ਟਰੰਪ ਕੋਰੋਨਾ ਤੋਂ ਖ਼ੁਦ ਨੂੰ ਨਹੀਂ ਬਚਾ ਸਕਿਆ ਉਹ ਸਾਨੂੰ ਕੀ ਬਚਾਏੇਗਾ : ਓਬਾਮਾ

10/22/2020 7:54:29 PM

ਵਾਸ਼ਿੰਗਟਨ— ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਦੀ ਤਾਰੀਕ ਹੌਲੀ-ਹੌਲੀ ਨਜ਼ਦੀਕ ਆ ਰਹੀ ਹੈ। ਅਜਿਹੇ 'ਚ ਸਿਆਸੀ ਵਿਰੋਧੀਆਂ ਵਲੋਂ ਇਕ-ਦੂਜੇ ਨੂੰ ਘੇਰਨ ਲਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਸਾਬਕਾ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਬਰਾਕ ਓਬਾਮਾ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਮੌਜੂਦਾ ਰਾਸ਼ਟਰਪਤੀ ਟਰੰਪ 'ਤੇ ਜ਼ੋਰਦਾਰ ਹਮਲਿਆ ਬੋਲਿਆ ਹੈ। ਓਬਾਮਾ ਨੇ ਕਿਹਾ ਕਿ ਜੋ ਵਿਅਕਤੀ ਖੁਦ ਨੂੰ ਬਚਾਉਣ ਲਈ ਬੁਨਿਆਦੀ ਕਦਮ ਨਹੀਂ ਚੁੱਕ ਸਕਦਾ, ਉਹ ਅਚਾਨਕ ਹੀ ਸਾਨੂੰ ਸਭ ਨੂੰ ਕਿਵੇਂ ਬਚਾ ਲਵੇਗਾ।

ਲਿੰਕਲੇਨ 'ਚ ਇਕ ਡੈਮੋਕ੍ਰੇਟਸ ਉਮੀਦਵਾਰ ਦੇ ਸਮਰਥਨ 'ਚ ਰੈਲੀ ਦੌਰਾਨ ਬੋਲਦੇ ਹੋਏ ਓਬਾਮਾ ਨੇ ਕਿਹਾ ਕਿ ਅਸੀਂ ਮਹਾਮਾਰੀ ਨਾਲ 8 ਮਹੀਨਿਆਂ ਤੋਂ ਜੂਝ ਰਹੇ ਹਾਂ। ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਘਟਣ ਦੀ ਬਜਾਏ ਵੱਧ ਰਹੇ ਹਨ। ਤੁਸੀਂ ਟਰੰਪ ਤੋਂ ਇਹ ਉਮੀਦ ਨਾ ਕਰੋ ਕਿ ਉਹ ਸਾਨੂੰ ਸਭ ਨੂੰ ਬਚਾ ਲੈਣਗੇ, ਉਹ ਤਾਂ ਖ਼ੁਦ ਨੂੰ ਸੰਕ੍ਰਮਿਤ ਹੋਣ ਤੋਂ ਨਹੀਂ ਬਚਾ ਸਕੇ। ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੁਟਕੀ ਲੈਂਦੇ ਹੋਏ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਇਹ ਰਿਐਲਿਟੀ ਸ਼ੋਅ ਨਹੀਂ ਹੈ, ਸਗੋਂ ਅਸਲੀਅਤ ਹੈ।

ਟਰੰਪ ਦੇ ਚੀਨ 'ਚ ਖਾਤੇ ਨੂੰ ਲੈ ਕੇ ਬੋਲੇ ਓਬਾਮਾ-
ਬਿਡੇਨ ਅਤੇ ਡੈਮੋਕ੍ਰੇਟਸ ਵੱਲੋਂ ਪਹਿਲੀ ਵਾਰ ਰੈਲੀ 'ਚ ਸ਼ਾਮਲ ਹੋਏ ਓਬਾਮਾ ਨੇ ਕਿਹਾ ਕਿ ਜੋਅ ਬਿਡੇਨ ਤੇ ਕਮਲਾ ਹੈਰਿਸ ਨੂੰ ਦੇਖੋ, ਉਹ ਕੋਈ ਫਾਲੂਤ ਗੱਲ ਨਹੀਂ ਕਰਦੇ ਅਤੇ ਟਰੰਪ ਨੂੰ ਦੇਖੋ ਉਹ ਟਵੀਟ ਜ਼ਰੀਏ ਵੀ ਸਾਜ਼ਿਸ਼ਾਂ ਰਚਦੇ ਹਨ। ਦੇਸ਼ ਨੂੰ ਵੰਡਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਜੋ ਸਾਡੇ ਸਮਾਜ ਦੇ ਤਾਣੇ-ਬਾਣੇ ਨੂੰ ਤੋੜੇਗੀ, ਬੱਚੇ ਅੱਜ ਦੇਖ ਰਹੇ ਹਨ ਉਨ੍ਹਾਂ 'ਤੇ ਕੀ ਅਸਰ ਹੋਵੇਗਾ। ਵਤੀਰਾ ਅਤੇ ਚਰਿੱਤਰ ਮਾਇਨੇ ਰੱਖਦਾ ਹੈ।

ਓਬਾਮਾ ਨੇ ਨਿਊਯਾਰਕ ਟਾਈਮਜ਼ ਦੀ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਕਿਹਾ, ''ਇਕ ਪਾਸੇ ਟਰੰਪ ਕੋਰੋਨਾ ਵਾਇਰਸ ਲਈ ਚੀਨ ਨੂੰ ਜਿੰਮੇਵਾਰ ਠਹਿਰਾਉਂਦੇ ਹਨ, ਉਸ ਨੂੰ ਸਜ਼ਾ ਦੇਣ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਚੀਨ ਦੇ ਬੈਂਕ 'ਚ ਉਨ੍ਹਾਂ ਦੇ ਖਾਤੇ ਸਾਹਮਣੇ ਆਉਂਦੇ ਹਨ। ਇਹ ਦੋ-ਪਾਸੜ ਕਿਉਂ ਗੱਲ ਕੀਤੀ ਜਾ ਰਹੀ ਹੈ।'' ਓਬਾਮਾ ਸ਼ਨੀਵਾਰ ਨੂੰ ਮਿਆਮੀ ਅਤੇ ਅਗਲੇ ਹਫ਼ਤੇ ਓਰਲੈਂਡੋ 'ਚ ਵੀ ਰੈਲੀਆਂ ਕਰਨ ਵਾਲੇ ਹਨ।


Sanjeev

Content Editor

Related News