ਠੰਡ ਤੋਂ ਬਚਣ ਲਈ ਲਾਇਆ ਹੀਟਰ ਬਣ ਗਿਆ ਕਾਲ਼ ! ਇਕੋ ਪਰਿਵਾਰ ਦੇ 8 ਜੀਆਂ ਦੀ ਹੋਈ ਦਰਦਨਾਕ ਮੌਤ

Sunday, Feb 08, 2026 - 02:07 PM (IST)

ਠੰਡ ਤੋਂ ਬਚਣ ਲਈ ਲਾਇਆ ਹੀਟਰ ਬਣ ਗਿਆ ਕਾਲ਼ ! ਇਕੋ ਪਰਿਵਾਰ ਦੇ 8 ਜੀਆਂ ਦੀ ਹੋਈ ਦਰਦਨਾਕ ਮੌਤ

ਇੰਟਰਨੈਸ਼ਨਲ ਡੈਸਕ- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਘਰ 'ਚ ਗੈਸ ਸਿਲੰਡਰ ਫਟਣ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ ਹੈ, ਜਿਸ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ। ਕਾਬੁਲ ਦੇ ਗਵਰਨਰ ਦਫ਼ਤਰ ਨੇ ਸ਼ਨੀਵਾਰ ਸ਼ਾਮ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਕਾਬੁਲ ਦੇ ਪੁਲਸ ਡਿਸਟ੍ਰਿਕਟ 21 ਵਿੱਚ ਵਾਪਰੀ। ਅਧਿਕਾਰੀਆਂ ਅਨੁਸਾਰ, ਕੜਾਕੇ ਦੀ ਸਰਦੀ ਦੌਰਾਨ ਠੰਡ ਤੋਂ ਬਚਣ ਲਈ ਪਰਿਵਾਰ ਨੇ ਗੈਸ ਹੀਟਰ ਚਲਾਇਆ ਹੋਇਆ ਸੀ। ਅਚਾਨਕ ਗੈਸ ਲੀਕ ਹੋਣ ਕਾਰਨ ਸਿਲੰਡਰ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਘਰ ਵਿੱਚ ਮੌਜੂਦ ਲੋਕਾਂ ਦੀ ਜਾਨ ਚਲੀ ਗਈ।

ਜ਼ਿਕਰਯੋਗ ਹੈ ਕਿ ਇਹ ਅਜਿਹੀ ਪਹਿਲੀ ਘਟਨਾ ਨਹੀਂ ਹੈ। ਅਫ਼ਗਾਨਿਸਤਾਨ 'ਚ ਕੜਾਕੇ ਦੀ ਠੰਡ ਕਾਰਨ ਲੋਕ ਅਕਸਰ ਬਿਜਲੀ ਜਾਂ ਗੈਸ ਹੀਟਰਾਂ ਦੀ ਗੱਲ ਕਰਦੇ ਹਨ। ਇਸੇ ਤਰ੍ਹਾਂ 5 ਫਰਵਰੀ ਨੂੰ ਵੀ ਖੋਸਤ ਸੂਬੇ ਵਿੱਚ ਇੱਕ ਗੈਸ ਸਿਲੰਡਰ ਫਟਣ ਕਾਰਨ ਇੱਕੋ ਪਰਿਵਾਰ ਦੀਆਂ 3 ਔਰਤਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਨੰਗਰਹਾਰ ਸੂਬੇ ਦੇ ਸਪਿਨ ਘਰ ਜ਼ਿਲ੍ਹੇ ਵਿੱਚ ਹੋਏ ਧਮਾਕੇ ਵਿੱਚ ਦੋ ਔਰਤਾਂ ਮਾਰੀਆਂ ਗਈਆਂ ਅਤੇ ਦੋ ਬੱਚੇ ਜ਼ਖ਼ਮੀ ਹੋ ਗਏ ਸਨ।

ਨੰਗਰਹਾਰ ਦੇ ਇੱਕ ਹੋਟਲ ਵਿੱਚ ਗੈਸ ਲੀਕ ਹੋਣ ਕਾਰਨ 14 ਕਰਮਚਾਰੀ ਜ਼ਖ਼ਮੀ ਹੋ ਗਏ ਸਨ। ਪੁਲਸ ਨੇ ਲੋਕਾਂ ਨੂੰ ਗੈਸ ਉਪਕਰਨਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਤਾਂ ਜੋ ਅਜਿਹੇ ਜਾਨਲੇਵਾ ਹਾਦਸਿਆਂ ਨੂੰ ਰੋਕਿਆ ਜਾ ਸਕੇ।


author

Harpreet SIngh

Content Editor

Related News