਫਾਨ ਕਾਰਨ ਵਿਕਟੋਰੀਆ ਸੂਬੇ ਦੇ ਜ਼ਿਆਦਾਤਰ ਹਿੱਸੇ ਹੜ੍ਹ ਵਿਚ ਡੁੱਬੇ ਗਏ ਹਨ। ਇਸ ਮਗਰੋਂ ਸੋਮਵਾਰ ਨੂੰ ਸੈਂਕੜੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ। ਨਵਾਂ ਹੁਕਮ ਮੈਲਬੌਰਨ ਤੋਂ ਲਗਭਗ 70 ਮੀਲ ਉੱਤਰ ਵਿੱਚ ਸੇਮੌਰ ਅਤੇ ਯੇ ਦੇ ਛੋਟੇ ਕਸਬਿਆਂ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ਲਈ ਦਿੱਤਾ ਗਿਆ ਸੀ। ਹੜ੍ਹ ਦਾ ਪਾਣੀ ਖ਼ਤਰਨਾਕ ਪੱਧਰ ਤੱਕ ਵਧਣ ਕਾਰਨ ਅਧਿਕਾਰੀਆਂ ਨੇ ਵਸਨੀਕਾਂ ਅਤੇ ਸੈਲਾਨੀਆਂ ਨੂੰ ਤੁਰੰਤ ਉੱਥੋਂ ਜਾਣ ਲਈ ਕਿਹਾ ਹੈ।\
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦਾ ਵੱਡਾ ਕਦਮ, ਜਨਤਕ ਤੌਰ 'ਤੇ ਨਾਜ਼ੀ ਸਲਾਮੀ ਦੇ ਪ੍ਰਦਰਸ਼ਨ 'ਤੇ ਲਗਾਈ ਪਾਬੰਦੀ
ਵਿਕਟੋਰੀਆ ਵਿੱਚ ਹੜ੍ਹ ਅਤੇ ਤੂਫ਼ਾਨ ਦੀਆਂ ਕਈ ਚਿਤਾਵਨੀਆਂ ਦਿੱਤੀਆਂ ਗਈਆਂ ਸਨ ਕਿਉਂਕਿ ਹੜ੍ਹ ਨੇ ਸੜਕਾਂ ਨੂੰ ਪਾਣੀ ਨਾਲ ਭਰ ਦਿੱਤਾ ਸੀ। ਵਿਕਟੋਰੀਆ ਸਟੇਟ ਆਫ ਐਮਰਜੈਂਸੀ ਸਰਵਿਸਿਜ਼ ਨੇ ਕਿਹਾ ਕਿ ਮਦਦ ਲਈ ਲਗਭਗ 1,000 ਕਾਲਾਂ ਕੀਤੀਆਂ ਗਈਆਂ ਅਤੇ ਅਧਿਕਾਰੀਆਂ ਨੇ 38 ਲੋਕਾਂ ਨੂੰ ਹੜ੍ਹ ਤੋਂ ਬਚਾਇਆ। ਵਿਕਟੋਰੀਆ ਦੇ ਉੱਤਰ-ਪੂਰਬ ਵਿੱਚ 200 ਮਿਲੀਮੀਟਰ (7.88 ਇੰਚ) ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਸੀ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਇੱਕ ਮੰਜ਼ਿਲਾ ਘਰ ਦੇ ਫਰਸ਼ ਪੱਧਰ ਤੋਂ ਉੱਪਰ ਹੜ੍ਹ ਆਉਣ ਦੀ ਸੰਭਾਵਨਾ ਹੈ ਅਤੇ ਮੁੱਖ ਸੜਕਾਂ ਤੱਕ ਪਹੁੰਚ ਮੁਸ਼ਕਲ ਹੋਵੇਗੀ। ਉਂਝ ਇਹ ਖੇਤਰ ਛੁੱਟੀਆਂ ਮਨਾਉਣ ਵਾਲਿਆਂ ਵਿੱਚ ਪ੍ਰਸਿੱਧ ਹੈ। ਵਿਕਟੋਰੀਆ ਦੇ ਐਮਰਜੈਂਸੀ ਪ੍ਰਬੰਧਨ ਕਮਿਸ਼ਨਰ ਰਿਕ ਨੂਗੈਂਟ ਨੇ ਕਿਹਾ,“ਹੜ੍ਹ ਵਾਲੇ ਖੇਤਰ ਵਿੱਚ ਰਹਿਣ ਵਾਲੇ ਲੋਕ ਕਿਰਪਾ ਕਰਕੇ ਲੋੜੀਂਦੀਆਂ ਯੋਜਨਾਵਾਂ ਬਣਾਉਣ।” ਕਿਰਪਾ ਕਰਕੇ ਹੜ੍ਹ ਦੇ ਪਾਣੀ ਵਿੱਚੋਂ ਦੀ ਗੱਡੀ ਨਾ ਚਲਾਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।