ਜਪਾਨ ''ਚ ਚੱਕਰਵਾਤ ਨਾਲ ਭਾਰੀ ਮੀਂਹ ਦੀ ਸੰਭਾਵਨਾ, ਅਲਰਟ ਜਾਰੀ

10/11/2019 7:06:03 PM

ਟੋਕੀਓ (ਭਾਸ਼ਾ)- ਜਾਪਾਨ ਦੇ ਟੋਕੀਓ ਸ਼ਹਿਰ ਅਤੇ ਪ੍ਰਸ਼ਾਂਤ ਮਹਾਸਾਗਰ ਨਾਲ ਲੱਗਦੇ ਸਮੁੰਦਰੀ ਕੰਢੇ ਨੇੜਲੇ ਖੇਤਰ ਵਿਚ ਇਸ ਹਫਤੇ ਦੇ ਅਖੀਰ ਵਿਚ ਸ਼ਕਤੀਸ਼ਾਲੀ ਚਕਰਵਾਤ ਕਾਰਨ ਜ਼ਬਰਦਸਤ ਹਨ੍ਹੇਰੀ ਅਤੇ 80 ਸੈਂਟੀਮੀਟਰ (31 ਇੰਚ) ਤੱਕ ਮੀਂਹ ਪੈਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਸਰਕਾਰ ਨੇ ਲੋਕਾਂ ਨੂੰ ਜ਼ਰੂਰੀ ਵਸਤਾਂ ਇਕੱਠੀਆਂ ਕਰਨ ਅਤੇ ਜੋਖਮ ਵਾਲੀਆਂ ਥਾਵਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਪਨਾਹ ਲੈਣ ਦੀ ਚਿਤਾਵਨੀ ਦਿੱਤੀ ਹੈ।

ਰਗਬੀ ਵਿਸ਼ਵਕੱਪ ਦੇ ਸ਼ਨੀਵਾਰ ਨੂੰ ਹੋਣ ਵਾਲੇ ਮੈਚ ਅਤੇ ਹੋਰ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਨਾਲ ਹੀ ਹਵਾਈ ਅਤੇ ਰੇਲ ਸੇਵਾਵਾਂ ਵੀ ਮੁਲਤਵੀ ਕੀਤੀ ਗਈ ਹੈ। ਟੋਕੀਓ ਦੇ ਦੱਖਣੀ-ਪੱਛਮੀ ਸਥਿਤ ਕਿਹੋ ਕਸਬੇ ਵਿਚ ਚੱਕਰਵਾਤ ਦੇ ਨੁਕਸਾਨ ਤੋਂ ਬਚਾਉਣ ਲਈ ਦੁਕਾਨਾਂ 'ਤੇ ਲਕੜੀ ਦੀਆਂ ਤਖ਼ਤੀਆਂ ਲਗਾ ਕੇ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਅਧਿਕਾਰੀਆਂ ਨੇ ਸਮੁੰਦਰੀ ਕੰਢੇ ਨੇੜਲੇ ਖੇਤਰਾਂ ਵਿਚ ਜਾਂਚ ਕੀਤੀ। ਟੋਕੀਓ ਦੇ ਲੋਕ ਬੋਤਲਬੰਦ ਪਾਣੀ, ਤੁਰੰਤ ਬਣਨ ਵਾਲੇ ਨੂਡਲ ਅਤੇ ਹੋਰ ਜ਼ਰੂਰੀ ਸਾਮਾਨ ਦੀ ਖਰੀਦਦਾਰੀ ਕਰ ਰਹੇ ਹਨ।

ਮੌਸਮ ਵਿਭਾਗ ਦੇ ਅਧਿਕਾਰੀ ਯਾਸੁਸ਼ੀ ਕਾਜ਼ਿਹਾਰਾ ਨੇ ਕਿਹਾ ਕਿ ਚੱਕਰਵਾਤ ਹਾਗੀਬਿਸ ਦੇ 1958 ਵਿਚ ਆਏ ਇਕ ਚੱਕਰਵਾਤ ਵਾਂਗ ਭਿਆਨਕ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਉਦੋਂ ਚੱਕਰਵਾਤ ਨੇ ਟੋਕੀਓ ਵਿਚ ਭਾਰੀ ਤਬਾਹੀ ਮਚਾਈ ਸੀ। ਚੱਕਰਵਾਤ ਕਾਰਨ ਭਾਰੀ ਮੀਂਹ ਪਿਆ ਸੀ ਅਤੇ ਤਕਰੀਬਨ ਪੰਜ ਲੱਖ ਘਰਾਂ 'ਚ ਪਾਣੀ ਭਰ ਗਿਆ ਸੀ। ਤਕਰੀਬਨ 1200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਸ਼ੁੱਕਰਵਾਰ ਨੂੰ ਆਪਦਾ ਮੈਨੇਜਮੈਂਟ ਲਈ ਮੰਤਰੀਮੰਡਲ ਦੀ ਮੀਟਿੰਗ ਬੁਲਾਈ ਹੈ। ਮੌਸਮ ਵਿਭਾਗ ਮੁਤਾਬਕ ਹਗੀਬਿਸ ਦਾ ਫਿਲੀਪਿਨੋ ਵਿਚ ਅਰਥ ਰਫਤਾਰ ਹੈ।
 


Sunny Mehra

Content Editor

Related News