ਸਿਰ 'ਚ ਗੇਂਦ ਲੱਗਣ ਨਾਲ ਕ੍ਰਿਕਟਰ ਦੀ ਮੌਤ, ਖੇਡ ਜਗਤ 'ਚ ਛਾਇਆ ਮਾਤਮ
Thursday, Oct 30, 2025 - 09:55 AM (IST)
ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਦੇ ਮੈਲਬੌਰਨ ਤੋਂ ਆਈ ਇਕ ਦੁਖਦਾਈ ਖ਼ਬਰ ਨੇ ਪੂਰੇ ਕ੍ਰਿਕਟ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਿਰਫ਼ 17 ਸਾਲ ਦਾ ਨੌਜਵਾਨ ਖਿਡਾਰੀ ਬੇਨ ਆਸਟਿਨ, ਜੋ ਆਪਣੇ ਸੁਪਨਿਆਂ ਦੀ ਉਡਾਣ ਭਰਨ ਹੀ ਵਾਲਾ ਸੀ, ਹੁਣ ਇਸ ਦੁਨੀਆ 'ਚ ਨਹੀਂ ਰਿਹਾ।
ਇਹ ਵੀ ਪੜ੍ਹੋ : ਸ਼ੁੱਕਰਵਾਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ
ਪ੍ਰੈਕਟਿਸ ਦੌਰਾਨ ਹੋਇਆ ਹਾਦਸਾ
ਇਹ ਹਾਦਸਾ ਮੰਗਲਵਾਰ ਦੁਪਹਿਰ ਦਾ ਹੈ, ਜਦੋਂ ਬੇਨ ਮੈਲਬੌਰਨ ਦੇ ਫਰਨਟ੍ਰੀ ਗਲੀ ਵਿਖੇ ਵੈਲੀ ਟਿਊ ਰਿਜ਼ਰਵ ਮੈਦਾਨ 'ਤੇ ਅਭਿਆਸ ਕਰ ਰਿਹਾ ਸੀ। ਨੈਟ ਸੈਸ਼ਨ ਦੌਰਾਨ ਇਕ ਆਟੋਮੈਟਿਕ ਬਾਲਿੰਗ ਮਸ਼ੀਨ ਨਾਲ ਬਾਲਿੰਗ ਹੋ ਰਹੀ ਸੀ। ਇਸੇ ਦੌਰਾਨ ਇਕ ਗੇਂਦ ਸਿੱਧੀ ਉਸ ਦੇ ਸਿਰ ਅਤੇ ਗਰਦਨ ਦੇ ਵਿਚਕਾਰ ਜਾ ਲੱਗੀ। ਬੇਨ ਨੇ ਹੈਲਮੈਟ ਪਾਇਆ ਹੋਇਆ ਸੀ, ਪਰ ਸੱਟ ਇੰਨੀ ਗੰਭੀਰ ਸੀ ਕਿ ਉਸ ਨੂੰ ਤੁਰੰਤ ਮੋਨਾਸ਼ ਮੈਡੀਕਲ ਸੈਂਟਰ ਲਿਜਾਇਆ ਗਿਆ। ਡਾਕਟਰਾਂ ਨੇ ਪੂਰੀ ਕੋਸ਼ਿਸ਼ ਕੀਤੀ, ਪਰ ਬੁੱਧਵਾਰ ਸਵੇਰੇ ਉਸ ਦੀ ਮੌਤ ਹੋ ਗਈ।
ਕਲੱਬ ਵੱਲੋਂ ਸੋਗ ਪ੍ਰਗਟ
ਫਰਨਟ੍ਰੀ ਗਲੀ ਕ੍ਰਿਕਟ ਕਲੱਬ ਨੇ ਵੀਰਵਾਰ ਸਵੇਰੇ ਇਕ ਭਾਵੁਕ ਪੋਸਟ ਜਾਰੀ ਕਰਕੇ ਬੇਨ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਕਲੱਬ ਨੇ ਲਿਖਿਆ,''ਅਸੀਂ ਆਪਣੇ ਪਿਆਰੇ ਸਾਥੀ ਬੇਨ ਆਸਟਿਨ ਦੇ ਦਿਹਾਂਤ ਨਾਲ ਡੂੰਘੇ ਦੁਖੀ ਹਾਂ। ਉਹ ਸਿਰਫ਼ ਇਕ ਸ਼ਾਨਦਾਰ ਖਿਡਾਰੀ ਹੀ ਨਹੀਂ ਸਗੋਂ ਮੈਦਾਨ ਦੇ ਅੰਦਰ ਅਤੇ ਬਾਹਰ ਦੋਵੇਂ ਥਾਵਾਂ 'ਤੇ ਪ੍ਰੇਰਣਾਦਾਇਕ ਸ਼ਖ਼ਸੀਅਤ ਸਨ। ਉਸ ਦੀ ਮੁਸਕਾਨ ਅਤੇ ਲੀਡਰਸ਼ਿਪ ਹਮੇਸ਼ਾ ਯਾਦ ਰਹੇਗੀ।” ਕਲੱਬ ਨੇ ਬੇਨ ਦੇ ਪਰਿਵਾਰ— ਜੈਸ, ਟ੍ਰੇਸੀ, ਕੂਪਰ ਅਤੇ ਜੈਕ — ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਘਾਟਾ ਪੂਰੇ ਕ੍ਰਿਕਟ ਭਾਈਚਾਰੇ ਲਈ ਝਟਕੇ ਵਰਗਾ ਹੈ।
