ਪਾਕਿਸਤਾਨੀ ਖ਼ੁਫ਼ੀਆ ਏਜੰਸੀ ISI ਦੇ ਮੁਖੀ ਪੁੱਜੇ ਕਾਬੁਲ

Saturday, Sep 04, 2021 - 04:54 PM (IST)

ਪਾਕਿਸਤਾਨੀ ਖ਼ੁਫ਼ੀਆ ਏਜੰਸੀ ISI ਦੇ ਮੁਖੀ ਪੁੱਜੇ ਕਾਬੁਲ

ਕਾਬੁਲ (ਭਾਸ਼ਾ) : ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਮੁਖੀ ਜਨਰਲ ਫੈਜ ਹਮੀਦ ਓਚਕ ਯਾਤਰਾ ’ਤੇ ਸ਼ਨੀਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਪੁੱਜੇ। ਪਾਕਿਸਤਾਨ ਦੇ 2 ਅਧਿਕਾਰੀਆਂ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਹੁਣ ਤੱਕ ਸਪਸ਼ਟ ਨਹੀਂ ਹੈ ਕਿ ਜਨਰਲ ਫੈਜ ਹਮੀਦ ਨੇ ਸ਼ਨੀਵਾਰ ਨੂੰ ਤਾਲਿਬਾਨ ਲੀਡਰਸ਼ਿਪ ਨਾਲ ਕੀ ਗੱਲਬਾਤ ਕੀਤੀ ਪਰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦਾ ਤਾਲਿਬਾਨ ’ਤੇ ਕਾਫ਼ੀ ਪ੍ਰਭਾਵ ਮੰਨਿਆ ਜਾਂਦਾ ਹੈ। 

ਇਹ ਵੀ ਪੜ੍ਹੋ: ਤੁਰਕੀ ’ਚ ਟਰੇਨ ਨਾਲ ਟਕਰਾਈ ਮਿੰਨੀ ਬੱਸ, 6 ਲੋਕਾਂ ਦੀ ਮੌਤ

ਤਾਲਿਬਾਨੀ ਲੀਡਰਸ਼ਿਪ ਦਾ ਹੈੱਡਕੁਆਟਰ ਪਾਕਿਸਤਾਨ ਵਿਚ ਸੀ ਅਤੇ ਅਕਸਰ ਕਿਹਾ ਜਾਂਦਾ ਹੈ ਕਿ ਉਸ ਦਾ ਪਾਕਿਸਤਾਨੀ ਖ਼ੁਫ਼ੀਆ ਏਜੰਸੀ ‘ਇੰਟਰ ਸਰਵੀਸਿਜ਼ ਇੰਟੈਲੀਜੈਂਸ ਏਜੰਸੀ’ (ਆਈ.ਐਸ.ਆਈ.) ਨਾਲ ਸਿੱਧਾ ਸਬੰਧ ਹੈ। ਇਹ ਵੱਖ ਗੱਲ ਹੈ ਕਿ ਪਾਕਿਸਤਾਨ ਨਿਯਮਿਤ ਤੌਰ ’ਤੇ ਤਾਲਿਬਾਨ ਨੂੰ ਫ਼ੌਜੀ ਮਦਦ ਦੇਣ ਤੋਂ ਇਨਕਾਰ ਕਰਦਾ ਰਿਹਾ ਹੈ ਪਰ ਅਫ਼ਗਾਨ ਸਰਕਾਰ ਅਤੇ ਵਾਸ਼ਿੰਗਟਨ ਦੋਸ਼ ਲਗਾਉਂਦੇ ਰਹੇ ਹਨ ਕਿ ਤਾਲਿਬਾਨ ਨੂੰ ਪਾਕਿਸਤਾਨ ਦੀ ਮਦਦ ਮਿਲ ਰਹੀ ਹੈ।

ਇਹ ਵੀ ਪੜ੍ਹੋ: ਚੀਨ ’ਚ 2 ਟਰੱਕਾਂ ਵਿਚਾਲੇ ਹੋਈ ਭਿਆਨਕ ਟੱਕਰ, 15 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News