ਚੀਨ ਦੇ ਉੱਤਰੀ ਖੇਤਰ ''ਚ ਭਾਰੀ ਮੀਂਹ ਅਤੇ ਹੜ੍ਹ ਨਾਲ 29 ਦੀ ਮੌਤ 1.2 ਲੱਖ ਲੋਕ ਹੋਏ ਬੇਘਰ

Tuesday, Oct 12, 2021 - 10:25 PM (IST)

ਬੀਜਿੰਗ - ਉੱਤਰੀ ਚੀਨ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਘੱਟ ਤੋਂ ਘੱਟ 29 ਲੋਕਾਂ ਦੀ ਮੌਤ ਹੋ ਗਈ ਜਿਸ ਵਿੱਚ ਇੱਕ ਬੱਸ ਹਾਦਸੇ ਵਿੱਚ ਮਾਰੇ ਗਏ 14 ਲੋਕ ਸ਼ਾਮਲ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।  ਸਥਾਨਕ ਸਰਕਾਰ ਨੇ ਕਿਹਾ ਕਿ ਚੀਨ ਦੇ ਸ਼ਾਂਸ਼ੀ ਸੂਬੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲਾਪਤਾ ਹਨ। ਇਸ ਖੇਤਰ ਦੇ 1.20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬੇਘਰ ਹੋਣਾ ਪਿਆ ਹੈ। ਇੱਕ ਹੋਰ ਘਟਨਾ ਵਿੱਚ ਸ਼ਿਜਿਆਝੁਆਂਗ ਦੀ ਪਿੰਗਸ਼ਾਨ ਕਾਉਂਟੀ ਵਿੱਚ ਸੋਮਵਾਰ ਨੂੰ ਇੱਕ ਬੱਸ ਨਦੀ ਵਿੱਚ ਡਿੱਗ ਗਈ ਜਿਸ ਨਾਲ 14 ਲੋਕਾਂ ਦੀ ਮੌਤ ਹੋ ਗਈ। ਸ਼ਾਂਸ਼ੀ ਵਿੱਚ ਦੋ ਅਕਤੂਬਰ ਤੋਂ ਲੈ ਕੇ ਸੱਤ ਅਕਤੂਬਰ ਦੇ ਵਿੱਚ ਲੋਕਾਂ ਨੂੰ ਭਿਆਨਕ ਹੜ੍ਹ ਦਾ ਸਾਹਮਣਾ ਕਰਨਾ ਪਿਆ ਹੈ। ਸ਼ਿੰਹੁਆ ਸਮਾਚਾਰ ਏਜੰਸੀ ਮੁਤਾਬਕ, ਲਗਾਤਾਰ ਹੋ ਰਹੀ ਬਾਰਿਸ਼ ਨਾਲ 76 ਕਾਉਂਟੀ ਪੱਧਰ ਦੇ ਖੇਤਰਾਂ ਦੇ ਲੱਗਭੱਗ 17,60,000 ਨਿਵਾਸੀ ਪ੍ਰਭਾਵਿਤ ਹੋਏ ਹਨ ਅਤੇ 1,20,100 ਲੋਕ ਬੇਘਰ ਹੋਏ ਹਨ। ਇਸ ਤੋਂ ਇਲਾਵਾ 2,38,460 ਏਕੜ ਜ਼ਮੀਨ 'ਤੇ ਫਸਲ ਤਬਾਹ ਹੋ ਗਈ ਅਤੇ 37,700 ਘਰ ਕਸ਼ਤੀਗ੍ਰਸਤ ਹੋ ਗਏ ਜਿਸ ਨਾਲ 78 ਕਰੋੜ ਡਾਲਰ ਦਾ ਆਰਥਿਕ ਨੁਕਸਾਨ ਹੋਇਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News