ਪਾਕਿਸਤਾਨੀ ਸੰਸਦ ’ਚ ਭਾਰੀ ਸਿਆਸੀ ਡਰਾਮਾ, ਵਿਰੋਧੀ ਸੰਸਦ ਮੈਂਬਰਾਂ ਨਾਲ ਕੁੱਟਮਾਰ

Friday, Mar 11, 2022 - 01:51 AM (IST)

ਪਾਕਿਸਤਾਨੀ ਸੰਸਦ ’ਚ ਭਾਰੀ ਸਿਆਸੀ ਡਰਾਮਾ, ਵਿਰੋਧੀ ਸੰਸਦ ਮੈਂਬਰਾਂ ਨਾਲ ਕੁੱਟਮਾਰ

ਇਸਲਾਮਾਬਾਦ-ਪਾਕਿ ਵਿਚ ਵਿਰੋਧੀ ਧਿਰ ਵਲੋਂ ਇਮਰਾਨ ਸਰਕਾਰ ਖਿਲਾਫ ਦਿੱਤੇ ਬੋਭਰੋਸਗੀ ਪ੍ਰਸਤਾਵ ਸਬੰਧੀ ਸੰਸਦ ਵਿਚ ਭਾਰੀ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ। ਪ੍ਰਸਤਾਵ ਦੇਣ ਦੇ ਕੁਝ ਦਿਨ ਬਾਅਦ ਸੰਸਦ ਵਿਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨਾਲ ਮਾਰਸ਼ਲਾਂ ਨੇ ਕੁੱਟਮਾਰ ਕੀਤੀ ਅਤੇ ਘਸੀਟਦੇ ਹੋਏ ਸੰਸਦ ਭਵਨ ਤੋਂ ਬਾਹਰ ਕੱਢ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਜਿੱਤਣ ਤੋਂ ਬਾਅਦ ਹੁਣ ‘ਆਪ’ ਦਾ ਫੋਕਸ ਹਿਮਾਚਲ ਤੇ ਗੁਜਰਾਤ ’ਤੇ

ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਪਾਕਿ ਵਿਚ ਹੰਗਾਮੇ ਤੋਂ ਬਾਅਦ ਮੀਡੀਆ ਵਲੋਂ ਸੰਸਦ ਦੀ ਰਿਪੋਰਟਿੰਗ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਪਾਕਿ ਵਿਚ ਗ੍ਰਹਿ ਜੰਗ ਵਰਗੇ ਹਾਲਾਤ ਬਣ ਚੁੱਕੇ ਹਨ। ਵਿਰੋਧੀ ਧਿਰ ਦੇ ਸੰਸਦ ਮੈਂਬਰ ਸੰਸਦ ਵਿਚ ਸਰਕਾਰ ਦੇ ਖਿਲਾਫ ਬੋਭਰੋਸਗੀ ਪ੍ਰਸਤਾਵ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਉਥੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਤੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੇ ਪ੍ਰਮੁੱਖ ਮੌਲਾਨਾ ਫਜਲੁਰ ਰਹਿਮਾਨ ਨੇ ਇਮਰਾਨ ਸਰਕਾਰ ’ਤੇ ਦੋਸ਼ ਲਗਾਇਆ ਕਿ ਸੰਸਦ ਵਿਚ ਪ੍ਰਾਈਵੇਟ ਗਾਰਡ ਨੂੰ ਬੁਲਾਕੇ ਸੰਸਦ ਮੈਂਬਰਾਂ ਨਾਲ ਕੁੱਟਮਾਰ ਕੀਤੀ ਗਈ।

ਇਹ ਵੀ ਪੜ੍ਹੋ : ‘ਆਪ’ ਦੀ ਵੱਡੀ ਜਿੱਤ ਨੇ ਪਾਰਟੀ ’ਚ ਫੂਕੀ ਨਵੀਂ ਜਾਨ

ਉਨ੍ਹਾਂ ਨੇ ਇਮਰਾਨ ਖਾਨ ਦੇ ਖਿਲਾਫ ਵਿਰੋਧੀ ਧਿਰ ਵਲੋਂ ਲਗਾਏ ਗਏ ਬੇਭਰੋਸਗੀ ਪ੍ਰਸਤਾਵ ਦੀ ਸਫਲਤਾ ਵਿਚ ਭਰੋਸਾ ਪ੍ਰਗਟ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਨੈਸ਼ਨਲ ਅਸੈਂਬਲੀ ਵਿਚ 172 ਸੰਸਦ ਮੈਂਬਰਾਂ ਦੇ ਪ੍ਰਸਤਾਵ ਨੂੰ ਸਮਰਥਨ ਹੈ। ਰਹਿਮਾਨ ਨੇ ਦਾਅਵਾ ਕੀਤਾ ਕਿ ਪੀ. ਡੀ. ਐੱਮ. ਦਾ ਪੀ. ਟੀ. ਆਈ. ਦੇ ਸਹਿਯੋਗੀਆਂ ਪਾਕਿਸਤਾਨ ਮੁਸਲਿਮ ਲੀਗ-ਕਾਇਦ (ਪੀ. ਐੱਮ. ਐੱਲ.-ਕਿਊ.), ਗਰੈਂਡ ਡੈਮੋਕ੍ਰੇਟਿਕ ਅਲਾਇੰਸ, ਮੁੱਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ (ਐੱਮ. ਕਿਊ. ਐੱਮ.-ਪੀ.) ਅਤੇ ਬਲੂਚਿਸਤਾਨ ਅਵਾਮੀ ਪਾਰਟੀ ਦੇ ਨਾਲ ਸੰਪਰਕ ਹੈ। ਇਸ ਘਟਨਾਚੱਕਰ ਤੋਂ ਬਾਅਦ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਹੋ ਗਏ।

ਇਹ ਵੀ ਪੜ੍ਹੋ : ਚੋਣ ਨਤੀਜੇ ਤੋਂ ਬਾਅਦ ਛਾਇਆ ਮੋਤੀ ਮਹਿਲ ’ਚ ਸੰਨਾਟਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News