ਨਹੀਂ ਰਹੇ ਫ਼ਿਲਮ ਸੀਰੀਜ਼‘ ਹੈਰੀ ਪੌਟਰ’ ’ਚ ‘ਹੈਗਰਿਡ’ ਦਾ ਕਿਰਦਾਰ ਨਿਭਾਉਣ ਵਾਲੇ ਰੌਬੀ ਕੋਲਟ੍ਰਨ

Saturday, Oct 15, 2022 - 05:04 AM (IST)

ਨਹੀਂ ਰਹੇ ਫ਼ਿਲਮ ਸੀਰੀਜ਼‘ ਹੈਰੀ ਪੌਟਰ’ ’ਚ ‘ਹੈਗਰਿਡ’ ਦਾ ਕਿਰਦਾਰ ਨਿਭਾਉਣ ਵਾਲੇ ਰੌਬੀ ਕੋਲਟ੍ਰਨ

ਇੰਟਰਨੈਸ਼ਨਲ ਡੈਸਕ : ਹਾਲੀਵੁੱਡ ਫ਼ਿਲਮ ਸੀਰੀਜ਼ ‘ਹੈਰੀ ਪੌਟਰ’ ’ਚ ‘ਹੈਗਰਿਡ’ ਦੀ ਅਹਿਮ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਸਕਾਟਿਸ਼ ਅਭਿਨੇਤਾ ਰੌਬੀ ਕੋਲਟ੍ਰਨ ਦਾ 72 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ।ਉਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ‘ਹੈਰੀ ਪੌਟਰ’ ਤੋਂ ਇਲਾਵਾ ਉਹ ਆਈ.ਟੀ.ਵੀ. ਦੇ ਜਾਸੂਸੀ ਡਰਾਮਾ 'ਕਰੈਕਰ' ਅਤੇ ਜੇਮਸ ਬਾਂਡ ਦੀਆਂ ਫਿਲਮਾਂ 'ਗੋਲਡਨ ਆਈ' ਅਤੇ 'ਦਿ ਵਰਲਡ ਇਜ਼ ਨਾਟ ਇਨਫ' ਵਿਚ ਵੀ ਨਜ਼ਰ ਆਏ ਸਨ।

PunjabKesari

ਇਹ ਖ਼ਬਰ ਵੀ ਪੜ੍ਹੋ : ਫਿਲੌਰ ’ਚ ਵੱਡੀ ਵਾਰਦਾਤ, ਭਤੀਜੇ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਚਾਚੇ ਨੂੰ ਉਤਾਰਿਆ ਮੌਤ ਦੇ ਘਾਟ

PunjabKesari

ਇਕ ਬਿਆਨ ’ਚ ਉਨ੍ਹਾਂ ਦੀ ਏਜੰਟ ਬੇਲਿੰਡਾ ਰਾਈਟ ਨੇ ਪੁਸ਼ਟੀ ਕੀਤੀ ਕਿ ਅਭਿਨੇਤਾ ਦੀ ਸਕਾਟਲੈਂਡ ’ਚ ਫਾਲਕਿਰਕ ਨੇੜੇ ਇਕ ਹਸਪਤਾਲ ’ਚ ਮੌਤ ਹੋ ਗਈ। ਉਨ੍ਹਾਂ ਨੇ ਕੋਲਟ੍ਰਨ ਨੂੰ ਇਕ ‘ਅਨੋਖੀ ਪ੍ਰਤਿਭਾ’ ਵਾਲਾ ਦੱਸਿਆ। ਹੈਗਰਿਡ ਵਜੋਂ ਉਨ੍ਹਾਂ ਦੀ ਭੂਮਿਕਾ ਨੂੰ ਜੋੜਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ‘‘ਦੁਨੀਆਂ ਭਰ ’ਚ ਬੱਚਿਆਂ ਅਤੇ ਬਾਲਗਾਂ ਵਿਚਾਲੇ ਸਤਿਕਾਰ ਨਾਲ ਯਾਦ ਕੀਤੇ ਜਾਣਗੇ।’’

 

 


author

Manoj

Content Editor

Related News

News Hub