ਸ਼੍ਰੀਲੰਕਾ ''ਚ ਸਿਹਤ ਅਧਿਕਾਰੀਆਂ ਨੇ ਕੋਰੋਨਾ ਦੇ ਮਾਮਲੇ ਵਧਣ ''ਤੇ ਦਿੱਤੀ ਚਿਤਾਵਨੀ
Sunday, Jan 30, 2022 - 02:11 AM (IST)
ਕੋਲੰਬੋ-ਸ਼੍ਰੀਲੰਕਾ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧਣ 'ਤੇ ਸਿਹਤ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ। ਦੇਸ਼ 'ਚ ਸ਼ਨੀਵਾਰ ਨੂੰ ਟੀਕਾਕਰਨ ਮੁਹਿੰਮ ਦੇ ਇਕ ਸਾਲ ਪੂਰੇ ਹੋਣ ਦੇ ਮੌਕੇ 'ਤੇ ਅਧਿਕਾਰੀਆਂ ਨੇ ਦੱਸਿਆ ਕਿ 95 ਫੀਸਦੀ ਨਵੇਂ ਮਾਮਲਿਆਂ ਦਾ ਕਾਰਨ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ ਹੈ। ਭਾਰਤ ਤੋਂ ਕੋਰੋਨਾ ਰੋਕੂ ਟੀਕੇ ਕੋਵਿਸ਼ੀਲਡ ਦੀਆਂ ਪੰਜ ਲੱਖ ਖੁਰਾਕਾਂ ਪ੍ਰਾਪਤ ਕਰਨ ਤੋਂ ਬਾਅਦ ਸ਼੍ਰੀਲੰਕਾ 'ਚ ਪਿਛਲੇ ਸਾਲ 29 ਜਨਵਰੀ ਨੂੰ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ।
ਇਹ ਵੀ ਪੜ੍ਹੋ : ਬ੍ਰਿਟਿਸ਼ PM ਜਾਨਸਨ ਨੂੰ 'ਪਾਰਟੀਗੇਟ' ਮਾਮਲੇ ਦੀ ਸੰਪਾਦਿਤ ਰਿਪੋਰਟ ਮਿਲਣ ਦੀ ਉਮੀਦ
ਸਿਹਤ ਮੰਤਰਾਲਾ 'ਚ ਗ੍ਰਹਿ ਦੇਖਭਾਲ ਇਕਾਂਤਵਾਸ ਪ੍ਰੋਗਰਾਮ ਦੇ ਮੁਖੀ ਡਾ. ਮਲਕਾਂਥੀ ਗੱਲਾਨੋ ਨੇ ਕਿਹਾ ਕਿ ਇਸ ਸਮੇਂ ਘਰ 'ਚ ਹੀ ਰਹਿ ਕੇ ਇਲਾਜ ਕਰਵਾ ਰਹੇ ਇਨਫੈਕਟਿਡਾਂ ਦੀ ਗਿਣਤੀ ਅਗਸਤ-ਸਤੰਬਰ ਦੇ ਮੁਕਾਬਲੇ ਜ਼ਿਆਦਾ ਹੈ। ਸ਼੍ਰੀਲੰਕਾ 'ਚ ਅਗਸਤ-ਸਤੰਬਰ ਦੌਰਾਨ ਕੋਰੋਨਾ ਇਨਫੈਕਸ਼ਨ ਦਾ ਸਿਖਰ ਦੇਖਿਆ ਗਿਆ। ਹੈਲਥ ਪ੍ਰਮੋਸ਼ਨ ਬਿਊਰੋ ਦੇ ਡਾ. ਰੰਜੀਤ ਬਟੁਵਨਥੁਡਾਾ ਨੇ ਕਿਹਾ ਕਿ 95 ਫੀਸਦੀ ਮਾਮਲੇ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਹਨ। ਸ਼੍ਰੀਲੰਕਾ 'ਚ ਸ਼ੁੱਕਰਵਾਰ ਨੂੰ ਕੋਵਿਡ ਦੇ 961 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ ਦੇਸ਼ 'ਚ ਲਗਾਤਾਰ ਤੀਸਰੇ ਦਿਨ ਰੋਜ਼ਾਨਾ ਦੇ ਮਾਮਲਿਆਂ ਦੀ ਗਿਣਤੀ 900 ਤੋਂ ਜ਼ਿਆਦਾ ਰਹੀ।
ਇਹ ਵੀ ਪੜ੍ਹੋ : ਫੇਫੜਿਆਂ ਲਈ ਨੁਕਸਾਨ ਦਾ ਕਾਰਨ ਬਣ ਸਕਦੈ ਕੋਰੋਨਾ ਵਾਇਰਸ : ਅਧਿਐਨ
ਸ਼੍ਰੀਲੰਕਾ 'ਚ ਸ਼ੁੱਕਰਵਾਰ ਤੱਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਕੁੱਲ ਗਿਣਤੀ 608,065 ਸੀ ਜਦਕਿ ਹੁਣ ਤੱਕ ਮਹਾਮਾਰੀ ਨਾਲ ਕੁੱਲ 15,386 ਲੋਕਾਂ ਦੀ ਮੌਤ ਹੋਈ ਹੈ। ਸ਼ਨੀਵਾਰ ਨੂੰ ਸ਼੍ਰੀਲੰਕਾ 'ਚ ਬੂਸਟਰ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹਾਲਾਂਕਿ, ਦੇਸ਼ 'ਚ ਬੂਸਟਰ ਖੁਰਾਕ ਲਵਾਉਣ ਵਾਲੇ ਪ੍ਰਤੀ ਲੋਕ ਕਾਫ਼ੀ ਝਿਜਕਦੇ ਹਨ। ਸ਼੍ਰੀਲੰਕਾ 'ਚ 1.65 ਕਰੋੜ ਲੋਕਾਂ ਨੂੰ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ 1.38 ਕਰੋੜ ਲੋਕਾਂ ਨੂੰ ਦੂਜੀ ਖੁਰਾਕ ਲੱਗ ਚੁੱਕੀ ਹੈ।
ਇਹ ਵੀ ਪੜ੍ਹੋ : ਕੋਰੋਨਾ ਪਾਬੰਦੀਆਂ ਕਾਰਨ ਪਾਕਿਸਤਾਨੀ ਸ਼ਰਧਾਲੂਆਂ ਦੀ ਭਾਰਤ ਯਾਤਰਾ ’ਚ ਹੋਈ ਦੇਰੀ : ਵੰਕਵਾਨੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।