ਬੇਟੇ ਦੀ ਇੱਛਾ ਵਿਚ ਕਰਦਾ ਰਿਹਾ ਪਤਨੀ ''ਤੇ ਜ਼ੁਲਮ, ਹੋਈ ਦਰਦਨਾਕ ਮੌਤ

07/24/2017 2:49:50 PM

ਬੀਜਿੰਗ— ਚੀਨ ਵਿਚ ਇਕ ਔਰਤ ਦੀ ਦਰਦਨਾਕ ਮੌਤ ਹੋ ਗਈ। ਇਸ ਦਾ ਕਾਰਨ ਉਸ ਦੇ ਪਤੀ ਦੁਆਰਾ ਉਸ ਦਾ ਚਾਰ ਵਾਰੀ ਗਰਭਪਾਤ ਕਰਵਾਉਣਾ ਸੀ। ਔਰਤਾਂ ਦਾ ਨਾਂ ਯੂਯੂ ਹੈ, ਜੋ ਅਨਹੁਈ ਪ੍ਰਾਂਤ ਦੇ ਵੂਹੂ ਵਿਚ ਰਹਿੰਦੀ ਸੀ। ਸੂਤਰਾਂ ਦੀ ਜਾਣਕਾਰੀ ਮੁਤਾਬਕ ਇਸ ਵਾਰੀ ਵੀ ਜਦੋਂ ਯੂਯੂ ਗਰਭਵਤੀ ਹੋਈ ਤਾਂ ਉਸ ਦੇ ਪਤੀ ਨੇ ਹੋਣ ਵਾਲੇ ਬੱਚੇ ਦਾ ਲਿੰਗ ਜਾਨਣ ਲਈ ਉਸ ਦਾ ਅਲਟਰਾਸਾਊਂਡ ਕਰਵਾਇਆ।
ਅਲਟਰਾਸਾਊਂਡ ਦਾ ਨਤੀਜਾ ਆਉਣ 'ਤੇ  ਉਸ ਨੂੰ ਪਤਾ ਚੱਲਿਆ ਕਿ ਉਸ ਦੀ ਪਤਨੀ ਦੇ ਪੇਟ ਵਿਚ ਪਲ ਰਿਹਾ ਬੱਚਾ ਕੁੜੀ ਹੈ ਤਾਂ ਉਸ ਨੇ ਆਪਣੀ ਪਤਨੀ ਨੂੰ ਗਰਭਪਾਤ ਕਰਵਾਉਣ ਲਈ ਮਜ਼ਬੂਰ ਕੀਤਾ। ਇਕ ਹੀ ਸਾਲ ਦੇ ਅੰਦਰ ਚੌਥੀ ਵਾਰੀ ਗਰਭਪਾਤ ਕਰਾਉਣ ਕਾਰਨ ਉਸ ਦੀ ਪਤਨੀ ਦੀ ਮੌਤ ਹੋ ਗਈ।
ਯੂਯੂ ਦੀ ਮੌਤ ਮਗਰੋਂ ਉਸ ਦੇ ਪਰਿਵਾਰ ਦੇ ਬਾਕੀ ਮੈਂਬਰ ਉਸ ਦੇ ਪਤੀ ਘਰ ਗਏ। ਉੱਥੇ ਉਨ੍ਹਾਂ ਨੇ ਪੁਲਸ ਨੂੰ ਬੁਲਾਇਆ। ਪੁਲਸ ਦੇ ਨਾਲ-ਨਾਲ ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਯੂਯੂ ਦੇ ਪਤੀ ਦੁਆਰਾ ਕੀਤੇ ਗਏ ਅੱਤਿਆਚਾਰਾਂ ਦੀ ਕਹਾਣੀ ਸੁਣਾਈ। ਚੀਨੀ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਜਾਣਕਾਰੀ ਮਗਰੋਂ ਲੋਕ ਯੂਯੂ ਦੇ ਪਤੀ ਨੂੰ ਸਜ਼ਾ ਦਵਾਉਣ ਦੀ ਮੰਗ ਕਰ ਰਹੇ ਹਨ।
ਇਕ ਯੂਜਰ ਨੇ ਟਿੱਪਣੀ ਕੀਤੀ ਕਿ ਜੇ ਯੂਯੂ ਦਾ ਪਤੀ 18 ਔਰਤਾਂ ਨਾਲ ਵੀ ਵਿਆਹ ਕਰਵਾ ਲਵੇ ਤਾਂ ਵੀ ਉਸ ਨੂੰ ਬੇਟਾ ਨਹੀਂ ਹੋਵੇਗਾ। ਇਕ ਹੋਰ ਯੂਜਰ ਨੇ ਟਿੱਪਣੀ ਕੀਤੀ ਕਿ ਕੀ ਉਹ ਖੁਦ ਨੂੰ ਇਕ ਬਾਦਸ਼ਾਹ ਸਮਝਦਾ ਹੈ? ਬੇਟਾ ਹੋਣਾ ਇੰਨਾ ਜ਼ਰੂਰੀ ਕਿਉਂ ਹੈ?
ਯੂਯ ਆਪਣੇ ਪਿੱਛੇ 5 ਸਾਲ ਦੀ ਬੇਟੀ ਛੱਡ ਗਈ ਹੈ। ਚੀਨ ਵਿਚ ਲੰਬੇ ਸਮੇਂ ਤੋਂ ਮੁੰਡਿਆਂ ਦੀ ਚਾਹਤ ਦੀ ਸੰਸਕ੍ਰਿਤੀ ਦਾ ਇਹ ਸਭ ਤੋਂ ਬੁਰਾ ਨਤੀਜਾ ਹੈ। ਇਸ ਨਾਲ ਨਿਸ਼ਚਿਤ ਰੂਪ ਨਾਲ ਚੀਨ ਦਾ ਜਨਗਣਨਾ ਪਤਨ ਹੋ ਰਿਹਾ ਹੈ, ਜਿਸ ਦੀ ਕੀਮਤ ਖੁਦ ਚੀਨ ਦੇ ਮਰਦ ਚੁਕਾ ਰਹੇ ਹਨ, ਜਿਨ੍ਹਾਂ ਨੂੰ ਵਿਆਹ ਲਈ ਕੁੜੀਆਂ ਨਹੀਂ ਮਿਲ ਰਹੀਆਂ ਹਨ।


Related News