ਪਾਕਿਸਤਾਨ ''ਚ ਭਾਰੀ ਮੀਂਹ, ਹੁਣ ਤੱਕ 34 ਲੋਕਾਂ ਦੀ ਮੌਤ ਦੀ ਪੁਸ਼ਟੀ
Sunday, Jun 11, 2023 - 02:57 PM (IST)
ਪੇਸ਼ਾਵਰ (ਭਾਸ਼ਾ)- ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਤੇਜ਼ ਹਵਾਵਾਂ ਅਤੇ ਗਰਜ਼-ਤੂਫਾਨ ਦੇ ਨਾਲ ਤੇਜ਼ ਮੀਂਹ ਕਾਰਨ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਪ੍ਰੋਵਿੰਸ਼ੀਅਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਪੀਡੀਐਮਏ) ਅਨੁਸਾਰ ਸ਼ਨੀਵਾਰ ਨੂੰ ਇਸ ਖੇਤਰ ਵਿੱਚ ਹੋਈ ਭਾਰੀ ਬਾਰਿਸ਼ ਨੇ ਬੰਨੂ, ਦੀਖਾਨ, ਲੱਕੀ ਮਾਰਵਤ ਅਤੇ ਕਰਕ ਜ਼ਿਲ੍ਹਿਆਂ ਵਿੱਚ ਕਈ ਲੋਕਾਂ ਦੀ ਜਾਨ ਲੈ ਲਈ। ਦੱਖਣੀ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਕੰਧਾਂ ਢਹਿਣ ਅਤੇ ਦਰੱਖਤਾਂ ਦੇ ਉਖੜ ਜਾਣ ਕਾਰਨ ਇਹ ਮੌਤਾਂ ਹੋਈਆਂ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਪੁਲਸ ਨੇ ਕਰਾਚੀ ਤੋਂ ਅਗਵਾ ਕੀਤੀ ਹਿੰਦੂ ਬੱਚੀ ਕੀਤੀ ਬਰਾਮਦ
110 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਸੂਬਾਈ ਸਰਕਾਰ ਨੇ ਮੁੜ ਵਸੇਬੇ ਅਤੇ ਰਾਹਤ ਗਤੀਵਿਧੀਆਂ ਲਈ 4 ਕਰੋੜ ਰੁਪਏ ਜਾਰੀ ਕੀਤੇ ਹਨ। ਲੱਕੀ, ਕਰਕ ਅਤੇ ਬੰਨੂ ਵਿੱਚ ਘੱਟੋ-ਘੱਟ 69 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੂੰ ਡਰ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਖੈਬਰ ਪਖਤੂਨਖਵਾ 'ਚ ਰਾਹਤ ਸਕੱਤਰ ਨੇ ਪ੍ਰਭਾਵਿਤ ਖੇਤਰਾਂ 'ਚ ਰਾਹਤ ਗਤੀਵਿਧੀਆਂ ਤੇਜ਼ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।