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
ਉਭਰਦਾ ਸਿਤਾਰਾ ਜੋ ਹੁਣ ਕਦੇ ਨਹੀਂ ਚਮਕੇਗਾ
ਬੇਨ ਸਿਰਫ਼ ਆਪਣੇ ਕਲੱਬ ਦਾ ਹੀ ਉਭਰਦਾ ਖਿਡਾਰੀ ਨਹੀਂ ਸੀ, ਉਸ ਨੇ ਮੁਲਗਰੇਵ ਅਤੇ ਐਲਡਨ ਪਾਰਕ ਕ੍ਰਿਕਟ ਕਲੱਬ ਲਈ ਵੀ ਖੇਡਿਆ ਸੀ। ਇਸ ਤੋਂ ਇਲਾਵਾ ਉਹ ਵੇਵਰਲੀ ਪਾਰਕ ਹਾਕਸ ਦੀ ਜੂਨੀਅਰ ਫੁਟਬਾਲ ਟੀਮ ਦਾ ਵੀ ਮੈਂਬਰ ਸੀ। ਉਸ ਦੇ ਸਾਥੀ ਖਿਡਾਰੀ ਉਸਨੂੰ “ਟੀਮ ਦਾ ਦਿਲ” ਕਹਿੰਦੇ ਸਨ। ਮੈਦਾਨ ’ਚ ਉਸ ਦਾ ਜਜ਼ਬਾ ਤੇ ਵਿਸ਼ਵਾਸ ਹੀ ਉਸ ਦੀ ਪਛਾਣ ਸੀ।
ਕ੍ਰਿਕਟ ਸੰਘ ਨੇ ਦਿੱਤਾ ਸਹਾਇਤਾ ਦਾ ਭਰੋਸਾ
ਫਰਨਟ੍ਰੀ ਗਲੀ ਐਂਡ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਰਨੀ ਵਾਲਟਰਜ਼ ਨੇ ਕਿਹਾ ਕਿ ਬੇਨ ਦੀ ਪ੍ਰਤਿਭਾ ਅਸਧਾਰਣ ਸੀ ਅਤੇ ਉਹ ਹਰ ਕਿਸੇ ਦਾ ਪਿਆਰਾ ਸੀ। ਉਨ੍ਹਾਂ ਵਾਅਦਾ ਕੀਤਾ ਕਿ ਕਲੱਬ ਅਤੇ ਬੇਨ ਦੇ ਪਰਿਵਾਰ ਨੂੰ ਇਸ ਮੁਸ਼ਕਲ ਵੇਲੇ 'ਚ ਪੂਰੀ ਸਹਾਇਤਾ ਦਿੱਤੀ ਜਾਵੇਗੀ।
ਸਰਕਾਰ ਵੱਲੋਂ ਵੀ ਪ੍ਰਤੀਕਿਰਿਆ
ਵਿਕਟੋਰਿਆ ਦੇ ਸਿੱਖਿਆ ਮੰਤਰੀ ਬੇਨ ਕੈਰੋਲ ਨੇ ਵੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ,''ਅਸੀਂ ਬੇਨ ਦੇ ਸਹਿਯੋਗੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ ਖੜੇ ਹਾਂ। ਇਹ ਸਿਰਫ਼ ਇਕ ਸਕੂਲ ਜਾਂ ਕਲੱਬ ਦੀ ਨਹੀਂ, ਪੂਰੇ ਸਮਾਜ ਦੀ ਤ੍ਰਾਸਦੀ ਹੈ। ਇਹ ਘਟਨਾ ਸਾਨੂੰ ਹਮੇਸ਼ਾ ਯਾਦ ਦਿਵਾਏਗੀ ਕਿ ਖੇਡ ਦੇ ਮੈਦਾਨ ਵਿਚ ਵੀ ਖਤਰੇ ਅਸਲੀ ਹੁੰਦੇ ਹਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

