ਅਮਰੀਕਾ ''ਚ ਇੱਕ ਸਾਲ ''ਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ''ਚ 31 ਫ਼ੀਸਦੀ ਹੋਇਆ ਵਾਧਾ
Friday, Mar 01, 2024 - 12:13 PM (IST)
ਕੈਲੀਫੋਰਨੀਆ- ਅਮਰੀਕਾ 'ਚ ਰਹਿ ਰਹੇ ਭਾਰਤੀਆਂ 'ਚੋਂ ਸਿੱਖ ਭਾਈਚਾਰਾ ਸਭ ਤੋਂ ਵੱਧ ਹਮਲਿਆਂ ਦੀਆਂ ਘਟਨਾਵਾਂ ਦਾ ਸਾਹਮਣਾ ਕਰ ਰਿਹਾ ਹੈ। ਹਾਲ ਹੀ ਵਿਚ ਅਲਬਾਮਾ 'ਚ ਗੁਰਦੁਆਰੇ ਦੇ ਬਾਹਰ ਰਾਗੀ ਗਰੁੱਪ ਦੇ ਮੈਂਬਰ ਰਾਜ ਸਿੰਘ (29) ਦਾ 24 ਫਰਵਰੀ ਨੂੰ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ। ਉਥੇ ਹੀ ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. ਮੁਤਾਬਕ 2022 ਵਿੱਚ ਸਿੱਖਾਂ ’ਤੇ ਹਮਲਿਆਂ ਦੀਆਂ 151 ਘਟਨਾਵਾਂ ਹੋਈਆਂ, ਜੋ 2023 ਵਿੱਚ ਵੱਧ ਕੇ 198 ਹੋ ਗਈਆਂ। ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਮਾਮਲਿਆਂ ਵਿੱਚ 31 ਫ਼ੀਸਦੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਸ਼ਾਹਬਾਜ਼ ਸ਼ਰੀਫ਼ ਜਾਂ ਉਮਰ ਅਯੂਬ ਖ਼ਾਨ; ਪਾਕਿਸਤਾਨ ਨੂੰ ਇਸ ਦਿਨ ਮਿਲੇਗਾ ਨਵਾਂ ਪ੍ਰਧਾਨ ਮੰਤਰੀ
ਅਮਰੀਕਾ ਦੇ ਨਿਊਯਾਰਕ, ਕੈਲੀਫੋਰਨੀਆ, ਨਿਊਜਰਸੀ, ਅਲਬਾਮਾ, ਵਾਸ਼ਿੰਗਟਨ ਅਤੇ ਸਿਆਟਲ ਵਿਚ ਸਿੱਖਾਂ ਵਿਰੁੱਧ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਜਦੋਂ ਕਿ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਭਾਈਚਾਰਿਆਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਕੁੱਲ ਮਾਮਲੇ 2022 ਵਿੱਚ 375 ਅਤੇ 2023 ਵਿੱਚ 520 ਸਨ। ਵਰਣਨਯੋਗ ਹੈ ਕਿ ਅਮਰੀਕਾ ਵਿਚ ਰਹਿੰਦੇ 50 ਲੱਖ ਭਾਰਤੀਆਂ ਵਿਚੋਂ ਸਿੱਖਾਂ ਦੀ ਆਬਾਦੀ 5 ਲੱਖ ਹੈ। ਅਮਰੀਕਾ ਵਿਚ ਸਿੱਖ ਗਲਤ ਪਛਾਣ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਦੀ ਦਸਤਾਰ ਅਤੇ ਦਾੜ੍ਹੀ ਕਾਰਨ ਉਨ੍ਹਾਂ ਨੂੰ ਮੁਸਲਮਾਨ ਸਮਝ ਲਿਆ ਜਾਂਦਾ ਹੈ। ਕੁਝ ਘਟਨਾਵਾਂ ਵਿੱਚ ਹਮਲਾਵਰਾਂ ਨੇ ਪੁਲਸ ਕੋਲ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।