ਟੋਕੀਓ ਦੇ ਦੱਖਣੀ ਟਾਪੂਆਂ ’ਤੇ ਤੂਫ਼ਾਨ ਕਾਰਨ ਭਾਰੀ ਮੀਂਹ, ਜ਼ਮੀਨ ਖਿਸਕਣ ਅਤੇ ਹੜ੍ਹ ਦੀ ਚਿਤਾਵਨੀ
Thursday, Oct 09, 2025 - 09:17 PM (IST)

ਟੋਕੀਓ (ਭਾਸ਼ਾ)-ਟੋਕੀਓ ਦੇ ਦੱਖਣ ’ਚ ਸਥਿਤ ਟਾਪੂਆਂ ’ਤੇ ਵੀਰਵਾਰ ਨੂੰ ਆਏ ਇਕ ਤੂਫਾਨ ਕਾਰਨ ਭਾਰੀ ਮੀਂਹ ਪਿਆ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਸਰਕਾਰ ਨੇ ਸਥਾਨਕ ਨਿਵਾਸੀਆਂ ਨੂੰ ਜ਼ਮੀਨ ਖਿਸਕਣ ਅਤੇ ਹੜ੍ਹ ਦੀ ਸੰਭਾਵਨਾ ਨੂੰ ਦੇਖਦਿਆਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਟੋਕੀਓ ਤੋਂ 280 ਕਿਲੋਮੀਟਰ ਦੱਖਣ ’ਚ ਸਥਿਤ ਇਜ਼ੂ ਟਾਪੂ ਸਮੂਹ ਦੇ ਕੁਝ ਹਿੱਸਿਆਂ ’ਚ ਰਿਕਾਰਡ ਮੀਂਹ ਪਿਆ। ਮੀਂਹ ਅਤੇ ਤੂਫਾਨ ਕਾਰਨ ਸੈਂਕੜੇ ਲੋਕਾਂ ਨੇ ਰਾਹਤ ਕੈਂਪਾਂ ’ਚ ਪਨਾਹ ਲਈ ਹੈ। ਉਥੇ ਹੀ, ਮੁੱਖ ਟਾਪੂ ਹੋਂਸ਼ੂ ਦੇ ਕਾਨੇਗਾਵਾ ਸੂਬੇ ਦੇ ਓਈਸੋ ਇਲਾਕੇ ’ਚ ਮੱਛੀਆਂ ਫੜਨ ਦੌਰਾਨ ਲਹਿਰਾਂ ’ਚ ਵਹਿ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।