ਪਾਕਿਸਤਾਨ ''ਚ ਭਾਰੀ ਮੀਂਹ ਕਾਰਨ ਹੁਣ ਤੱਕ 106 ਲੋਕਾਂ ਦੀ ਮੌਤ

08/29/2020 9:55:57 AM

ਇਸਲਾਮਾਬਾਦ : ਪਾਕਿਸਤਾਨ ਵਿਚ 15 ਜੂਨ ਤੋਂ ਹੋਈ ਭਾਰੀ ਬਾਰਸ਼ ਕਾਰਨ ਹੁਣ ਤੱਕ ਘੱਟੋ-ਘੱਟ 106 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 52 ਲੋਕ ਜ਼ਖਮੀ ਹੋਏ ਹਨ। 

ਨੈਸ਼ਨਲ ਐਮਰਜੈਂਸੀ ਪ੍ਰਬੰਧਨ ਅਥਾਰਟੀ (ਐੱਨ ਡੀ. ਐੱਮ. ਏ.) ਨੇ ਇਸ ਦੀ ਜਾਣਕਾਰੀ ਦਿੱਤੀ। ਪਾਕਿਸਤਾਨ ਦਾ ਦੱਖਣੀ ਸਿੰਧ ਸੂਬਾ ਮੀਂਹ ਨਾਲ ਸਭ ਤੋਂ ਪ੍ਰਭਾਵਿਤ ਹੈ, ਜਿੱਥੇ 34 ਲੋਕਾਂ ਦੀ ਮੌਤ ਹੋਈ ਹੈ ਅਤੇ 9 ਹੋਰ ਜ਼ਖਮੀ ਹੋਏ ਹਨ। ਪ੍ਰਸ਼ਾਸਨ ਨੇ ਕਿਹਾ ਕਿ ਭਾਰੀ ਮੀਂਹ ਕਾਰਨ 24 ਘਰ ਨੁਕਸਾਨੇ ਗਏ ਹਨ।

 ਇਸ ਦੌਰਾਨ ਸਿੰਧ ਸੂਬੇ ਦੇ ਮੁੱਖ ਮੰਤਰੀ ਸਈਦ ਮੁਰਾਦ ਅਲੀ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ ਵਿਚ ਮੀਂਹ ਕਾਰਨ 80 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚੋਂ 47 ਲੋਕਾਂ ਦੀ ਮੌਤ ਸੂਬੇ ਦੀ ਰਾਜਧਾਨੀ ਕਰਾਚੀ ਵਿਚ ਹੋਈ ਹੈ। ਉਨ੍ਹਾਂ ਕਿਹਾ ਕਿ ਅਗਸਤ ਵਿਚ ਕਰਾਚੀ ਵਿਚ ਰਿਕਾਰਡ 604 ਮਿਲੀਮੀਟਰ ਮੀਂਹ ਪਿਆ ਅਤੇ ਇਸ ਮਹੀਨੇ ਵਿਚ ਕਈ ਸਾਲਾਂ ਦੇ ਭਾਰੀ ਮੀਂਹ ਦਾ ਰਿਕਾਰਡ ਟੁੱਟ ਗਿਆ ਹੈ। ਐੱਨ ਡੀ. ਐੱਮ. ਏ. ਨੇ ਦੱਸਿਆ ਕਿ ਖੈਬਰ ਪਖਤੂਨਵਾ ਸੂਬੇ ਵਿਚ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੰਨੇ ਹੀ ਲੋਕ ਜ਼ਖਮੀ ਹੋਏ ਹਨ ਜਦੋਂ ਕਿ 196 ਘਰਾਂ ਨੂੰ ਨੁਕਸਾਨ ਪੁੱਜਾਹੈ। ਦੱਖਣ ਪੱਛਮੀ ਬਲੋਚਿਸਤਾਨ ਵਿਚ ਮੀਂਹ ਕਾਰਨ ਬਹੁਤ ਨੁਕਸਾਨ ਹੋਇਆ ਹੈ। 

ਹੜ੍ਹਾਂ ਨਾਲ ਸੈਂਕੜੇ ਲੋਕਾਂ ਦੇ ਘਰ ਲਪੇਟ ਵਿਚ ਆ ਗਏ ਅਤੇ ਕਈ ਲੋਕ ਬੇਘਰ ਹੋ ਗਏ। ਐੱਨ ਡੀ. ਐੱਮ. ਏ. ਨੇ ਕਿਹਾ ਕਿ 15 ਲੋਕ ਮਾਰੇ ਗਏ ਸਨ ਅਤੇ 7 ਹੋਰ ਜ਼ਖਮੀ ਹੋਏ ਸਨ ਜਦਕਿ 907 ਘਰਾਂ ਨੂੰ ਨੁਕਸਾਨ ਪਹੁੰਚਿਆ ਸੀ। ਪ੍ਰਸ਼ਾਸਨ ਨੇ ਕਿਹਾ ਕਿ ਪੂਰਬੀ ਪੰਜਾਬ ਸੂਬੇ ਵਿਚ 12, ਉੱਤਰੀ ਗਿਲਗਿਤ-ਬਲਿਤਸਤਾਨ ਵਿਚ 10 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 6 ਲੋਕਾਂ ਦੀ ਮੌਤ ਹੋਈ ਹੈ।


Lalita Mam

Content Editor

Related News