ਗੁਆਟੇਮਾਲਾ ''ਚ ਮੋਹਲੇਧਾਰ ਮੀਂਹ ਕਾਰਨ 32 ਲੋਕਾਂ ਦੀ ਮੌਤ
Tuesday, Sep 26, 2023 - 02:37 PM (IST)
ਗੁਆਟੇਮਾਲਾ ਸਿਟੀ (ਭਾਸ਼ਾ) : ਗਵਾਟੇਮਾਲਾ ਵਿੱਚ ਚੱਲ ਰਹੇ ਮਾਨਸੂਨ ਸੀਜ਼ਨ ਦੌਰਾਨ ਭਾਰੀ ਮੀਂਹ ਕਾਰਨ 32 ਲੋਕਾਂ ਦੀ ਮੌਤ ਹੋ ਗਈ ਹੈ ਅਤੇ 16 ਹੋਰ ਲਾਪਤਾ ਹੋ ਗਏ ਹਨ। ਇਹ ਗੱਲ ਆਫ਼ਤ ਨਿਵਾਰਨ ਲਈ ਰਾਸ਼ਟਰੀ ਕੋਆਰਡੀਨੇਟਰ (ਕੋਨਰੇਡ) ਨੇ ਦਿੱਤੀ। ਇਕ ਨਿਊਜ਼ ਏਜੰਸੀ ਨੇ ਕੋਨਰੇਡ ਦੇ ਹਵਾਲੇ ਨਾਲ ਕਿਹਾ ਕਿ 30 ਸਕੂਲਾਂ, 242 ਸੜਕਾਂ ਅਤੇ 31 ਪੁਲਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਲਗਭਗ 472 ਘਰ ਤਬਾਹ ਹੋਣ ਦਾ ਖ਼ਤਰਾ ਹੈ।
ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਵਾਦ ਦਰਮਿਆਨ ਮੁੜ ਆਇਆ ਅਮਰੀਕਾ ਦਾ ਵੱਡਾ ਬਿਆਨ
ਇਸ ਦੌਰਾਨ ਭਾਰੀ ਮੀਂਹ ਕਾਰਨ 5,689 ਲੋਕ ਬੇਘਰ ਹੋ ਗਏ, 10,303 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ 587 ਲੋਕਾਂ ਨੇ ਸ਼ਰਨ ਲਈ ਹੈ। ਏਜੰਸੀ ਨੇ ਐਕਸ (ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ) 'ਤੇ ਲਿਖਿਆ, "ਪਿਛਲੇ 24 ਘੰਟਿਆਂ ਵਿੱਚ, ਕੋਨਰੇਡ ਸਿਸਟਮ ਨੇ ਦੇਸ਼ ਭਰ ਵਿੱਚ ਮੀਂਹ ਨਾਲ ਜੁੜੀਆਂ 6 ਘਟਨਾਵਾਂ ਦਰਜ ਕੀਤੀਆਂ ਹਨ।"
ਇਹ ਵੀ ਪੜ੍ਹੋ: ਕੈਨੇਡਾ ਦੇ ਰੱਖਿਆ ਮੰਤਰੀ ਨੇ ਕਿਹਾ, ਭਾਰਤ ਦਾ ਵੀਜ਼ਾ ਸੇਵਾਵਾਂ ਬੰਦ ਕਰਨਾ ਸਹੀ ਨਹੀਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8