ਹੈਰੀ ਗਿੱਲ ਅਤੇ ਅਵਤਾਰ ਗਿੱਲ ਨੂੰ ਸਦਮਾ, ਮਾਤਾ ਕੁਲਦੀਪ ਕੌਰ ਗਿੱਲ ਦਾ ਦਿਹਾਂਤ

Saturday, Nov 13, 2021 - 12:33 PM (IST)

ਹੈਰੀ ਗਿੱਲ ਅਤੇ ਅਵਤਾਰ ਗਿੱਲ ਨੂੰ ਸਦਮਾ, ਮਾਤਾ ਕੁਲਦੀਪ ਕੌਰ ਗਿੱਲ ਦਾ ਦਿਹਾਂਤ

ਫਰਿਜ਼ਨੋ/ਕੈਲੀਫੋਰਨੀਆ ( ਨੀਟਾ ਮਾਛੀਕੇ)- ਫਰਿਜ਼ਨੋ ਦੇ ਲਾਗਲੇ ਸ਼ਹਿਰ ਕ੍ਰਦ੍ਰਜ਼ ਦੇ ਉੱਘੇ ਕਾਰੋਬਾਰੀ ਗਿੱਲ ਇੰਸ਼ੋਰੈਂਸ ਵਾਲੇ ਹੈਰੀ ਗਿੱਲ ਅਤੇ ਅਵਤਾਰ ਗਿੱਲ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਕੁਲਦੀਪ ਕੌਰ ਗਿੱਲ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਸਵ. ਮਾਤਾ ਕੁਲਦੀਪ ਕੌਰ ਗਿੱਲ ਦਾ ਪਿਛਲਾ ਪਿੰਡ ਮਕਸੂਦੜਾ ਜ਼ਿਲ੍ਹਾ ਲੁਧਿਆਣਾ ’ਚ ਪੈਂਦਾ ਹੈ ਅਤੇ ਮਾਤਾ ਜੀ ਲੰਬੇ ਅਰਸੇ ਤੋ ਕ੍ਰਦ੍ਰਜ਼ ਕੈਲੀਫੋਰਨੀਆ ਵਿਖੇ ਆਪਣੇ ਪੁੱਤਰਾਂ ਕੋਲ ਰਹਿ ਰਹੇ ਸਨ। 

ਸਵ. ਮਾਤਾ ਕੁਲਦੀਪ ਕੌਰ ਗਿੱਲ ਦਾ ਅੰਤਿਮ ਸੰਸਕਾਰ ਮਿਤੀ 16 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 11 ਤੋਂ ਦੁਪਿਹਰ 1 ਵਜੇ ਦਰਮਿਆਨ ਸ਼ਾਂਤ ਭਵਨ ਫਿਊਨਰਲ ਹੋਮ ਫਾਊਲਰ ਵਿਖੇ ਹੋਵੇਗਾ, ਉਪਰੰਤ ਭੋਗ ਅਤੇ ਅੰਤਿਮ ਅਰਦਾਸ ਗੁਰਦਵਾਰਾ ਕ੍ਰਦ੍ਰਜ਼ ਵਿਖੇ ਹੋਵੇਗੀ। 


author

DIsha

Content Editor

Related News