ਫਾਈਜ਼ਰ ਦਾ ਕੋਰੋਨਾ ਟੀਕਾ ਲਗਵਾਉਣ ਦੇ 2 ਦਿਨਾਂ ਬਾਅਦ ਸਿਹਤ ਕਰਮਚਾਰੀ ਦੀ ਮੌਤ
Tuesday, Jan 05, 2021 - 09:59 AM (IST)
ਲਿਸਬਨ- ਪੁਰਤਗਾਲ ਵਿਚ ਫਾਈਜ਼ਰ ਦੀ ਕੋਰੋਨਾ ਵੈਕਸੀਨ ਲੈਣ ਦੇ ਦੋ ਦਿਨ ਬਾਅਦ ਕੈਂਸਰ ਦੇ ਹਸਪਤਾਲ ਵਿਚ ਕੰਮ ਕਰਨ ਵਾਲੀ ਇਕ ਸਿਹਤ ਕਰਮਚਾਰੀ ਬੀਬੀ ਦੀ ਮੌਤ ਹੋ ਗਈ। ਸੋਨੀਆ ਅਸੇਵੇਦੋ 41 ਸਾਲ ਦੀ ਸੀ ਤੇ ਕੋਰੋਨਾ ਵੈਕਸੀਨ ਲੈਣ ਦੇ ਤਕਰੀਬਨ 48 ਘੰਟਿਆਂ ਬਾਅਦ ਨਵੇਂ ਸਾਲ ਦੇ ਦਿਨ ਅਚਾਨਕ ਉਸ ਦੀ ਮੌਤ ਹੋ ਗਈ। ਸੋਨੀਆ ਦਾ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ। ਦੋ ਬੱਚਿਆਂ ਦੀ ਮਾਂ ਸੋਨੀਆ ਪੁਰਤਗਾਲ ਇੰਸਟੀਚਿਊਟ ਆਫ ਆਨਕੋਲਾਜੀ ਵਿਚ ਕੰਮ ਕਰਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਵੈਕਸੀਨ ਲਗਵਾਉਣ ਦੇ ਬਾਅਦ ਉਨ੍ਹਾਂ ਦੇ ਅੰਦਰ ਕੋਈ ਸਾਈਡ ਇਫੈਕਟ ਨਹੀਂ ਦੇਖਿਆ ਗਿਆ ਸੀ। ਸੋਨੀਆ ਦੇ ਪਿਤਾ ਅਬੀਲਿਓ ਅਸੇਵੇਦੋ ਨੇ ਇਕ ਪੁਰਤਗਾਲੀ ਅਖ਼ਬਾਰ ਨਾਲ ਗੱਲਬਾਤ ਵਿਚ ਕਿਹਾ,"ਮੇਰੀ ਧੀ ਠੀਕ ਸੀ। ਉਸ ਨੂੰ ਸਿਹਤ ਸਬੰਧੀ ਕੋਈ ਪਰੇਸ਼ਾਨੀ ਨਹੀਂ ਸੀ। ਧੀ ਨੇ ਕੋਰੋਨਾ ਵੈਕਸੀਨ ਲਗਵਾਇਆ ਸੀ ਪਰ ਉਸ ਵਿਚ ਕੋਈ ਲੱਛਣ ਨਹੀਂ ਸਨ। ਮੈਨੂੰ ਨਹੀਂ ਪਤਾ ਕਿ ਕੀ ਹੋਇਆ। ਮੈਂ ਸਿਰਫ ਜਵਾਬ ਚਾਹੁੰਦਾ ਹਾਂ। ਮੈਂ ਆਪਣੀ ਧੀ ਦੀ ਮੌਤ ਦਾ ਕਾਰਨ ਜਾਣਨਾ ਚਾਹੁੰਦਾ ਹਾਂ।"
ਇਹ ਵੀ ਪੜ੍ਹੋ- ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, ਯੂ. ਕੇ. 'ਚ ਤੀਜੀ ਵਾਰ ਲੱਗੀ ਰਾਸ਼ਟਰੀ ਤਾਲਾਬੰਦੀ
ਸੋਨੀਆ ਦੇ ਹਸਪਤਾਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਨੂੰ 30 ਦਸੰਬਰ ਨੂੰ ਫਾਈਜ਼ਰ ਦੀ ਕੋਰੋਨਾ ਵੈਕਸੀਨ ਲਗਾਈ ਗਈ ਸੀ। ਸੋਨੀਆ ਦੇ ਨਾਲ ਹੋਰ 538 ਕਰਮਚਾਰੀਆਂ ਨੂੰ ਵੀ ਕੋਰੋਨਾ ਟੀਕਾ ਲੱਗਾ ਸੀ ਪਰ ਬਾਕੀ ਲੋਕ ਠੀਕ ਹਨ। ਹਸਪਤਾਲ ਨੇ ਕਿਹਾ ਕਿ ਜਦ ਸੋਨੀਆ ਨੂੰ ਕੋਰੋਨਾ ਵੈਕਸੀਨ ਲਾਈ ਗਈ ਤਾਂ ਉਸ ਨੂੰ ਕੋਈ ਬੁਰਾ ਪ੍ਰਭਾਵ ਮਹਿਸੂਸ ਨਹੀਂ ਹੋਇਆ। ਫਿਲਹਾਲ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ। ਉਹ 10 ਸਾਲਾ ਤੋਂ ਹਸਪਤਾਲ ਵਿਚ ਕੰਮ ਕਰ ਰਹੀ ਸੀ। ਸੋਨੀਆ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਪਰ ਉਸ ਦੀ ਮੌਤ ਉਸ ਦੇ ਪਾਰਟਨਰ ਦੇ ਘਰ ਹੋਈ।
♦ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