ਟੋਰਾਂਟੋ ''ਚ ਕ੍ਰਿਸਮਸ ਮੌਕੇ ਪੈ ਸਕਦੈ ਮੀਂਹ, ਡਰਾਈਵਰਾਂ ਨੂੰ ਵਧੇਰੇ ਧਿਆਨ ਰੱਖਣ ਦੀ ਸਲਾਹ

Wednesday, Dec 23, 2020 - 05:48 PM (IST)

ਟੋਰਾਂਟੋ ''ਚ ਕ੍ਰਿਸਮਸ ਮੌਕੇ ਪੈ ਸਕਦੈ ਮੀਂਹ, ਡਰਾਈਵਰਾਂ ਨੂੰ ਵਧੇਰੇ ਧਿਆਨ ਰੱਖਣ ਦੀ ਸਲਾਹ

ਟੋਰਾਂਟੋ- ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਕ੍ਰਿਸਮਸ ਮੌਕੇ ਟੋਰਾਂਟੋ ਵਿਚ ਭਾਰੀ ਮੀਂਹ ਪੈ ਸਕਦਾ ਹੈ। ਵਾਤਾਵਰਣ ਕੈਨੇਡਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਕਿਹਾ ਜਾ ਰਿਹਾ ਹੈ ਕਿ ਵੀਰਵਾਰ ਨੂੰ ਭਾਰੀ ਮੀਂਹ ਪੈ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ 15 ਤੋਂ 25 ਐੱਮ. ਐੱਮ. ਤੱਕ ਮੀਂਹ ਪੈ ਸਕਦਾ ਹੈ। 

ਵੀਰਵਾਰ ਰਾਤ ਨੂੰ, ਮੀਂਹ ਦੇ ਨਾਲ ਬਰਫ ਪੈਣ ਕਾਰਨ ਠੰਡ ਹੋਰ ਵੱਧ ਹੋਣ ਦੇ ਆਸਾਰ ਹਨ। ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਬਰਫਬਾਰੀ ਹੋਵੇ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਘਰੋਂ ਕੰਮ ਲਈ ਨਿਕਲਣ ਤੇ ਫਿਰ ਕਾਹਲੀ ਨਾ ਕਰਨ ਕਿਉਂਕਿ ਹੋ ਸਕਦਾ ਹੈ ਕਿ ਕੋਈ ਰਾਹ ਬੰਦ ਹੋਵੇ। 

ਇਸ ਦੇ ਨਾਲ ਹੀ ਡਰਾਈਵਰਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਧਿਆਨ ਨਾਲ ਡਰਾਈਵਿੰਗ ਕਰਨ ਕਿਉਂਕਿ ਸੜਕਾਂ 'ਤੇ ਤਿਲਕਣ ਹੋਣ ਕਾਰਨ  ਦੁਰਘਟਨਾਵਾਂ ਵਾਪਰਨ ਦਾ ਖਤਰਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਟੋਰਾਂਟੋ ਵਿਚ ਤਾਲਾਬੰਦੀ ਕਾਰਨ ਲੋਕਾਂ ਨੂੰ ਬਿਨਾਂ ਕੰਮ ਦੇ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। 
 


author

Lalita Mam

Content Editor

Related News